*ਪਰਾਲੀ ਨੂੰ ਅੱਗ ਨਾ ਲਾ ਕੇ ਤਕਨੀਕੀ ਪ੍ਰਬੰਧਨ ਕਰਨ ਕਿਸਾਨ-ਐਸ.ਡੀ.ਐਮ.*

0
13

ਬੁਢਲਾਡਾ/ਮਾਨਸਾ, 29 ਸਤੰਬਰ(ਸਾਰਾ ਯਹਾਂ/ਮੁੱਖ ਸੰਪਾਦਕ) : ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ, IAS ਦੀਆਂ ਹਦਾਇਤਾਂ ‘ਤੇ ਪ੍ਰਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਪਰਾਲੀ ਨੂੰ ਨਾ ਸਾੜਨ ਸਬੰਧੀ ਪ੍ਰੇਰਿਤ ਕਰਨ ਲਈ ਲਗਾਤਾਰ ਕਿਸਾਨ ਸਿਖਲਾਈ ਤੇ ਜਾਗਰੂਕਤਾ ਕੈਂਪ ਆਯੋਜਿਤ ਕੀਤੇ ਰਹੇ ਹਨ।ਸੀਆਰਐਮ ਸਕੀਮ ਤਹਿਤ ਪਰਾਲੀ ਦੇ ਸੁਚੱਜੇ ਪ੍ਰਬੰਧਨ ਸਬੰਧੀ ਪਿੰਡ ਬਰ੍ਹੇ, ਬੋਹਾ ਤੇ ਰਿਉਂਦ ਕਲਾਂ ਵਿਖੇ ਲਗਾਏ ਕਿਸਾਨ ਸਿਖਲਾਈ ਕੈਂਪ ਵਿਚ ਐਸ.ਡੀ.ਐਮ. ਬੁਢਲਾਡਾ ਸ੍ਰ ਗਗਨਦੀਪ ਸਿੰਘ ਨੇ ਵਿਸ਼ੇਸ਼ ਤੌਰ ‘ਸ਼ਿਰਕਤ ਕਰਦਿਆਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾ ਕੇ ਇਸ ਦਾ ਇਨ ਸਿਟੂ ਤੇ ਐਕਸ ਸਿਟੂ ਤਕਨੀਕ ਨਾਲ ਪ੍ਰਬੰਧਨ ਕਰਨ ਲਈ ਪ੍ਰੇਰਿਆ। ਇਸ ਮੌਕੇ ਅਤੇ ਉੱਪ ਕਪਤਾਨ ਪੁਲਿਸ ਸਿਕੰਦਰ ਸਿੰਘ ਚੀਮਾ ਵੀ ਮੌਜੂਦ ਸਨ।

ਐਸ.ਡੀ.ਐਮ. ਨੇ ਕਣਕ ਦੀ ਅਗੇਤੀ ਬਿਜਾਂਦ ਗਰਮੀ ਵਿੱਚ ਨਾ ਕਰਨ ਦੀ ਸਲਾਹ ਦਿੱਤੀ ਗਈ ਤੇ ਮੰਡੀਆਂ ਵਿੱਚ ਝੋਨਾਂ 17 ਫ਼ੀਸਦੀ ਨਮੀ ਤੱਕ ਹੀ ਲਿਜਾਣ ਬਾਰੇ ਜਾਣੂ ਕਰਵਾਇਆ ਤਾਂ ਜੋ ਨਾਲੋ ਨਾਲ ਫਸਲ ਦੀ ਖਰੀਦ ਹੋ ਸਕੇ। 

 ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਡਾ ਗੁਰਚਰਨ ਸਿੰਘ ਵੱਲੋਂ ਕਿਸਾਨਾਂ ਨੂੰ ਪਰਾਲੀ ਦੀ ਰਹਿੰਦ-ਖੂੰਹਦ ਨੂੰ ਸਾਭ ਸੰਭਾਲ ਸਬੰਧੀ ਜਾਣਕਾਰੀ ਦਿੱਤੀ ਅਤੇ ਪਿੰਡ ਵਿੱਚ ਮੌਜੂਦ ਮਸ਼ੀਨਰੀ ਬਾਰੇ ਜਾਣਕਾਰੀ ਦਿੱਤੀ ਗਈ। 

 ਇਸ ਮੌਕੇ ਖੇਤੀਬਾੜੀ ਵਿਭਾਗ ਦੇ ਕਰਮਚਾਰੀ ਸ੍ਰੀ ਸੋਹਣ ਸਿੰਘ ਜੇ ਟੀ ਅਤੇ ਗੁਰਵਿੰਦਰ ਸਿੰਘ ਬੇਲਦਾਰ, ਰਮਨ ਸਿੰਘ ਵੀ ਮੌਜੂਦ ਸਨ ।

NO COMMENTS