*ਧਾਲੀਵਾਲ ਭਾਈਚਾਰੇ ਦੇ ਮਹਾਨ ਸ਼ਹੀਦ ਬਾਬਾ ਸਿੱਧ ਭੋਈ ਜੀ ਭਿਆਣਾ ਸਾਹਿਬ ਜ਼ਿਲ੍ਹਾ ਮਾਨਸਾ ਵਿਖੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛਿਮਾਹੀ ਜੋੜ ਮੇਲਾ ਕਰਵਾਇਆ ਜਾਵੇਗਾ*

0
28

Oplus_131072

ਮਾਨਸਾ, 23 ਨਵੰਬਰ:-  (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ)  : ਧਾਲੀਵਾਲ ਭਾਈਚਾਰੇ ਦੇ ਮਹਾਨ ਸ਼ਹੀਦ ਧੰਨ ਧੰਨ ਬਾਬਾ ਸਿੱਧ ਭੋਈ ਜੀ (ਸ਼ੀਸ ਵਾਲੇ ਸਥਾਨ) ਭਿਆਣਾ ਸਾਹਿਬ (ਜ਼ਿਲ੍ਹਾ ਮਾਨਸਾ) ਵਿਖੇ ਕਮੇਟੀ ਵੱਲੋਂ ਮੀਟਿੰਗ ਕੀਤੀ ਗਈ। ਜਿਸ ਵਿੱਚ ਵੱਖ ਵੱਖ ਪਿੰਡਾਂ ਦੇ ਮੋਹਤਬਰਾਂ ਨੇ ਹਿੱਸਾ ਲਿਆ। ਇਸ ਮੀਟਿੰਗ ਵਿੱਚ ਸਰਬ ਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਕਿ 25 ਨਵੰਬਰ 2025 ਨੂੰ ਸਹਿਜ ਪਾਠ ਰੱਖੇ ਜਾਣਗੇ ਅਤੇ 01 ਦਸੰਬਰ 2025 ਭੋਗ ਪਾਏ ਜਾਣਗੇ। ਇਸੇ ਦਿਨ 01 ਦਸੰਬਰ ਤੋਂ 03 ਦਸੰਬਰ (ਤੇਰਸ) ਤੱਕ ਧੰਨ ਧੰਨ ਮਾਤਾ ਗੁਜਰੀ ਜੀ ਅਤੇ ਚਾਰੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਛਿਮਾਹੀ ਜੋੜ ਮੇਲਾ ਕਰਵਾਇਆ ਜਾਵੇਗਾ। ਇਸ ਮੌਕੇ ਤੇ ਕਮੇਟੀ ਦੇ ਪ੍ਰਧਾਨ ਗੁਰਜੰਟ ਸਿੰਘ ਧਾਲੀਵਾਲ ਭੰਮੇ ਖੁਰਦ ਨੇ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਅਤੇ ਨੌਜਵਾਨ ਪੀੜ੍ਹੀ ਨੂੰ ਆਪਣੇ ਗੁਰੂਆਂ ਦੇ ਜੀਵਨ ਅਤੇ ਸ਼ਹਾਦਤ ਬਾਰੇ ਜਰੂਰ ਜਾਣਕਾਰੀ ਦੇਣੀ ਚਾਹੀਦੀ ਹੈ। ਮੈਂ ਸਮੂਹ ਧਾਲੀਵਾਲ ਪਰਿਵਾਰਾਂ ਨੂੰ ਬੇਨਤੀ ਕਰਦਾ ਹਾਂ ਕਿ ਧਾਲੀਵਾਲਾਂ ਦੇ ਮਹਾਨ ਸ਼ਹੀਦ ਧੰਨ ਧੰਨ ਬਾਬਾ ਸਿੱਧ ਭੋਈ ਜੀ ਭਿਆਣਾ ਸਾਹਿਬ (ਜ਼ਿਲ੍ਹਾ ਮਾਨਸਾ) ਦੇ ਸ਼ੀਸ ਵਾਲੇ ਸਥਾਨ ਤੇ ਆਪਣੇ ਪਰਿਵਾਰਾਂ ਸਮੇਤ ਜ਼ਰੂਰ ਪਹੁੰਚਣ ਅਤੇ ਨਵੇਂ ਬਣ ਰਹੇ ਦਰਬਾਰ ਸਾਹਿਬ ਲਈ ਸੀਮਿੰਟ, ਬਜ਼ਰੀ ਬਰੇਤੀ ਅਤੇ ਸਰੀਆ ਆਪਣੀ ਨੇਕ ਕਮਾਈ ਵਿਚੋਂ ਭੇਂਟ ਕਰਨ ਤਾਂ ਜ਼ੋ ਬਾਬਾ ਜੀ ਸ਼ੁਰੂ ਕੀਤੇ ਕਾਰਜ ਸੰਪੂਰਨ ਹੋ ਸਕਣ। 

NO COMMENTS