ਨਗਰ ਕੀਰਤਨ ਦੌਰਾਨ ਟਰਾਲੀ ‘ਚ ਹੋਇਆ ਧਮਾਕਾ, 14 ਤੋਂ 15 ਨੌਜਵਾਨਾਂ ਦੀ ਮੌਤ ਦੀ ਖ਼ਬਰ, 3 ਗੰਭੀਰ ਜ਼ਖਮੀ

0
137

ਤਰਨਤਾਰਨ: ਪੋਹਵਿੰਡ ਨੇੜੇ ਪਲਾਸੌਰ ਵਿੱਚ ਇੱਕ ਨਗਰ ਕੀਰਤਨ ਦੌਰਾਨ ਟਰਾਲੀ ‘ਚ ਹੋਏ ਧਮਾਕੇ ਨਾਲ 14 ਤੋਂ 15 ਲੋਕਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ। ਮਾਰਨਾ ਵਾਲੇ ਜ਼ਿਆਦਾ ਤਰ ਨੌਜਵਾਨ ਸਨ। 17-18 ਸਾਲ ਉਮਰ ਦੇ ਸਨ ਇਹ ਨੌਜਵਾਨ। ਇਹ ਨਗਰ ਕੀਰਤਨ ਪੋਹਵਿੰਡ ਤੋਂ ਚੱਲ ਕੇ ਪਲਾਸੌਰ ਪਹੁੰਚਿਆ ਸੀ ਜਦੋਂ ਇਹ ਧਮਾਕਾ ਹੋਇਆ।

ਦਰਅਸਲ, ਇੱਕ ਟਰਾਲੀ ਦੇ ਵਿੱਚ ਪਟਾਕੇ ਰੱਖੇ ਹੋਏ ਸੀ ਅਤੇ ਕੁਝ ਨੌਜਵਾਨ ਟਰਾਲੀ ਦੇ ਨੇੜੇ ਹੀ ਪਟਾਕੇ ਚਲਾ ਰਹੇ ਸਨ। ਜਿਸ ਕਾਰਨ ਚੰਗਿਆੜੀ ਪਟਾਕਿਆਂ ਵਾਲੀ ਟਰਾਲੀ ‘ਚ ਜਾ ਡਿੱਗੀ ਅਤੇ ਇਹ ਹਾਦਸਾ ਹੋਏ। ਇਸ ਹਾਦਸੇ ਦੌਰਾਨ ਦੋ ਲੋਕਾਂ ਦੀ ਮੌਤ ਦੇ ਨਾਲ ਕਈ ਜ਼ਖਮੀ ਵੀ ਹੋਏ ਹਨ।

ਐਸਐਸਪੀ ਧਰੁਵ ਦਹੀਆ ਨੇ 14-15 ਲੋਕਾਂ ਦੇ ਮਰਨ ਦੀ ਪੁਸ਼ਟੀ ਕੀਤੀ ਹੈ।

NO COMMENTS