ਮਾਨਸਾ 25 ਜੂਨ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਪ੍ਰਸਿੱਧ ਨਾਟਕਕਾਰ ਬਲਰਾਜ ਮਾਨ ਜਿੰਨਾਂ ਦਾ ਬੀਤੇ ਦਿਨੀਂ ਲੀਵਰ ਦੀ ਸੰਖੇਪ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਸੀ, ਅੱਜ ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਸੈਂਕੜੇ ਕਲਾ ਪ੍ਰੇਮੀਆਂ ਨੇ ਆਪਣੀਆਂ ਨਮ ਅੱਖਾਂ ਨਾਲ ਉਨ੍ਹਾਂ ਨੂੰ ਅਲਵਿਦਾ ਆਖੀ।
ਆਮ ਆਦਮੀ ਪਾਰਟੀ ਦੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਭੁੱਚਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਬਲਰਾਜ ਸਿੰਘ ਮਾਨ ਨੂੰ ਇੱਕ ਕਲਾਕਾਰ ਦੇ ਤੌਰ ਤੇ ਅਤੇ ਨਿੱਜੀ ਤੌਰ ਤੇ ਮਿਲਦਾ ਰਿਹਾ ਹਾਂ। ਬਲਰਾਜ ਸਿੰਘ ਮਾਨ ਬਹੁਤ ਵਧੀਆ ਸੋਚ, ਮਿਲਣਸਾਰ ਅਤੇ ਲੋਕ ਸੇਵਾ ਸੇਵਾ ਨੂੰ ਸਮਰਪਿਤ ਸਨ। ਅਕਸਰ ਪੰਜਾਬ ਵਿੱਚ ਕਿਤੇ ਵੀ ਕੋਈ ਰੰਗ ਮੰਚ ਨਾਲ ਸਬੰਧਤ ਪ੍ਰੋਗਰਾਮ ਹੁੰਦਾ ਤਾਂ ਉਨ੍ਹਾਂ ਨੂੰ ਜੱਜਮੈਂਟ ਦੀ ਕੁਰਸੀ ਤੇ ਬੈਠਿਆਂ ਦੇਖਿਆ ਸੀ। ਮੈਂ ਬਲਰਾਜ ਮਾਨ ਦੇ ਮਿਸ਼ਨ ਨੂੰ ਪੂਰਾ ਕਰਨ ਲਈ ਸੰਪੂਰਨ ਸਹਿਯੋਗ ਕਰਾਂਗਾ।
ਬਲਰਾਜ ਮਾਨ ਨੇ ਨਾਟਕ ਖੇਤਰ ਵਿੱਚ ਵੱਡਾ ਨਾਮਣਾ ਖੱਟਿਆ ਹੈ, ਉਨ੍ਹਾਂ ਦੇ ਪ੍ਰਸਿੱਧ ਨਾਟਕ ‘ਡੰਡੀਆਂ ‘ਦੀ ਕਿਤਾਬ ਦਾ ਦੂਸਰਾ ਐਡੀਸ਼ਨ ਹਾਲ ਹੀ ਵਿੱਚ ਰਿਲੀਜ਼ ਕੀਤਾ ਗਿਆ ਸੀ। ਉਨ੍ਹਾਂ ਦੇ ਨਾਟਕ ‘ ਧ੍ਰਿਗ ਤਿੰਨਾ ਕਾ ਜੀਵਿਆ ‘ , ‘ਸ਼ਾਮਲਾਟ ਦੀ ਟਾਹਲੀ’ , ਆਦਿ ਵੀ ਚਰਚਿਤ ਰਹੇ। ਉਹ ਵੱਖ-ਵੱਖ ਟੈਲੀ ਫ਼ਿਲਮਾਂ ਦੀਆਂ ਸਕ੍ਰਿਪਟਾਂ ਵੀ ਲਿਖ ਰਹੇ ਸਨ। ਉਨ੍ਹਾਂ ਦੀ ਅਗਵਾਈ ਵਿੱਚ ਸੈਂਕੜੇ ਸਕੂਲੀ, ਕਾਲਜਾਂ ਦੇ ਵਿਦਿਆਰਥੀਆਂ ਨੇ ਰੰਗਮੰਚ ਦੇ ਗੁਰ ਸਿੱਖੇ। ਉਹ ਲੋਕ ਧਾਰਾ ਕਲਾ ਮੰਚ, ਪੂਰਨ ਕਲਾ ਮੰਚ, ਲੋਕ ਕਲਾ ਮੰਚ ਮਾਨਸਾ ਦੇ ਸੀਨੀਅਰ ਕਲਾਕਾਰ ਵਜੋਂ ਕੰਮ ਕਰਨ ਤੋਂ ਬਿਨ੍ਹਾਂ ਪਿਛਲੇ ਦੋ ਦਹਾਕਿਆਂ ਤੋਂ ਸਭਿਆਚਾਰ ਚੇਤਨਾ ਮੰਚ ਮਾਨਸਾ ਦੇ ਸਰਪ੍ਰਸਤ, ਵੁਆਇਸ ਆਫ਼ ਮਾਨਸਾ ਦੇ ਸੀਨੀਅਰ ਆਗੂ ਵਜੋਂ ਸਰਗਰਮੀਆਂ ਕਰ ਰਹੇ ਸਨ। 70 ਸਾਲਾਂ ਬਲਰਾਜ ਮਾਨ ਬੇਸ਼ੱਕ ਮਾਰਕੀਟ ਕਮੇਟੀ ਸਰਦੂਲਗੜ੍ਹ ਤੋਂ ਸਕੱਤਰ ਵਜੋਂ ਸੇਵਾ ਮੁਕਤ ਹੋ ਗਏ ਸਨ, ਪਰ ਉਨ੍ਹਾਂ ਦੀਆਂ ਕਲਾ ਅਤੇ ਸਮਾਜ ਸੇਵੀ ਸਰਗਰਮੀਆਂ ਜਾਰੀ ਸਨ।
ਪ੍ਰਸਿੱਧ ਰੰਗਕਰਮੀ ਮਨਜੀਤ ਕੌਰ ਔਲਖ, ਨੇੜਲੇ ਸਾਥੀ ਫ਼ਿਲਮੀ ਅਦਾਕਾਰ ਰਾਜ ਜੋਸ਼ੀ, ਹਰਿੰਦਰ ਮਾਨਸ਼ਾਹੀਆ, ਬਲਰਾਜ ਨੰਗਲ, ਬਲਜਿੰਦਰ ਸੰਗੀਲਾ, ਬਿੱਟੂ ਮਾਨਸਾ, ਪ੍ਰੋ ਸੁਪਨਦੀਪ ਕੌਰ, ਮਨਜੀਤ ਸਿੰਘ ਚਹਿਲ, ਵਿਜੈ ਸਿੰਗਲਾ ਐਡਵੋਕੇਟ, ਜਸਪਾਲ ਪਾਲਾ, ਅਸ਼ੋਕ ਬਾਂਸਲ, ਡਾ ਗੁਰਦੀਪ ਢਿੱਲੋਂ, ਸ਼ਾਇਰ ਗੁਰਪ੍ਰੀਤ, ਸ਼ਹਿਨਾਜ਼ ਅਲੀ, ਬਲਵਿੰਦਰ ਧੰਮੂ, ਹਰਦੀਪ ਜਟਾਣਾ, ਸੁਖਬੀਰ ਹਨੀ ਨੇ ਕਿਹਾ ਕਿ ਬੇਸ਼ੱਕ ਉਨ੍ਹਾਂ ਤੋਂ ਇਕ ਵੱਡਾ ਨਾਟਕਕਾਰ ਸਰੀਰਕ ਪੱਖੋਂ ਦੂਰ ਹੋ ਗਿਆ ਹੈ, ਪਰ ਉਨ੍ਹਾਂ ਦੇ ਕਲਾਕਾਰ ਬਲਰਾਜ ਮਾਨ ਦੇ ਮਿਸ਼ਨ ਨੂੰ ਜਾਰੀ ਰੱਖਣਗੇ।
ਅੰਤਿਮ ਸੰਸਕਾਰ ਮੌਕੇ ਸਾਬਕਾ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ, ਕ੍ਰਿਸ਼ਨ ਸਿੰਘ ਜ਼ਿਲ੍ਹਾ ਜਨਰਲ ਸਕੱਤਰ ਆਪ, ਅਮਨਦੀਪ, ਗੁਰਸਾਹਿਬ, ਕ੍ਰਿਤਪਾਲ , ਈਸ਼ਵਰ ਦਾਸ, ਹਰਦੇਵ ਸਿੰਘ ਉਲਟ, ਪ੍ਰਿੰਸੀਪਲ ਮੱਘਰ ਸਿੰਘ, ਪ੍ਰਿੰਸੀਪਲ ਦਰਸ਼ਨ ਸਿੰਘ, ਵੁਆਇਸ ਆਫ਼ ਮਾਨਸਾ ਦੇ ਪ੍ਰਧਾਨ ਡਾ ਜਨਕ ਰਾਜ ਸਿੰਗਲਾ, ਵਿਸ਼ਵਦੀਪ ਬਰਾੜ, ਡਾ ਸ਼ੇਰਜੰਗ ਸਿੰਘ ਸਿੱਧੂ, ਨਰਿੰਦਰ ਸ਼ਰਮਾ, ਐਡਵੋਕੇਟ ਕੇਸਰ ਸਿੰਘ ਧਲੇਵਾਂ, ਡਾ ਰਵਿੰਦਰ ਗਰਗ, ਪ੍ਰੋ ਹਰਜੀਵਨ ਸਰਾਂ, ਐਡਵੋਕੇਟ ਗੁਰਪ੍ਰੀਤ ਸਿੰਘ ਸਿੱਧੂ, ਨਰੇਸ਼ ਬਿਰਲਾ, ਬਿਕਰ ਮਘਾਣੀਆ, ਬੈਂਕ ਮੈਨੇਜਰ ਰਾਕੇਸ਼ ਗਰਗ, ਗੁਰਤੇਜ ਜਗਰੀ, ਅਸ਼ੋਕ ਸਪੋਲੀਆ, ਜਤਿੰਦਰ ਆਗਰਾ, ਬਿਕਰਮ ਟੈਕਸਲਾ ਟੀ ਵੀ ਵਾਲੇ, ਵਰਿੰਦਰ ਕੁਮਾਰ, ਡਾ ਕੇਵਲ ਸਿੰਘ, ਸੀਨੀਅਰ ਕਿਸਾਨ ਆਗੂ ਰੂਲਦੂ ਸਿੰਘ, ਸੀ ਪੀ ਆਈ ਆਗੂ ਕ੍ਰਿਸ਼ਨ ਚੌਹਾਨ, ਸਾਹਿਤਕਾਰ ਆਤਮਾ ਸਿੰਘ ਪਮਾਰ, ਪੱਤਰਕਾਰ ਗੁਰਪ੍ਰੀਤ ਸਿੰਘ ਧਾਲੀਵਾਲ, ਜਗਸੀਰ ਸਿੰਘ, ਜਸਵਿੰਦਰ ਸਿੰਘ, ਗੁਰਨੈਬ ਮਘਾਣੀਆ, ਭੁਪਿੰਦਰ ਤੱਗੜ, ਹਰਦੀਪ ਸਿੱਧੂ, ਲੋਕ ਧਾਰਾ ਕਲਾ ਮੰਚ,ਲੋਕ ਕਲਾ ਮੰਚ, ਸਭਿਆਚਾਰ ਚੇਤਨਾ ਮੰਚ ਮਾਨਸਾ, ਅਤੇ ਹੋਰਨਾਂ ਸੰਸਥਾਵਾਂ ਦੇ ਆਗੂ ਵੱਡੀ ਗਿਣਤੀ ਵਿੱਚ ਸ਼ਾਮਲ ਸਨ।