ਮਾਨਸਾ 11 ਫਰਵਰੀ (ਸਾਰਾ ਯਹਾ,ਬਲਜੀਤ ਸ਼ਰਮਾ) ਆਮ ਆਦਮੀ ਪਾਰਟੀ ਵੱਲੋਂ 2015 ਵਿੱਚ ਦੁਰਗੇਸ਼ ਪਾਠਕ ਨੂੰ ਪੰਜਾਬ ਵਿੱਚ ਆਮ ਆਦਮੀ ਪਾਰਟੀ ਦਾ ਸੰਗਠਨ ਖੜ੍ਹਾ ਕਰਨ ਦੀ ਜ਼ਿੰਮੇਵਾਰੀ ਦਿੱਤੀ ਸੀ ਜਿਸਨੇ ਪੰਜਾਬ ਵਿੱਚ 2017 ਦੀਆਂ ਵਿਧਾਨ ਸਭਾ ਚੋਣਾਂ ਮੌਕੇ ਆਮ ਆਦਮੀ ਪਾਰਟੀ ਦੀ ਚੋਣ ਰਣਨੀਤੀ ਬਣਾਈ ਸੀ ਅਤੇ ਜ਼ਿਆਦਾਤਰ ਸੀਟਾਂ ਦੁਰਗੇਸ਼ ਪਾਠਕ ਵੱਲੋਂ ਪਾਰਟੀ ਨੂੰ ਪੰਜਾਬ ਵਿੱਚ ਖੜ੍ਹਾ ਕਰਨ ਵਾਲੇ ਵਲੰਟੀਅਰਾਂ ਨੂੰ ਅੱਖੋਂ ਪਰੋਖੇ ਕਰਕੇ ਆਪਣੇ ਚੇਲੇ ਚਪਟਿਆਂ ਨੂੰ ਦਿੱਤੀਆਂ ਸਨ ਜਿਸ ਕਾਰਣ ਪੰਜਾਬ ਵਿੱਚ 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ 2013 ਤੋਂ ਆਮ ਆਦਮੀ ਪਾਰਟੀ ਨੂੰ ਖੜ੍ਹਾ ਕਰਨ ਵਾਲੇ ਮੁੱਢਲੇ ਮੈਂਬਰ ਆਮ ਆਦਮੀ ਪਾਰਟੀ ਛੱਡ ਗਏ ਸਨ ਅਤੇ ਆਮ ਆਦਮੀ ਪਾਰਟੀ ਨੂੰ ਜਿਸਦਾ ਖਮਿਆਜ਼ਾ 2017 ਦੀਆਂ ਚੋਣਾਂ ਵਿੱਚ ਭੁਗਤਣਾ ਪਿਆ ਸੀ ਕਿਉਂਕਿ ਪੰਜਾਬ ਵਿੱਚ ਵਸਦੇ ਪੰਜਾਬੀ ਹੀ ਨਹੀਂ ਬਲਕਿ ਦੁਨੀਆਂ ਭਰ ਵਿੱਚ ਵਸਦੇ ਪੰਜਾਬੀਆਂ ਨੂੰ ਵੀ 2017 ਦੇ ਵਿਧਾਨ ਸਭਾ ਨਤੀਜਿਆਂ ਤੋਂ ਨਿਰਾਸ਼ਾ ਹੋਈ ਕਿਉਂਕਿ 2017 ਵਿੱਚ ਸਾਰੇ ਪੰਜਾਬੀ ਪੰਜਾਬ ਵਿੱਚ ਲੋਕ ਅੰਦੋਲਨ ਤੋਂ ਪੈਦਾ ਹੋਈ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਵਿੱਚ ਦੇਖਣਾ ਚਾਹੁੰਦੇ ਸਨ . ਇਸ ਲੋਕ ਅੰਦੋਲਨ ਦੇ ਪੰਜਾਬ ਵਿੱਚ ਸਫਲ ਨਾ ਹੋਣ ਦਾ ਮੁੱਖ ਕਾਰਣ ਦੁਰਗੇਸ਼ ਪਾਠਕ ਨੂੰ ਮੰਨਿਆਂ ਜਾਂਦਾ ਸੀ ਜਿਸਦੀਆਂ ਗਲਤ ਨੀਤੀਆਂ ਕਾਰਣ ਲੋਕ ਅੰਦੋਲਨ ਕਾਮਯਾਬ ਨਾ ਹੋ ਸਕਿਆ.
ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਦੁਰਗੇਸ਼ ਪਾਠਕ ਨੂੰ ਆਮ ਆਦਮੀ ਪਾਰਟੀ ਨੇ ਆਪਣਾ ਵਿਧਾਨ ਸਭਾ ਹਲਕਾ ਕਰਾਵਲ ਨਗਰ ਤੋਂ ਉਮੀਦਵਾਰ ਬਣਾਇਆ ਸੀ ਜਿੱਥੇ ਉਸਦੀ 26 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਾਰ ਹੋਈ. ਦੁਰਗੇਸ਼ ਪਾਠਕ ਦੀ ਹਾਰ ਕਾਰਣ ਪੰਜਾਬ ਭਰ ਵਿੱਚ ਆਮ ਆਦਮੀ ਪਾਰਟੀ ਨੂੰ ਸਥਾਪਤ ਕਰਨ ਵਾਲੇ ਮੁੱਢਲੇ ਮੈਂਬਰਾਂ ਵਿੱਚ ਅਤੇ ਆਮ ਆਦਮੀ ਪਾਰਟੀ ਦੇ ਆਮ ਵਲੰਟੀਅਰਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਗਈ .
ਇਸ ਸਬੰਧੀ ਜਾਣਕਾਰੀ ਦਿੰਦਿਆਂ ਆਮ ਆਦਮੀ ਪਾਰਟੀ ਦੇ ਪੁਰਾਣੇ ਵਲੰਟੀਅਰ ਗੁਰਲਾਭ ਸਿੰਘ ਮਾਹਲ ਐਡਵੋਕੇਟ ਨੇ ਕਿਹਾ ਕਿ ਦੁਰਗੇਸ਼ ਪਾਠਕ ਨੇ ਜੋ ਆਪ ਹੁਦਰੀਆਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੇ ਨਿਸਵਾਰਥ ਵਲੰਟੀਅਰਾਂ ਨਾਲ ਕੀਤੀਆਂ ਸਨ, ਉਨ੍ਹਾਂ ਦਾ ਨਤੀਜਾ ਦੁਰਗੇਸ਼ ਪਾਠਕ ਨੂੰ ਭੁਗਤਣਾ ਪਿਆ ਹੈ ਕਿਉਂਕਿ ਦਿੱਲੀ ਦੇ ਜਿਸ ਵਿਧਾਨ ਸਭਾ ਹਲਕੇ ਵਿੱਚ ਦੁਰਗੇਸ਼ ਪਾਠਕ ਚੋਣ ਲੜ ਰਹੇ ਸਨ, ਉਹ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਵੱਲੋਂ ਜਿੱਤਿਆ ਹਲਕਾ ਸੀ. ਇਸ ਹਲਕੇ ਦੇ ਆਮ ਵੋਟਰਾਂ ਨੂੰ ਪੰਜਾਬ ਦੇ ਲੋਕਾਂ ਵੱਲੋਂ ਦੁਰਗੇਸ਼ ਪਾਠਕ ਦੇ ਕਿਰਦਾਰ ਬਾਰੇ ਦੱਸਿਆ ਗਿਆ ਜਿਸਦਾ ਨਤੀਜਾ ਹੋਇਆ ਕਿ ਜਿੱਥੇ ਦਿੱਲੀ ਵਿੱਚ ਮੋਦੀ ਸਰਕਾਰ ਦੀਆਂ ਫਿਰਕੂ ਅਤੇ ਆਰਥਿਕ ਨੀਤੀਆਂ ਦੇ ਖਿਲਾਫ ਧਰਮ ਨਿਰਪੱਖ ਲੋਕਾਂ ਨੇ ਹੂੰਝਾ ਫੇਰ ਜਿੱਤ ਆਮ ਆਦਮੀ ਪਾਰਟੀ ਨੂੰ ਦਿੱਤੀ ਹੈ, ਉFੱਥੇ ਦੁਰਗੇਸ਼ ਪਾਠਕ 26 ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਆਪਣੀ ਸੀਟ ਹਾਰ ਗਿਆ.