ਤੇਜ਼ ਰਫਤਾਰ ਰੇਲਗੱਡੀ ਦੀ ਚਪੇਟ ‘ਚ ਆਉਣ ਨਾਲ ਨੌਜ਼ਵਾਨ ਦੀ ਮੌਤ

0
81

ਜਲਾਲਾਬਾਦ, 17 ਜੂਨ(ਸਾਰਾ ਯਹਾ)-ਸਥਾਨਕ ਬਾਹਮਣੀ ਵਾਲਾ ਫਾਟਕ ਨੇੜੇ ਸਥਿਤ ਨਾਨਕ ਨਗਰੀ ਦੇ ਰਹਿਣ ਵਾਲੇ ਗੁਰਪ੍ਰੀਤ ਸਿੰਘ ਨਾਮਕ ਨੌਜ਼ਵਾਨ ਦੀ ਅੱਜ ਸਵੇਰੇ ਕਰੀਬ 6.30 ਵਜੇ ਤੇਜ਼ ਰਫਤਾਰ ਐਕਸਪ੍ਰੈਸ ਰੇਲਗੱਡੀ ਦੀ ਲਪੇਟ ‘ਚ ਆਉਣ ਨਾਲ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕ ਨੋਜ਼ਵਾਨ ਸਥਾਨਕ ਇੱਕ ਸਰਵਿਸ ਸਟੇਸ਼ਨ ਤੇ ਨੌਕਰੀ ਕਰਦਾ ਸੀ। ਰੇਲਵੇ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਕਾਰਵਾਈ ਕਰਨ ਉਪਰੰਤ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਰੇਲਵੇ ਪੁਲਸ ਦੇ ਹੈਡ ਕਾਂਸਟੇਬਲ ਪਰਗਟ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਮੈਬਰਾਂ ਅਨੁਸਾਰ ਬਾਹਮਣੀ ਫਾਟਕ ਸਥਿਤ ਨਾਨਕ ਨਗਰੀ ਦਾ ਰਹਿਣ ਵਾਲਾ ਕਰੀਬ 18 ਸਾਲਾਂ ਨੋਜ਼ਵਾਨ ਗੁਰਪ੍ਰੀਤ ਸਿੰਘ ਸਵੇਰੇ ਪਖਾਨਾ ਜਾਣ ਲਈ ਜਿਵੇਂ ਹੀ ਘਰ ਦੇ ਸਾਹਮਣੇ ਬਣੀ ਰੇਲਵੇ ਲਾਈਨ ਕ੍ਰਾਸ ਕਰਨ ਲੱਗਿਆ ਤਾ ਬੁਰਜੀ ਨੰਬਰ 54/7 ਦੇ ਨੇੜੇ ਰੇਲਵੇ ਸਟੇਸ਼ਨ ਵੱਲ ਤੋਂ ਤੇਜ਼ੀ ਨਾਲ ਆ ਰਹੀ ਸ਼੍ਰੀਗੰਗਾਨਗਰ ਚੰਡੀਗੜ• ਐਕਸ੍ਰਪੈਸ ਨੰਬਰ 14601 ਨੇ ਉਸਨੂੰ ਆਪਣੀ ਚਪੇਟ ‘ਚ ਲੈ ਲਿਆ। ਮ੍ਰਿਤਕ ਨੋਜ਼ਵਾਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਜੀ.ਆਰ.ਪੀ. ਨੂੰ ਦਿੱਤੇ ਬਿਆਨਾਂ ਅਨੁਸਾਰ ਮ੍ਰਿਤਕ ਨੂੰ ਘੱਟ ਸੁਣਾਈ ਦਿੰਦਾ ਸੀ ਜਿਸ ਕਾਰਨ ਉਹ ਟ੍ਰੇਨ ਦੀ ਆਵਾਜ਼ ਨੂੰ ਸੁਣ ਨਹੀ ਸਕਿਆ ਅਤੇ ਇਹ ਹਾਦਸਾ ਵਾਪਰ ਗਿਆ। ਹਾਦਸੇ ਦੋਰਾਨ ਨੋਜ਼ਵਾਨ ਦੀ ਲੱਤ ਕੱਟੀ ਗਈ ਅਤੇ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਕਰੀਬ 10 ਮਿਨਟ ਦੀ ਦੇਰੀ ਤੋਂ ਬਾਅਦ ਟ੍ਰੇਨ ਨੂੰ ਉਸਦੀ ਮੰਜ਼ਿਲ ਵੱਲ ਰਵਾਨਾ ਕਰ ਦਿੱਤਾ ਗਿਆ। ਰੇਲਵੇ ਪੁਲਸ ਦੇ ਅਧਿਕਾਰੀਆਂ ਨੇ ਦੱਸਿਆ ਕਿ ਮ੍ਰਿਤਕ ਨੋਜ਼ਵਾਨ ਦੀ ਮਾਂ ਦੇ ਬਿਆਨਾਂ ਦੇ ਆਧਾਰ ਤੇ 174 ਦੀ ਕਾਰਵਾਈ ਅਮਲ ਵਿੱਚ ਲਿਆਉਣ ਤੋਂ ਬਾਅਦ ਮ੍ਰਿਤਕ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ।

NO COMMENTS