ਲੁਧਿਆਣਾ (ਸਾਰਾ ਯਾਹਾ) : ਬੀਤੀ 11 ਅਪ੍ਰੈਲ ਨੂੰ ਇੱਕ ਕਾਰ ਵਿੱਚੋਂ 10 ਲੱਖ ਰੁਪਏ ਤੇ ਲੈਪਟੌਪ ਚੋਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਲੱਟੇ ਸਾਮਾਨ ਤੇ ਰੁਪਏ ਸਮੇਤ ਕਾਬੂ ਕਰ ਲਿਆ ਹੈ। ਪੁਲਿਸ ਮੁਤਾਬਕ ਇਨ੍ਹਾਂ ਮੁਲਜ਼ਮਾਂ ‘ਤੇ ਪਹਿਲਾਂ ਵੀ ਲੁੱਟਾਂ-ਖੋਹਾਂ ਕਰਨ ਦੇ ਕਈ ਮਾਮਲੇ ਦਰਜ ਹਨ।
ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ 11 ਅਪ੍ਰੈਲ ਨੂੰ ਚੀਮਾ ਚੌਕ ਨੇੜੇ ਆਰਕੇ ਰੋਡ ‘ਤੇ ਜਾ ਰਹੀ ਅਰਟਿਗਾ ਕਾਰ ਚਾਲਕ ਨੂੰ ਕਾਰ ਪਿੱਛੇ ਕੋਈ ਖਰਾਬੀ ਹੋਣ ਦੀ ਗੱਲ ਕਹੀ। ਕਾਰ ਚਾਲਕ ਨੇ ਪਿੱਛੇ ਜਾ ਕੇ ਵੇਖਿਆ ਤਾਂ ਉਨ੍ਹਾਂ ਅੰਦਰ ਪਿਆ ਬੈਗ ਚੁੱਕ ਲਿਆ ਤੇ ਰਫੂਚੱਕਰ ਹੋ ਗਏ।
By:SARA YAHA | | Last Updated: Monday, 16 April 2018 6:53 PM