*ਦੁੱਖ ਦੀ ਘੜੀ ਵਿੱਚ ਮਾਨਸਾ ਜਿਲ੍ਹੇ ਦੇ ਪਾਰਟੀ ਵਰਕਰਾਂ ਨੇ ਸਾਥ ਦਿੱਤਾ, ਪੰਜਾਬ ਹਾਈ-ਕਮਾਂਡ ਦੇ ਆਗੂਆਂ ਨੇ ਕੀਤਾ ਵਿਰੋਧ : ਮੋਫਰ*

0
181

ਮਾਨਸਾ 28 ਅਪ੍ਰੈਲ (ਸਾਰਾ ਯਹਾਂ/ਮੁੱਖ ਸੰਪਾਦਕ): ਜਿਲ੍ਹਾ ਮੁਕਤਸਰ ਦੇ ਪਿੰਡ ਅਵਲ ਖੁਰਾਣਾ ਵਿਖੇ ਜਮੀਨੀ ਵਿਵਾਦ ਨੂੰ ਲੈ ਕੇ ਉਨ੍ਹਾਂ ਦੇ ਭਾਣਜੇ ਅਤੇ ਭਾਣਜੇ ਦੇ ਬੇਟੇ ਕੀਤੇ ਕਤਲ ਸਬੰਧੀ ਮਾਨਸਾ ਜਿਲ੍ਹੇ ਦੇ ਪਾਰਟੀ ਦੇ ਵਰਕਰ ਮੇਰੇ ਨਾਲ ਧੜੱਲੇ ਨਾਲ ਉਨ੍ਹਾਂ ਦਾ ਲਗਾਤਾਰ ਸਾਥ ਦਿੱਤਾ ਜਾ ਰਿਹਾ ਹੈ। ਜਦਕਿ ਪੰਜਾਬ ਕਾਂਗਰਸ ਕਮੇਟੀ ਦੇ ਆਗੂ ਬਣੇ ਮੁੱਖ ਮੰਤਰੀ ਦੇ ਲੈ ਰਹੇ ਸੁਪਨੇ ਅਤੇ ਕੁਝ ਕੁ ਉਨ੍ਹਾਂ ਨੂੰ ਬਾਪੂ ਕਹਿਣ ਵਾਲੇ ਅੱਜ ਉਨ੍ਹਾਂ ਦੇ ਦੁੱਖ ਦੀ ਘੜੀ ਵਿੱਚ ਅੰਦਰ-ਖਾਤੇ ਵਿਰੋਧ ਕਰ ਰਹੇ ਹਨ। ਜਿਨ੍ਹਾਂ ਨੂੰ ਜਨਤਾ ਦੀ ਕਚਿਹਰੀ ਵਿੱਚ ਨੰਗਾ ਕੀਤਾ ਜਾਵੇਗਾ। ਸਾਬਕਾ ਵਿਧਾਇਕ ਅਤੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਜਤਿਇੰਦਰ ਸਿੰਘ ਮੋਫਰ ਨੇ ਕਿਹਾ ਕਿ ਪਾਰਟੀ ਦੇ ਵਰਕਰ ਉਨ੍ਹਾਂ ਨਾਲ ਜਿੱਥੇ ਚੱਟਾਨ ਵਾਂਗ ਖੜ੍ਹੇ ਹਨ। ਉੱਥੇ ਪਾਰਟੀ ਵਿੱਚ ਆਪਣੇ ਵੱਡੇ-ਵੱਡੇ ਅਹੁਦਿਆਂ ਤੇ ਬੈਠੇ 2027 ਦੇ ਆਪੇ ਬਣੇ ਮੁੱਖ ਮੰਤਰੀ ਅਤੇ ਪ੍ਰਧਾਨਾਂ ਨੇ ਉਨ੍ਹਾਂ ਨਾਲ ਤਿਣਕਾ ਭਰ ਵੀ ਦੁੱਖ ਸਾਂਝਾ ਨਹੀਂ ਕੀਤਾ।ਜੋ ਕਿ ਉਨ੍ਹਾਂ ਦੇ ਨੇੜਲੇ ਰਿਸ਼ਤੇਦਾਰਾਂ ਦਾ ਦਿਨ-ਦਿਹਾੜੇ ਕਤਲ ਕੀਤਾ ਗਿਆ ਹੈ। ਜਿਸ ਕਰਕੇ ਉਹ ਦੁੱਖ ਦੀ ਘੜੀ ਵਿੱਚ ਆਪਣੇ ਪਾਰਟੀ ਦੇ ਅਹੁਦੇਦਾਰਾਂ ਤੋਂ ਦੁੱਖ ਨਾ ਵੰਡਾਉਣ ਕਰਕੇ ਮਾਯੂਸ਼ ਹੋ ਗਏ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦੇ ਵਰਕਰਾਂ ਤੋਂ ਇਲਾਵਾ ਮਾਨਸਾ ਤੋਂ ਹਰ-ਇੱਕ ਵਿਅਕਤੀ ਨੇ ਉਨ੍ਹਾਂ ਨਾਲ ਇਸ ਕਤਲ-ਕਾਂਡ ਨੂੰ ਲੈ ਕੇ ਹਮਦਰਦੀ ਪ੍ਰਗਟਾਈ। ਇਸ ਤੋਂ ਇਲਾਵਾ ਕਾਂਗਰਸ ਪਾਰਟੀ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਉਨ੍ਹਾਂ ਨਾਲ ਦੁੱਖ ਸਾਂਝਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਕਾਂਗਰਸ ਦੀ ਹਾਈ-ਕਮਾਂਡ ਅਤੇ ਮੁਕਤਸਰ ਜਿਲ੍ਹੇ ਨਾਲ ਸਬੰਧਿਤ ਪੰਜਾਬ ਕਾਂਗਰਸ ਦੇ ਆਗੂਆਂ ਨੇ ਰੱਤੀ ਭਰ ਵੀ ਦੁੱਖ ਪ੍ਰਗਟ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਉਹ ਇੱਕ ਵਿਧਾਇਕ ਨਾਲ ਨਹੀਂ ਖੜ੍ਹਦੇ ਤਾਂ ਪਬਲਿਕ ਨਾਲ ਕਿਵੇਂ ਖੜ੍ਹਣਗੇ। ਉਨ੍ਹਾਂ ਇਹ ਵੀ ਕਿਹਾ ਕਿ ਸੰਵੇਦਨਾ ਮਾਨਸਾ ਜਿਲ੍ਹੇ ਦਾ ਪਾਰਟੀ ਦਾ ਵਰਕਰ ਇਸ ਔਖੀ ਘੜੀ ਵਿੱਚ ਅਤੇ ਇਸ ਕਤਲ ਕਾਂਡ ਵਿੱਚ ਇਨਸਾਫ ਲੈਣ ਲਈ ਉਨ੍ਹਾਂ ਨਾਲ ਚੱਟਾਨ ਵਾਂਗ ਖੜ੍ਹਾ ਹੈ ਅਤੇ ਖੜ੍ਹਿਆ ਰਹੇਗਾ। ਪਰ ਜਿਨ੍ਹਾਂ ਤੋਂ ਪਾਰਟੀ ਦੇ ਅਹੁਦਿਆਂ ਤੇ ਬੈਠਿਆਂ ਤੋਂ ਵੱਡੀਆਂ ਆਸਾਂ ਸਨ। ਉਨ੍ਹਾਂ ਤੋਂ ਮਨ ਮਾਯੂਸ਼ ਹੋ ਗਿਆ। ਅਜੀਤਇੰਦਰ ਸਿੰਘ ਮੋਫਰ ਨੇ ਮੰਗ ਕੀਤੀ ਕਿ ਕਤਲ-ਕਾਂਡ ਵਿੱਚ ਜਾਂਚ ਨੂੰ ਪ੍ਰਭਾਵਿਤ ਕਰਨ ਲਈ ਵੀ ਕਈ ਨੇਤਾ ਸਿੱਧੇ ਤੌਰ ਤੇ ਮਾਮਲੇ ਵਿੱਚ ਦਖਲ ਦੇ ਰਹੇ ਹਨ। ਉਨ੍ਹਾਂ ਨੇ ਸਾਡੇ ਨਾਲ ਕੀ ਖੜ੍ਹਨਾ ਸੀ। ਬਲਕਿ ਸਾਡੇ ਉਲਟ ਇਸ ਕਤਲ-ਕਾਂਡ ਦੇ ਦੋਸ਼ੀਆਂ ਨੂੰ ਬਚਾਉਣ ਲਈ ਆਪਸੀ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ। ਪਰ ਉਨ੍ਹਾਂ ਦੀਆਂ ਕੋਸ਼ਿਸ਼ਾਂ ਸਫਲ ਨਹੀਂ ਹੋਣਗੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਕਤਲ ਕਾਂਡ ਵਿੱਚ ਜੋ ਵੀ ਕਾਂਗਰਸੀ ਆਗੂ ਇਸ ਦਾ ਅੰਦਰ-ਖਾਤੇ ਵਿਰੋਧ ਕਰ ਰਹੇ ਹਨ। ਇਸ ਦੀ ਉਨ੍ਹਾਂ ਨੂੰ ਰੋਜ ਰਿਪੋਰਟ ਮਿਲ ਰਹੀ ਹੈ। ਸਮਾਂ ਆਉਣ ਤੇ ਵਿਆਜ ਸਮੇਤ ਭਾਜੀ ਮੋੜੀ ਜਾਵੇਗੀ। ਮੋਫਰ ਨੇ ਇਹ ਵੀ ਕਿਹਾ ਕਿ ਜਿੱਥੇ ਪਾਰਟੀ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਉਨ੍ਹਾਂ ਦਾ ਸਾਥ ਦਿੱਤਾ। ਉੱਥੇ ਵੱਡਿਆਂ ਨੇ ਨਿਰਾਸ਼ ਕੀਤਾ ਹੈ। ਜਿਨ੍ਹਾਂ ਤੋਂ ਇਹ ਉਮੀਦ ਨਹੀਂ ਸੀ। ਸਾਬਕਾ ਵਿਧਾਇਕ ਮੋਫਰ ਨੇ ਕਿਹਾ ਕਿ ਚੰਦ ਕੁ ਪਾਰਟੀ ਨੇਤਾਵਾਂ ਨੁੰ ਛੱਡ ਕੇ ਬਾਕੀਆਂ ਨੇ ਉਨ੍ਹਾਂ ਨਾਲ ਫੋਕੀ ਹਮਦਰਦੀ ਵੀ ਨਹੀਂ ਪ੍ਰਗਟਾਈ। ਦੁੱਖ ਸਾਂਝਾ ਘਰ ਆ ਕੇ ਅਫਸੋਸ ਪ੍ਰਗਟਾਉਣਾ ਤਾਂ ਦੂਰ ਦੀ ਗੱਲ ਰਹੀ। ਸਾਬਕਾ ਵਿਧਾਇਕ ਮੋਫਰ ਨੇ ਕਿਹਾ ਕਿ ਸਮਾਂ ਆਉਣ ਤੇ ਉਹ ਪਾਰਟੀ ਹਾਈ-ਕਮਾਂਡ ਕੋਲ ਇਹ ਸ਼ਿਕਵਾ, ਸ਼ਿਕਾਇਤ ਸਬੂਤਾਂ ਸਮੇਤ ਰੱਖਣਗੇ। ਉਨ੍ਹਾਂ ਇਹ ਵੀ ਕਿਹਾ ਕਿ ਕਤਲ-ਕਾਂਡ ਦੀ ਜਾਂਚ ਕੁਝ ਅਫਸਰਾਂ ਨੂੰ ਫੋਨ ਕੁਝ ਨੇਤਾ ਪ੍ਰਭਾਵਿਤ ਕਰ ਰਹੇ ਹਨ। ਇਸ ਦੀ ਵੀ ਫੋਨ ਡਿਟੇਲਾਂ ਰਾਹੀਂ ਜਾਂਚ-ਪੜਤਾਲ ਕਰਕੇ ਇਸ ਦੀ ਸੱਚਾਈ ਸਾਹਮਣੇ ਲਿਆਂਦੀ ਜਾਵੇ। ਜਿਸ ਤੋਂ ਸਾਰਾ ਕੁਝ ਪਤਾ ਲੱਗਾ ਜਾਵੇਗਾ ਕਿ ਇਸ ਦਰਦਨਾਕ ਕਤਲ-ਕਾਂਡ ਵਿੱਚ ਜਿਨ੍ਹਾਂ ਨੇ ਉਨ੍ਹਾਂ ਦੀ ਮਦਦ ਕਰਨੀ ਸੀ ਅਤੇ ਹਮਦਰਦੀ ਪ੍ਰਗਟਾਉਣੀ ਸੀ। ਉਹੀ ਨੇਤਾ ਉਲਟ ਚੱਲ ਰਹੇ ਹਨ। ਇਸ ਨੂੰ ਕੀ ਸਮਝਿਆ ਜਾਵੇ। ਇਹ ਮਾੜਾ ਸਮਾਂ ਕਿਸੇ ਤੇ ਵੀ ਆ ਸਕਦਾ ਹੈ, ਜੋ ਕਿਸੇ ਨੂੰ ਪੁੱਛ ਕੇ ਨਹੀਂ ਆਉਂਦਾ। ਇਸ ਮੌਕੇ ਬਿਕਰਮ ਮੋਫਰ, ਪ੍ਰਕਾਸ਼ ਚੰਦ ਕੁਲਰੀਆਂ, ਸਰਪੰਚ ਰਾਜੂ ਅੱਕਾਂਵਾਲੀ, ਸੁੱਖੀ ਭੰਮਾ, ਮੱਖਣ ਸਿੰਘ ਭੱਠਲ, ਸੁਰੇਸ਼ ਨੰਦਗੜ੍ਹੀਆ, ਸਰਪੰਚ ਪੋਲੋਜੀਤ ਬਾਜੇਵਾਲਾ, ਅੱਪੀ ਝੱਬਰ, ਸੱਤਪਾਲ ਵਰਮਾ ਤੋਂ ਇਲਾਵਾ ਹੋਰ ਵੀ ਮੌਜੂਦ ਸਨ।

NO COMMENTS