ਮਾਨਸਾ (ਸਾਰਾ ਯਹਾ) : ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਨੇ ਅੱਜ ਮਾਨਸਾ ਸਾਇਕਲ ਗਰੁੱਪ ਦੀ ਚੌਥੀ ਵਰੇਗੰਢ ਪੁਰੇ ਉਤਸਾਹ ਨਾਲ ਮਨਾਈ। ਇਸ ਮੌਕੇ ਬੋਲਦਿਆਂ ਗਰੁੱਪ ਦੇ ਸੀਨੀਅਰ ਮੈਂਬਰ ਭੀਮ ਕੋਟਲੀ ਨੇ ਦੱਸਿਆ ਕਿ ਚਾਰ ਸਾਲ ਪਹਿਲਾਂ ਲੋਕਾਂ ਨੂੰ “ਸਾਇਕਲ ਚਲਾਓ ਵਾਤਾਵਰਣ ਬਚਾਓ” “ਸਾਇਕਲ ਚਲਾਓ ਸਿਹਤ ਬਣਾਓ” ਦਾ ਸੰਦੇਸ਼ ਦੇਣ ਦੇ ਮਕਸਦ ਨਾਲ ਬਣਾਏ ਗਏ ਮਾਨਸਾ ਸਾਇਕਲ ਗਰੁੱਪ ਦੇ ਮੈਂਬਰਾਂ ਦੀ ਮਿਹਨਤ ਸਦਕਾ ਅੱਜ ਮਾਨਸਾ ਦੀਆਂ ਸੜਕਾਂ ਉਪਰ ਸਾਇਕਲ ਆਮ ਦੇਖਣ ਨੂੰ ਮਿਲਦੇ ਹਨ। ਜਿਸ ਸਾਇਕਲ ਨੂੰ ਚਲਾਉਣ ਚ ਲੋਕ ਸ਼ਰਮ ਮਹਿਸੂਸ ਕਰਦੇ ਸਨ ਹੁਣ ਸਾਇਕਲ ਚਲਾਉਂਦੇ ਸਮੇਂ ਮਾਣ ਮਹਿਸੂਸ ਕਰਦੇ ਹਨ।ਸੰਜੀਵ ਪਿੰਕਾ ਨੇ ਦੱਸਿਆ ਕਿ ਮਾਨਸਾ ਸਾਇਕਲ ਗਰੁੱਪ ਨੂੰ ਸ਼ਿਖਰਾਂ ਤੇ ਲਿਜਾਣ ਵਿੱਚ ਡੀ.ਐਸ.ਪੀ.ਬਹਾਦਰ ਸਿੰਘ ਰਾਓ, ਡਾਕਟਰ ਜਨਕ ਰਾਜ ਸਿੰਗਲਾ, ਡਾਕਟਰ ਟੀ.ਪੀ.ਐਸ.ਰੇਖੀ ਜੀ ਦਾ ਬਹੁਤ ਵੱਡਾ ਯੋਗਦਾਨ ਹੈ ਉਹਨਾਂ ਦੱਸਿਆ ਕਿ ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਜਿੱਥੇ ਸਵੇਰ ਵੇਲੇ ਸਾਇਕਲ ਚਲਾ ਕੇ ਲੋਕਾਂ ਨੂੰ ਸਾਇਕਲਿੰਗ ਲਈ ਪ੍ਰੇਰਿਤ ਕਰਦੇ ਹਨ ਉਸਦੇ ਨਾਲ ਨਾਲ ਸਾਰੇ ਮੈਂਬਰ ਲੋੜਵੰਦ ਮਰੀਜਾਂ ਲਈ ਸਮੇਂ ਸਮੇਂ ਤੇ ਖੂਨਦਾਨ ਵੀ ਕਰਦੇ ਹਨ ਅਤੇ ਜਿਲ੍ਹਾ ਪ੍ਰਸ਼ਾਸ਼ਨ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਵਾਲੀਆਂ ਹਰੇਕ ਮੁਹਿੰਮਾਂ ਚ ਯੋਗਦਾਨ ਪਾਉਂਦੇ ਹਨ। ਗਰੁੱਪ ਦੇ ਸੀਨੀਅਰ ਮੈਂਬਰ ਸੁਰਿੰਦਰ ਬਾਂਸਲ ਨੇ ਮਾਨਸਾ ਸਾਇਕਲ ਗਰੁੱਪ ਦੀ ਚੌਥੀ ਵਰੇਗੰਢ ਤੇ ਸਾਰੇ ਮੈਂਬਰਾਂ ਵਧਾਈ ਦਿੰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਲੋਕਾਂ ਨੂੰ ਸਾਇਕਲਿੰਗ ਲਈ ਪ੍ਰੇਰਿਤ ਕਰਦੇ ਰਹਿਣਗੇ। ਇਸ ਮੌਕੇ ਡਾਕਟਰ ਵਰੁਣ ਮਿੱਤਲ, ਨਰਿੰਦਰ ਗੁਪਤਾ,ਰਮਨ ਗੁਪਤਾ,ਬਲਜੀਤ ਕੜਵਲ,ਪਰਵੀਨ ਟੋਨੀ, ਕਿਸ਼ਨ ਮਿੱਤਲ,ਸੰਜੀਵ ਮਾਸਟਰ,ਅਮਨ ਗੁਪਤਾ,ਸੋਹਣ ਲਾਲ,ਰਜੇਸ਼ ਦਿਵੇਦੀ,ਬਿੰਨੂ ਗਰਗ,ਪੁਨੀਤ ਬਾਂਸਲ,ਧੰਨਦੇਵ ਗਰਗ ਸਮੇਤ ਮੈਂਬਰ ਹਾਜਰ ਸਨ।