ਦਿੱਲੀ ਹਿੰਸਾ ਮਗਰੋਂ ਰਵਨੀਤ ਬਿੱਟੂ ਨੇ ਦਿੱਤਾ ਵੱਡਾ ਬਿਆਨ, ਅੱਜ ਦੀ ਹਿੰਸਾ ‘ਚ ਸੀ ਖਾਲਿਸਤਾਨੀ ਸ਼ਾਮਿਲ

0
70

Mandatory Credit: Photo by Sanjeev Verma/Hindustan Times/Shutterstock (11666668b) Congress MP Ravneet Singh Bittu addressing a press conference, on December 27, 2020 in New Delhi, India. Ravneet Singh Bittu launched a scathing attack on the Centre for its "stubbornness" over the farm laws and said PM Modi and his entire cabinet should sleep on the floor till the time farmers are out protesting in the cold. Press Conference Of Congress MP Ravneet Singh Bittu Over Farm Laws, New Delhi, Delhi, India - 27 Dec 2020

ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਦਿੱਲੀ ਵਿੱਚ ਟਰੈਕਟਰ ਰੈਲੀ ਦੌਰਾਨ ਹੋਈ ਹਿੰਸਾ ‘ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਦੰਗਿਆਂ ਪਿੱਛੇ ਸਿੱਖ ਫੌਰ ਜਸਟਿਸ ਦਾ ਹੱਥ ਹੈ। ਖਾਲਿਸਤਾਨੀ ਦੀਪ ਸਿੱਧੂ ਨੇ ਸਾਜਿਸ਼ ਰਚੀ। ਉਨ੍ਹਾਂ ਕਿਹਾ ਕਿ ਲਾਲ ਕਿਲ੍ਹੇ ‘ਤੇ ਜਿਹੜਾ ਝੰਡਾ ਲਹਿਰਾਇਆ ਗਿਆ ਸੀ ਉਹ ਸਿੱਖ ਝੰਡਾ ਨਹੀਂ ਸੀ। ਸਾਡਾ ਧਾਰਮਿਕ ਝੰਡਾ ਕੇਸਰੀ ਹੈ ਨਾ ਕਿ ਪੀਲਾ।

ਬਿੱਟੂ ਨੇ ਕਿਹਾ ਜਿਨ੍ਹਾਂ ਨੇ ਲਾਲ ਕਿਲ੍ਹੇ ‘ਤੇ ਕਬਜ਼ਾ ਕੀਤਾ ਅਤੇ ਗੜਬੜ ਕੀਤੀ ਉਹ ਖਾਲਿਸਤਾਨੀ ਸੀ। ਕਿਸਾਨ ਅੱਜ ਦੀ ਹਿੰਸਾ ‘ਚ ਸ਼ਾਮਲ ਨਹੀਂ ਸੀ। ਉਨ੍ਹਾਂ ਕਿਹਾ, “ਐਨਆਈਏ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਜੋ ਵੀ ਇਸ ਪਿੱਛੇ ਹੈ, ਉਸ ਨੂੰ ਅੱਜ ਰਾਤ ਜੇਲ੍ਹ ਵਿੱਚ ਪਾ ਦੇਣਾ ਚਾਹੀਦਾ ਹੈ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ”।

NO COMMENTS