*ਪਤੰਜਲੀ ਯੋਗ ਅਤੇ ਐਸ.ਡੀ. ਕਾਲਜ ਵੱਲੋਂ ਖਾਲਸਾ ਸਕੂਲ ਗਰਾਊਂਡ ਮਾਨਸਾ ਵਿਖੇ 7 ਦਿਨਾਂ ਮੁਫ਼ਤ ਯੋਗਾ ਕੈਂਪ*

0
55

ਮਾਨਸਾ, 19 ਜੂਨ:- (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਅੰਤਰਰਾਸ਼ਟਰੀ ਯੋਗਾ ਦਿਵਸ ਨੂੰ ਸਮਰਪਿਤ ਯੋਗ ਮਾਨਸਾ ਅਤੇ ਐਸ.ਡੀ. ਕਾਲਜ ਦੇ ਸਾਂਝੇ ਉਪਰਾਲੇ ਹੇਠ 16 ਜੂਨ ਤੋਂ 21 ਜੂਨ ਤੱਕ ਖਾਲਸਾ ਸਕੂਲ ਗਰਾਊਂਡ ਕ੍ਰਿਕਟ ਸਟੇਡਿਅਮ ਵਿੱਚ 7 ਦਿਨਾਂ ਮੁਫ਼ਤ ਯੋਗਾ ਕੈਂਪ ਆਯੋਜਿਤ ਕੀਤਾ ਗਿਆ ਹੈ। ਇਹ ਕੈਂਪ ਰੋਜ਼ਾਨਾ ਸਵੇਰੇ 5:30 ਤੋਂ 7:00 ਵਜੇ ਤੱਕ ਚੱਲ ਰਿਹਾ ਹੈ। ਕੈਂਪ ਦੀ ਅਗਵਾਈ ਦੀਪ ਚੰਦ ਅਤੇ ਅਜੇ ਗਰਗ ਉਰਫ ਟੀਟੂ ਵੱਲੋਂ ਕੀਤੀ ਜਾ ਰਹੀ ਹੈ। ਕੈਂਪ ਦੇ ਤੀਜੇ ਦਿਨ ਯੋਗਾ ਟਰੇਨੀ ਮੈਡਮ ਅੰਜਨਾ ਨੇ ਯੋਗ ਅਭਿਆਸ ਕਰਵਾਇਆ ਅਤੇ ਸਹੀ ਤਰੀਕਿਆਂ ਨਾਲ ਕਰਵਾਉਣ ’ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਯੋਗਾ ਸਿਰਫ਼ ਕਸਰਤ ਹੀ ਨਹੀਂ, ਸਗੋਂ ਆਤਮਕ ਅਤੇ ਸਰੀਰਕ ਜੋੜ ਦਾ ਰਸਤਾ ਹੈ।

ਉਨ੍ਹਾਂ ਨੇ ਕਿਹਾ ਕਿ ਸਵੀਚਿਤ ਸਵਾਸ ਲੈਣ ਦੇ ਰਾਹੀਂ ਵਿਅਕਤੀ ਆਪਣੇ ਆਪ ਨੂੰ ਸਮਝ ਸਕਦਾ ਹੈ ਅਤੇ ਪ੍ਰਮਾਤਮਾਂ ਨਾਲ ਜੁੜ ਸਕਦਾ ਹੈ। ਅੰਜਲੀ ਨੇ ਇਹ ਵੀ ਸਾਂਝਾ ਕੀਤਾ ਕਿ ਨਿਯਮਤ ਯੋਗਾ ਨਾਲ ਡਾਕਟਰੀ ਇਲਾਜ ਤੋਂ ਛੁਟਕਾਰਾ ਮਿਲ ਸਕਦਾ ਹੈ। ਕਰੋ ਯੋਗ ਰਹੋ ਨਿਰੋਗ

ਪ੍ਰੈਸ ਨੂੰ ਜਾਣਕਾਰੀ ਦਿੰਦਿਆ ਰੋਜ਼ਾਨਾ 70 ਤੋਂ 80 ਇਸਤਰੀ ਪੁਰਸ਼ ਅਤੇ ਬੱਚੇ ਇਸ ਯੋਗ ਅਭਿਆਸ ਵਿੱਚ ਹਿੱਸਾ ਲੈ ਰਹੇ ਹਨ। ਕੈਂਪ 21 ਜੂਨ ਤੱਕ ਜਾਰੀ ਰਹੇਗਾ ਅਤੇ ਵੱਖ-ਵੱਖ ਯੋਗਾ ਟਰੇਨੀ ਆਪਣਾ ਅਭਿਆਸ ਕਰਵਾਉਣਗੇ।

21 ਜੂਨ ਨੂੰ ਅੰਤਰਰਾਸ਼ਟਰੀ ਯੋਗਾ ਦਿਵਸ ਮੌਕੇ ਐਸ.ਡੀ. ਕਾਲਜ ਦੇ ਅਧਿਆਪਕ, ਵਿਦਿਆਰਥੀ, ਕ੍ਰਿਕੇਟ ਖਿਡਾਰੀ ਅਤੇ ਕੋਚ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਨਗੇ।

ਸਮੂਹ ਨਾਗਰਿਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕਰ ਇਸ ਕੈਂਪ ਦਾ ਲਾਭ ਲੈਣ ਅਤੇ ਆਪਣੇ ਜੀਵਨ ਨੂੰ ਸਿਹਤਮੰਦ ਬਣਾਉਣ ਵਾਸਤੇ ਯੋਗਾ ਨਾਲ ਜੁੜਨ।

NO COMMENTS