*ਨਗਰ ਨਿਗਮ ਫਗਵਾੜਾ ਵਿਖੇ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਦੇ ਮੱਦੇਨਜ਼ਰ 31 ਮਾਰਚ ਤੱਕ ਲਗੇਗਾ ਵਿਸ਼ੇਸ਼ ਕੈਂਪ*

0
21

ਫਗਵਾੜਾ, 21 ਮਾਰਚ (ਸਾਰਾ ਯਹਾਂ/ਸ਼ਿਵ ਕੌੜਾ) ਕਮਿਸ਼ਨਰ, ਨਗਰ ਨਿਗਮ, ਫਗਵਾੜਾ ਡਾ. ਅਕਸ਼ਿਤਾ ਗੁਪਤਾ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵਿੱਤੀ ਸਾਲ 2024-25 ਦਾ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਦੀ ਅੰਤਿਮ ਮਿਤੀ 31/03/2025 ਨਿਰਧਾਰਿਤ ਹੈ ਜਿਸ ਦੇ ਮੱਦੇਨਜ਼ਰ ਫਗਵਾੜਾ ਵਾਸੀਆਂ ਦੀ ਸਹੂਲਤ ਲਈ ਦਫ਼ਤਰ ਨਗਰ ਨਿਗਮ ਫਗਵਾੜਾ ਵਿਖੇ ਪ੍ਰਾਪਰਟੀ/ਹਾਊਸ ਟੈਕਸ ਕੁਲੈਕਸ਼ਨ ਲਈ ਵਿਸ਼ੇਸ਼ ਕੈਂਪ ਲਗਾਏ ਜਾ ਰਹੇ ਹਨ ਉਨ੍ਹਾਂ ਦੱਸਿਆ ਕਿ ਦਫਤਰ ਨਗਰ ਨਿਗਮ ਫਗਵਾੜਾ ਵਿਖੇ ਮਿਤੀ 31 ਮਾਰਚ 2025 ਤੱਕ ਰੋਜ਼ਾਨਾ (ਸ਼ਨੀਵਾਰ ਅਤੇ ਐਤਵਾਰ ਸਮੇਤ) ਪ੍ਰਾਪਰਟੀ/ਹਾਊਸ ਟੈਕਸ ਸ਼ਾਖਾ ਦਾ ਦਫਤਰ ਆਮ ਦਿਨਾਂ ਵਾਂਗ ਖੁੱਲ੍ਹਾ ਰਹੇਗਾ। ਡਾ.ਗੁਪਤਾ ਨੇ ਫਗਵਾੜਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਬਣਦਾ ਪ੍ਰਾਪਰਟੀ ਟੈਕਸ ਮਿਤੀ 31/03/2025 ਤੱਕ ਜ਼ਰੂਰ ਜਮ੍ਹਾਂ ਕਰਵਾਉਣ ਅਤੇ ਸ਼ਹਿਰ ਦੇ ਵਿਕਾਸ ਵਿੱਚ ਆਪਣਾ ਮਹੱਤਵਪੂਰਨ ਯੋਗਦਾਨ ਪਾਉਣ। ਪ੍ਰਾਪਰਟੀ ਟੈਕਸ ਨਾ ਅਦਾ ਕਰਨ ਦੀ ਸੂਰਤ ਵਿੱਚ ਪ੍ਰਸ਼ਾਸ਼ਨ ਵੱਲੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ

NO COMMENTS