*ਪਿੰਡਾਂ ਦੀਆਂ ਫਿਰਨੀਆਂ ਦਾ ਨਿਰਮਾਣ ਪੰਜਾਬ ਸਰਕਾਰ ਦਾ ਨਿਵੇਕਲਾ ਉਦਮ-ਵਿਧਾਇਕ ਬੁੱਧ ਰਾਮ*

0
18

ਬੁਢਲਾਡਾ/ਮਾਨਸਾ, 30 ਜੂਨ: (ਸਾਰਾ ਯਹਾਂ/ਮੁੱਖ ਸੰਪਾਦਕ)

   ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਪਿੰਡਾਂ ਦੀਆਂ ਫਿਰਨੀਆਂ ਕੰਕਰੀਟ ਦੀਆਂ ਬਣਾਈਆਂ ਗਈਆਂ ਹਨ। ਫਿਰਨੀਆਂ ਦਾ ਨਿਰਮਾਣ ਕਰਨਾ ਪੰਜਾਬ ਸਰਕਾਰ ਦਾ ਨਿਵੇਕਲਾ ਉਦਮ ਹੈ। ਇੰਨਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬੁੱਧ ਰਾਮ ਨੇ ਪਿੰਡ ਰੰਗੜਿਆਲ ਦਿਆਲਪੁਰਾ ਅਤੇ ਬਹਾਦਰਪੁਰ ਦੀਆਂ ਫਿਰਨੀਆਂ ਦਾ ਉਦਘਾਟਨ ਕਰਨ ਮੌਕੇ ਕੀਤਾ।

   ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਪਹਿਲੀ ਵਾਰੀ ਪਿੰਡ ਦੀਆਂ ਸੜ੍ਹਕਾਂ 18 ਫੁੱਟ ਚੌੜੀਆਂ ਕੰਕਰੀਟ ਦੀਆਂ ਬਣੀਆਂ ਹਨ। ਉਨ੍ਹਾਂ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਪਿੰਡ ਰੰਘੜਿਆਲ ਦੀ ਫਿਰਨੀ 700 ਮੀਟਰ 58.49 ਲੱਖ, ਪਿੰਡ ਦਿਆਲਪੁਰਾ ਦੀ ਫਿਰਨੀ 950 ਮੀਟਰ 74.34 ਲੱਖ ਅਤੇ ਪਿੰਡ ਬਹਾਦਰਪੁਰ 700 ਮੀਟਰ 53.27 ਲੱਖ ਰੁਪਏ ਦੀ ਲਾਗਤ ਨਾਲ ਬਣਾਈਆਂ ਗਈਆਂ ਹਨ। 

      ਵਿਧਾਇਕ ਨੇ ਦੱਸਿਆ ਕਿ ਪੰਜਾਬ ਮੰਡੀਕਰਨ ਬੋਰਡ ਵੱਲੋਂ ਲਿੰਕ ਸੜਕਾਂ ਦੀ ਮੁਰੰਮਤ, ਮੰਡੀਆਂ ਦੇ ਫੜ੍ਹ ਅਤੇ ਡਰੇਨਾਂ ਦੇ ਪੁਲ ਵੀ ਬਣਾਏ ਗਏ ਹਨ। 

    ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ  ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਆਉਣ ਵਾਲੇ ਸਮੇਂ ਵਿੱਚ ਪਿੰਡਾਂ ਵਿੱਚ ਸਟੇਡੀਅਮ ਅਤੇ ਟੋਭਿਆਂ ਦੀ ਸਫਾਈ ਵੀ ਕਰਵਾਈ ਜਾਵੇਗੀ। 

    ਇਸ ਮੌਕੇ ਚੇਅਰਮੈਨ ਚਮਕੌਰ ਸਿੰਘ, ਕੇਵਲ ਸ਼ਰਮਾ ਸੀਨੀਅਰ ਆਗੂ ਅਤੇ ਸ਼ਹਿਰੀ ਪ੍ਰਧਾਨ,ਪ੍ਰਧਾਨ ਸਰਪੰਚ ਯੂਨੀਅਨ ਰਜਿੰਦਰ ਸਿੰਘ ਗੋਬਿੰਦਪੁਰਾ, ਲਲਿਤ ਜੈਨ, ਹਰਜੀਤ ਬਿੱਟੂ, ਸਰਪੰਚ ਗੁਰਦੀਪ ਸਿੰਘ,  ਸਰਪੰਚ ਜਰਨੈਲ ਸਿੰਘ, ਸੁਖਚੈਨ ਚੈਨੀ ਗਾਂਧੀ ਰਾਮ ਪ੍ਰਧਾਨ ਨਗਰ ਕੌਂਸਲ ਬਰੇਟਾ, ਪ੍ਰੀਤ ਕੁਮਾਰ ਆਦਿ ਹਾਜ਼ਰ ਸਨ।

NO COMMENTS