*ਪਿੰਡ ਚਕੇਰੀਆਂ ਤੇ ਨਰਿੰਦਰਪੁਰਾ ਵਿਖੇ ਸ਼ਨੀਵਾਰ ਨੂੰ 35 ਪਰਿਵਾਰਾਂ ਨੇ ਅਕਾਲੀ ਦਲ ਤੇ ਕਾਂਗਰਸ ਨੂੰ ਛੱਡ ਕੇ ਆਪ ਵਿੱਚ ਸ਼ਮੂਲੀਅਤ ਕੀਤੀ*

0
49

16,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼) : ਪਿੰਡ ਚਕੇਰੀਆਂ ਤੇ ਨਰਿੰਦਰਪੁਰਾ ਵਿਖੇ ਸ਼ਨੀਵਾਰ ਨੂੰ 35 ਪਰਿਵਾਰਾਂ ਨੇ ਅਕਾਲੀ ਦਲ ਤੇ ਕਾਂਗਰਸ ਨੂੰ ਛੱਡ ਕੇ ਆਪ ਵਿੱਚ ਸ਼ਮੂਲੀਅਤ ਕੀਤੀ ਹੈ। ਜਿੰਨਾਂ ਦਾ ਪਾਰਟੀ ਵਿੱਚ ਆਉਣ ਤੇ ਮਾਨਸਾ ਹਲਕੇ ਤੋਂ ਉਮੀਦਵਾਰ ਡਾ. ਵਿਜੇ ਸਿੰਗਲਾ ਨੇ ਸਵਾਗਤ ਕੀਤਾ। ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਚਕੇਰੀਆਂ ਤੋਂ ਕਾਲਾ ਸਿੰਘ, ਮੇਲਾ ਸਿੰਘ, ਹਰਬੰਸ ਸਿੰਘ, ਬੰਤ ਸਿੰਘ, ਕੁਲਵਿੰਦਰ ਸਿੰਘ, ਰਮਨਦੀਪ ਸਿੰਘ, ਗੁਲਾਬ ਸਿੰਘ, ਮੰਦਰ ਸਿੰਘ, ਲਾਲੀ ਸਿੰਘ, ਮਿੱਟੁ ਸਿੰਘ, ਸ਼ਿੰਦਰ ਕੌਰ, ਰਾਜ ਕੌਰ, ਗੁਰਮੀਤ ਕੌਰ, ਕਿਰਨਪਾਲ ਕੌਰ, ਅਮਰਜੀਤ ਕੌਰ, ਗੁਰਮੇਲ ਕੌਰ, ਅਮਰਜੀਤ ਕੌਰ ਤੇ ਪਿੰਡ ਨਰਿੰਦਰ ਪੁਰਾ ਤੋਂ ਜਰਨੈਲ ਸਿੰਘ, ਖੁਸ਼ੀ ਸਿੰਘ, ਰਾਜੂ ਸਿੰਘ, ਮੀਤ ਸਿੰਘ, ਰਾਣੀ ਕੌਰ, ਰਾਜੂ ਸਿੰਘ, ਸੁਖਵਿੰਦਰ ਕੌਰ, ਮਿੰਦੀ ਕੌਰ, ਕੁਲਵੀਰ ਸਿੰਘ, ਰਾਜਵਿੰਦਰ ਸਿਘੰ ਅਤੇ ਬਾਵਾ ਸਿੰਘ ਨੇ ਸ਼ਮੂਲੀਅਤ ਕੀਤੀ ਹੈ।

ਡਾ. ਵਿਜੇ ਸਿੰਗਲਾ ਨੇ ਕਿਹਾ ਕਿ ਪੰਜਾਬ ਦੇ ਲੋਕ ਲੰਮੇਂ ਸਮੇਂ ਤੋਂ ਰਵਾਇਤੀ ਪਾਰਟੀਆਂ ਦਾ ਰਾਜ ਦੇਖਦੇ ਆ ਰਹੇ ਹਨ, ਜਿੰਨਾ ਨੇ ਪੰਜਾਬ ਨੂੰ ਆਰਥਿਤ ਤੌਰ ਤੇ ਕੰਗਾਲ ਕਰਨ ਤੋਂ ਇਲਾਵਾ ਹੋਰ ਕੁੱਝ ਨਹੀਂ ਕੀਤਾ। ਅੱਜ ਲੋਕ ਆਮ ਆਦਮੀ ਪਾਰਟੀ ਵਿੱਚ ਪੰਜਾਬ ਦਾ ਭਵਿੱਖ ਦੇਖ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ ਦੀ ਤਰਜ ਤੇ ਪੰਜਾਬ ਨੂੰ ਹਰ ਖੇਤਰ ਪੱਖੋਂ ਸਹੂਲਤਾਂ ਦੇ ਕੇ ਸੋਨੇ ਦੀ ਚਿੜੀ ਦਾ ਸੂਬਾ ਬਣਾਇਆ ਜਾਵੇਗਾ। ਵਿਜੇ ਸਿੰਗਲਾ ਨੇ ਕਿਹਾ ਕਿ ਪੰਜਾਬ ਵਿੱਚੋਂ ਨਸ਼ੇ ਖਾਤਮੇ ਤੋਂ ਇਲਾਵਾ ਰੁਜਗਾਰ ਅਤੇ ਮੈਡੀਕਲ ਸਹੂਲਤਾਂ ਆਪ ਦੀ ਸਰਕਾਰ ਬਣਨ ਤੇ ਦਿੱਤੀਆਂ ਜਾਣਗੀਆਂ। ੳਨ੍ਹਾਂ ਕਿਹਾ ਕਿ ਔਰਤਾਂ ਨੂੰ ਪਹਿਲਾਂ ਹੀ ਸਹੂਲਤਾਂ ਦੇਣ ਦਾ ਐਲਾਨ ਕੀਤਾ ਜਾ ਚੁੱਕਿਆ ਹੈ ਅਤੇ ਸਰਕਾਰ ਬਣਨ ਤੇ ਹਰ ਔਰਤ ਨੂੰ 1 ਹਜਾਰ ਰੁਪਏ ਮਹੀਨਾ ਅਤੇ ਪੈਨਸ਼ਨ ਵਰਗੀਆਂ ਸਹੂਲਤਾਂ ਸਿਰਫ ਆਪ ਦੀ ਸਰਕਾਰ ਹੀ ਦੇ ਸਕੇਗੀ।

NO COMMENTS