ਪਟਿਆਲਾ ਤੇ ਜੌੜਕੀਆਂ ਪੁਲਿਸ ਵੱਲੋਂ ਕੀਤੀ ਛਾਪੇਮਾਰੀ ਦੌਰਾਨ ਇੱਕ ਕਰੋੜ ਰੁਪਏ ਬਰਾਮਦ

0
303

ਸਰਦੂਲਗੜ੍ਹ,(ਸਾਰਾ ਯਹਾ,(ਬਲਜੀਤ ਪਾਲ) ,3 ਮਈ ਪਿਛਲੇ ਦਿਨੀਂ ਪਾਦਰੀ ਐਂਥਨੀ ਦੇ 6.66ਕਰੋੜ ਰੁਪਏ ਗਬਨ ਕਰਨ ਦੇ ਮਾਮਲੇ ਚ ਕੇਰਲ ਤੋਂ ਗ੍ਰਿਫਤਾਰ ਕੀਤੇ 2 ਮੁਅੱਤਲ ਪੁਲੀਸ ਮੁਲਾਜ਼ਮਾਂ ਦੀ ਨਿਸ਼ਾਨਦੇਹੀ ਤੇ ਪਟਿਆਲਾ ਅਤੇ ਜੌੜਕੀਆਂ ਪੁਲਿਸ ਨੇ ਮਾਨਸਾ ਜ਼ਿਲ੍ਹੇ ਦੇ ਪਿੰਡ ਰਾਏਪੁਰ ਵਿਖੇ ਇੱਕ ਵਿਅਕਤੀ ਕੋਲੋ 1ਕਰੋੜ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਜਾਣਕਾਰੀ ਅਨੁਸਾਰ ਪਿਛਲੇ ਦਿਨੀ ਪਾਦਰੀ ਅੈਂਥਨੀ ਦੇ 6.66 ਕਰੋੜ ਗਬਨ ਕਰਨ ਦੇ ਮਾਮਲੇ ਵਿੱਚ ਪਟਿਆਲਾ ਪੁਲਸ ਨੇ ਗਿਰਫਤਾਰ ਵਿਅਕਤੀਆਂ ਦੀ ਨਿਸਾਨਦੇਹੀ ਤੇ ਜੌੜਕੀਆਂ ਪੁਲਸ ਨੂੰ ਨਾਲ ਲੈ ਕੇ ਪਿੰਡ ਰਾੲੇਪੁਰ ਵਿਖੇ ਛਾਪੇਮਾਰੀ ਕਰਕੇ ਇੱਕ ਕਰੋੜ ਰੁਪਏ ਦੀ ਰਾਸੀ ਬਰਾਮਦ ਕੀਤੀ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਜੋੜਕੀਆਂ ਕਿ੍ਸਨ ਕੁਮਾਰ ਨੇ ਦੱਸਿਆ ਕਿ ਪਟਿਆਲਾ ਪੁਲਿਸ ਨੇ ਜੋੜਕੀਆਂ ਪੁਲਸ ਦੀ ਮਦਦ ਨਾਲ ਰਾਏਪੁਰ ਵਾਸੀ ਨਿਰਮਲ ਸਿੰਘ ਪੁੱਤਰ ਕੇਹਰ ਸਿੰਘ ਦੇ   ਘਰ ਲਈ ਗਈ ਤਲਾਸੀ ਦੋਰਾਨ ਇੱਕ ਕਰੋੜ ਰਾਏਪੁਰ ਦੀ ਰਾਸੀ ਬਰਾਮਦ ਕੀਤੀ।ਉਨ੍ਹਾਂ ਦੱਸਿਆ ਕੇ ਨਿਰਮਲ ਸਿੰਘ ਮੋਕੇ ਤੋ ਫਰਾਰ ਹੋ ਗਿਆ ਜਿਸ ਦੀ ਭਾਲ ਜਾਰੀ ਹੈ ਅਤੇ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।

NO COMMENTS