ਬੁਢਲਾਡਾ 22 ਅਕਤੂਬਰ(ਸਾਰਾ ਯਹਾਂ/ਅਮਨ ਮੇਹਤਾ): ਸਥਾਨਕ ਸਮਾਜ ਸੇਵੀ ਸੰਸਥਾ ਨੇਕੀ ਫਾਉਂਡੇਸ਼ਨ ਵੱਲੋਂ ਜ਼ਿਲ੍ਹਾ ਅੰਦਰ ਪਹਿਲੀ ਵਾਰ ਸਾਈਕਲਿੰਗ ਅਤੇ ਐਰੋ-ਮਾਡਲਿੰਗ ਸ਼ੋਅ 24 ਅਕਤੂਬਰ ਨੂੰ ਕਰਵਾਇਆ ਜਾ ਰਹੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਸਾਇਕਲਿੰਗ ਦੇ ਵਿਚ ਲੱਗਭਗ 300 ਦੇ ਕਰੀਬ ਔਰਤਾਂ ਅਤੇ ਮਰਦ ਭਾਗ ਲੈ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਮੌਕੇ ਬੱਚਿਆਂ ਲਈ ਐਰੋ ਮਾਡਲਿੰਗ ਸ਼ੋਅ ਦਾ ਆਯੋਜਨ ਕੀਤਾ ਗਿਆ ਹੈ ਜਿਸ ਦਾ ਸਮਾਂ ਦਿਨ ਐਤਵਾਰ ਨੂੰ ਸਵੇਰੇ ਸੱਤ ਵਜ਼ੇ ਹੋਵੇਗਾ। ਉਨ੍ਹਾਂ ਦੱਸਿਆ ਕਿ ਸਾਇਕਲਿੰਗ ਸੋਅ ਵਿੱਚ 16 ਸਾਲ ਤੋਂ ਵੱਧ ਕੋਈ ਵੀ ਉਮਰ ਦਾ ਵਿਅਕਤੀ ਭਾਗ ਲੈ ਸਕਦਾ ਹੈ। ਫਾਉਂਡੇਸ਼ਨ ਮੈਬਰਾਂ ਨੇ ਕਿਹਾ ਕਿ ਇਨ੍ਹਾਂ ਪ੍ਰੋਗਰਾਮਾਂ ਦਾ ਮਕਸਦ ਲੋਕਾਂ ਦੇ ਵਿਚ ਨੇਕੀ, ਪਿਆਰ ਅਤੇ ਏਕਤਾ ਨੂੰ ਭਰਨਾ ਹੈ ਅਤੇ ਸਾਰੇ ਸ਼ਹਿਰ ਵਾਸੀਆਂ ਨੂੰ ਵੱਧ ਤੋਂ ਵੱਧ ਭਾਗ ਲੈ ਕੇ ਇਸ ਈਵੈਂਟ ਨੂੰ ਸਫਲ ਬਣਾਉਣ।