ਬੁਢਲਾਡਾ, 12 ਅਗਸਤ (ਸਾਰਾ ਯਹਾਂ/ਮੇਹਤਾ ਅਮਨ) ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਅਤੇ ਗੌਰਮਿੰਟ ਪੈਨਸ਼ਨਰਜ ਐਸੋਸੀਏਸ਼ਨ ਵੱਲੋਂ 66 ਕੇ.ਵੀ ਗਰਿਡ ਸਟੇਸ਼ਨ ਅੱਗੇ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦੀ ਅਰਥੀ ਸਾੜਦਿਆਂ ਰੋਹ ਭਰਪੂਰ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਵੱਲੋਂ 29 ਜੁਲਾਈ ਨੂੰ ਹੋਣ ਵਾਲੀ ਮੀਟਿੰਗ ਰੱਦ ਕੀਤੇ ਜਾਣ ਤੇ ਸਟੇਜ ਸਕੱਤਰ ਗੁਰਜੰਟ ਸਿੰਘ ਬੀਰੋਕੇ, ਕਰਨੈਲ ਸਿੰਘ ਜੇ.ਈ ਬੋਹਾ ਅਤੇ ਅਮਰੀਕ ਸਿੰਘ ਬਰੇਟਾ, ਸੁਖਪਾਲ ਸਿੰਘ ਬਰੇਟਾ, ਹਿੱਤਅਭਿਲਾਸ਼ੀ ਜ਼ੇ.ਈ., ਪ੍ਰਗਟ ਸੰਘ ਪ੍ਰਧਾਨ ਗੌਰਮਿੰਟ ਪੈਨਸ਼ਨਰਜ਼ ਅਤੇ ਦੇਸਰਾਜ ਪ੍ਰਧਾਨ ਪੈਨਸ਼ਨਰਜ਼ ਐਸੋਸੀਏਸ਼ਨ ਪਾਵਰਕਾਮ ਪੈਨਸ਼ਰਜ ਦੀ ਮੰਗਾਂ ਜਿੳ ਪੈਨਸ਼ਨ ਨੂੰ 2-59 ਦਾ ਫੈਕਟਰ ਲਗਾ ਕੇ ਸੋਧਣਾ, ਮੈਡੀਕਲ ਅਲਾਉਂਸ 2000/- ਰੁਪਏ ਕਰਨ, ਕੈਸ਼ਲੈਸ ਇਲਾਜ ਦੀ ਸਹੂਲਤ ਨਾ ਦੇਣ, ਡੀ.ਏ. ਦਾ ਵਾਧਾ ਨਾ ਕਰਨਾ ਅਤੇ ਨਾ ਹੀ ਡੀ.ਏ. ਦਾ ਪੈਡਿੰਗ ਬਕਾਇਆ ਦੇਣ, ਪੈਨਸ਼ਨ ਦਾ ਏਰੀਅਰ ਲਮਸਮ ਦੇਣਾ ਆਦਿ ਮੰਗਾਂ ਨਾ ਮੰਨਣ ਕਰਕੇ ਪੰਜਾਬ ਸਰਕਾਰ ਦੀ ਸਖਤ ਸ਼ਬਦਾਂ ਚ ਨਿਖੇਧੀ ਕੀਤੀ ਗਈ ਅਤੇ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਭਵਿੱਖ ਵਿੱਚ ਸਰਕਾਰ ਇਨਾਂ ਮੰਗਾਂ ਦਾ ਨਿਪਟਾਰਾ ਨਹੀਂ ਕਰਦੀ ਤਾਂ ਪੰਜਾਬ ਸਰਕਾਰ ਖਿਲਾਫ ਤਿੱਖਾ ਸੰਘਰਸ਼ ਆਰੰਭ ਕੀਤਾ ਜਾਵੇਗਾ। ਪੈਨਸ਼ਨਰਜ ਸਾਂਝਾਂ ਫਰੰਟ ਵੱਲੋਂ ਪਾੳਰ ਕਾਮ ਦੇ ਰੈਗੂਲਰ ਮੁਲਾਜਮਾਂ ਦੀਆਂ ਮੰਗਾਂ ਤੁਰੰਤ ਮੰਨਣ ਹੱਤ ਪੰਜਾਬ ਸਰਕਾਰ ਨੂੰ ਕਿਹਾ ਕਿ ਖਪਤਕਾਰਾਂ ਨੂੰ ਕਿਸੇ ਕਿਸਮ ਦੀ ਅਸੁਵਿਧਾ ਨਾ ਹੋਵੇ। ਇਸ ਮੌਕੇ ਵੱਡੀ ਗਿਣਤੀ ਪੈਨਸ਼ਨਰਜ ਮੌਜੂਦ ਸਨ।