ਢੱਡਰੀਆਂ ਵਾਲੇ ਦੇ ਦੀਵਾਨ ਦਾ ਵਿਰੋਧ ਕਰਨ ਵਾਲੇ ਸਿੰਘਾਂ ਨੂੰ ਗ੍ਰਿਫਤਾਰ ਕਰਕੇ ਸਰਦੂਲਗੜ੍ਹ ਭੇਜਿਆ

0
107

ਮਾਨਸਾ 8 ਫਰਵਰੀ (ਬਪਸ):ਮਾਨਸਾ ਜ਼ਿਲ੍ਹੇ ਦੇ ਪਿੰਡ ਜੋਗਾ ਵਿਖੇ ਹੋ ਰਹੇ ਢੱਡਰੀਆਂ ਵਾਲੇ ਦੇ ਦੀਵਾਨ ਸਮਾਗਮ ਦੇ ਵਿਰੋਧ ਕਰ ਰਹੇ ਦਮਦਮੀ ਟਕਸਾਲ ਅਜਨਾਲਾ ਦੇ ਮੁਖੀ ਅਮਰੀਕ ਸਿੰਘ ਨੂੰ ਆਪਣੇ ਸਾਥੀਆਂ ਦੇ ਨਾਲ ਗ੍ਰਿਫਤਾਰ ਕਰ ਕੇ ਸਰਦੂਲਗੜ੍ਹ ਥਾਣਾ ਵਿਖੇ ਭੇਜਿਆ ਗਿਆ ।ਪਿੰਡ ਜੋਗਾ ਵਿਖੇ ਰਣਜੀਤ ਸਿੰਘ ਢੱਡਰੀਆਂ ਵਾਲੇ ਦੇ ਸਮਾਗਮ ਦਾ ਵਿਰੋਧ ਕਰਨ ਲਈ ਆ ਰਹੇ ਟਕਸਾਲੀ ਅਜਨਾਲਾ ਗਰੁੱਪ ਦੇ ਕਰੀਬ 150 ਸਿੰਘਾਂ ਨੂੰ ਕੋਟ ਦੁੰਨਾ ਪਿੰਡ ਦੇ ਨਜ਼ਦੀਕ ਗ੍ਰਿਫਤਾਰ ਕਰ ਲਿਆ ਗਿਆ। ਇਨ੍ਹਾਂ ਸਿੰਘਾਂ ਵਿੱਚੋਂ 70 ਦੇ ਕਰੀਬ ਸਿੰਘਾਂ ਨੂੰ ਗਿਰਫਤਾਰ ਕਰਕੇ ਥਾਣਾ ਸਰਦੂਲਗੜ੍ਹ ਵਿਖੇ ਭੇਜਿਆ ਗਿਆ।ਗ੍ਰਿਫਤਾਰੀ ਤੋਂ ਬਾਅਦ ਥਾਣਾ ਸਰਦੂਲਗੜ੍ਹ ਪਹੁੰਚੇ  ਭਾਈ ਅਮਰੀਕ ਸਿੰਘ ਅਜਨਾਲਾ ਨੇ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਗੁਰ ਇਤਿਹਾਸ ਦਾ ਨਿੰਦਕ ਕਰਦੀ ਅਖੌਤੀ ਪ੍ਰਚਾਰ ਕਰਨ ਵਾਲਾ ਦੱਸਿਆ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਦੱਸਣ ਵਾਲੇ ਅਤੇ ਅਕਾਲ ਤਖਤ ਨੂੰ ਇਮਾਰਤ ਦੱਸਣ ਵਾਲੇ ਇਸ ਅਖੌਤੀ ਪ੍ਰਚਾਰਕ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਸ ਸਬੰਧੀ ਡੀਐੱਸਪੀ ਸੰਜੀਵ ਗੋਇਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀ ਸ਼ਾਂਤੀ ਨੂੰ ਮੁੱਖ ਰੱਖਦਿਆਂ ਦਿਵਾਨ ਦੌਰਾਨ ਗੜਬੜ ਹੋਣ ਦੇ ਸੰਕੇ ਨੂੰ ਲੈ ਕੇ ਮਾਨਸਾ ਪੁਲੀਸ ਵੱਲੋਂ  ਕਰੀਬ 70 ਸਿੰਘਾਂ ਨੂੰ ਹਿਰਾਸਤ ਵਿੱਚ ਲਿਆ ਹੈ ਜਿਨ੍ਹਾਂ ਨੂੰ ਇੱਕ ਵਾਰ ਥਾਣਾ ਸਰਦੂਲਗੜ੍ਹ ਵਿਖੇ ਰੱਖਿਆ ਗਿਆ ਹੈ ਉੱਚ ਅਧਿਕਾਰੀਆਂ ਦੇ ਹੁਕਮਾਂ ਤੋਂ ਬਾਅਦ ਅਗਲੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ।    ਸਿੰਘ, ਭਾਈ ਰਛਪਾਲ ਸਿੰਘ ਅਤੇ ਹੋਰ ਸਿੰਘ ਮੌਜੂਦ ਸਨ।

NO COMMENTS