ਅੱਜ ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਨੇ ਕਿ੍ਸ਼ਨ ਗਰਗ ਦੀ ਅਗਵਾਈ ਹੇਠ ਮਾਨਸਾ ਤੋਂ ਲੱਲੂਆਣਾ ਜਾ ਕੇ ਲੋਕਾਂ ਨੂੰ 19 ਮਈ ਨੂੰ ਹੋਣ ਵਾਲੀਆਂ ਪਾਰਲੀਮੈਂਟ ਦੀਆਂ ਚੋਣਾਂ ਚ ਵੋਟ ਦੇ ਹੱਕ ਇਸਤੇਮਾਲ ਕਰਨ ਲਈ ਪੇ੍ਰਿਤ ਕੀਤਾ।ਇਹ ਜਾਣਕਾਰੀ ਦਿੰਦੇ ਹੋਏ ਸੋਹਣ ਲਾਲ ਨੇ ਦੱਸਿਆ ਕਿ ਮਾਨਸਾ ਸਾਇਕਲ ਗਰੁੱਪ ਵਲੋਂ ਪਿਛਲੇ ਕਈ ਦਿਨਾਂ ਤੋਂ ਵੋਟਰ ਜਾਗਰੁਕਤਾ ਮੁਹਿੰਮ ਚਲਾਈ ਜਾ ਰਹੀ ਜਿਸ ਲੜੀ ਤਹਿਤ ਅੱਜ ਗੁਰੂਦੁਆਰਾ ਸਾਹਿਬ ਲੱਲੂਆਣਾ ਵਿਖੇ ਇੱਕਠੀ ਹੋਈ ਸੰਗਤ ਨੂੰ ਜਾਗਰੁਕ ਕੀਤਾ ਗਿਆ ਕਿ ਬਿਨਾਂ ਕਿਸੇ ਡਰ ਜਾਂ ਲਾਲਚ ਦੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਜਾਵੇ ਅਤੇ ਖਾਸ ਕਰਕੇ ਵੋਟਾਂ ਵਾਲੇ ਦਿਨ ਵੋਟਾਂ ਪੈਣ ਦੇ ਕੰਮ ਨੂੰ ਸ਼ਾਤੀ ਪੂਰਵਕ ਨੇਪਰੇ ਚਾੜਣ ਵਿੱਚ ਪ੍ਸ਼ਾਸ਼ਨ ਦਾ ਸਹਿਯੋਗ ਕੀਤਾ ਜਾਵੇ। ਇਸ ਮੌਕੇ ਵੋਟਰਾਂ ਨੂੰ ਜਾਗਰੁਕ ਕਰਨ ਦੇ ਮਕਸਦ ਨਾਲ “ਲੋਕਤੰਤਰ ਦਾ ਤਿਓਹਾਰ ਮਨਾਈਏ,ਬਿਨਾਂ ਲਾਲਚ ਦੇ ਵੋਟਾਂ ਪਾਈਏ“ ਲਿਖੀ ਫਲੈਕਸ ਵੀ ਪਿੰਡ ਵਿੱਚ ਲਗਾਈ ਗਈ।ਇਸ ਮੌਕੇ ਸਾਇਕਲ ਗਰੁੱਪ ਦਾ ਧੰਨਵਾਦ ਕਰਦਿਆਂ ਮਾ: ਗੁਰਜੰਟ ਚਹਿਲ ਨੇ ਕਿਹਾ ਕਿ ਉਹਨਾਂ ਵਲੋਂ ਪੂਰੀ ਕੋਸ਼ਿਸ਼ ਕੀਤੀ ਜਾਵੇਗੀ ਕਿ ਹਰ ਵੋਟਰ ਅਪਣੀ ਵੋਟ ਬਿਨਾਂ ਲਾਲਚ ਦੇ ਜਰੂਰ ਪਾ ਕੇ ਆਵੇ। ਇਸ ਮੌਕੇ ਮਾ:ਗੁਰਜੰਟ ਚਹਿਲ, ਗੁਰਮੀਤ ਸਿੰਘ,ਲਖਮਿੰਦਰ ਸਿੰਘ,ਕਰਨੈਲ ਸਿੰਘ,ਹੈਪੀ ਸਿੰਘ,ਗੁਰੂਦੁਆਰਾ ਕਮੇਟੀ ਦੇ ਪ੍ਧਾਨ ਲਾਭ ਸਿੰਘ ਸਮੇਤ ਸਮੂਹ ਕਮੇਟੀ ਮੈਂਬਰ ਅਤੇ ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਹਾਜਰ ਸਨ।