ਜੇ ਮਨ ਵਿਚ ਸੇਵਾ ਕਰਨ ਦੀ ਭਾਵਨਾ ਹੋਵੇ ਤੇ ਸਭ ਕੁਝ ਪਾਇਆ ਜਾ ਸ਼ਕਦਾ ਹੈ –ਮੁਨੀਸ਼ ਬੱਬੀ ਦਾਨੇਵਾਲੀਆ

0
53

ਮਾਨਸਾ {(ਸਾਰਾ ਯਹਾ,ਬਲਜੀਤ ਸ਼ਰਮਾ,ਜੋਨੀ ਜਿੰਦਲ}  ਸਥਾਨਕ ਸ੍ਰੀ ਸੁਭਾਸ ਡਰਾਮਾਟਿਕ ਕਲੱਬ ਦੇ ਪ੍ਰੈਸ ਸਕੱਤਰ ਬਲਜੀਤ ਸ਼ਰਮਾ ਤੇ ਸਹਾਇਕ ਪ੍ਰੈਸ ਸਕੱਤਰ ਜੋਨੀ ਜਿੰਦਲ ਨੇ ਦੱਸਿਆ ਕਿ ਕਲੱਬ ਵੱਲੋ ਖੇਡੀ ਜਾ ਰਹੀ ਸ੍ਰੀ ਰਾਮ ਲੀਲਾ ਜੀ ਦੀ ਚੋਥੀ ਨਾਇਟ ਦਾ ਉਦਘਾਟਨ ਇਕ ਮਹਾਨ ਸ਼ਖਸਅੀਤ ਤੇ ਸੇਵਾ ਦਾ ਪੁੰਜ ਸਮਾਜ ਸੇਵੀ  ਮੁਨੀਸ ਬੱਬੀ ਦਾਨੇਵਾਲੀਆ ਪ੍ਰਧਾਨ ਵਪਾਰ ਮੰਡਲ  ਮਾਨਸਾ ਨੇ ਰੀਬਨ ਕੱਟਣ ਦੀ ਰਸਮ ਨੂੰ  ਆਪਣੇ ਸੁਭ ਹੱਥਾ ਨਾਲ ਕਰਦਿਆ   ਕਿਹਾ ਕਿ ਜੇ ਮਨ ਵਿਚ ਸ਼ੇਵਾ ਕਰਨ ਦਾ ਜਜਬਾ ਹੋਵੇ ਤਾ ਮਨੁੱਖ ਸਮਾਜ ਵਿਚ ਰਹਿ ਕੇ ਇਹ ਰੋਲ ਬਹੁਤ ਵਧੀਆ ਢੰਗ ਨਾਲ ਨਿਭਾ ਸਕਦਾ ।ਉਹਨਾ ਨੇ ਕਿਹਾ ਕਿ ਰਮਾਇਣ ਇੱਕ ਅਜਿਹਾ ਇਤਿਹਾਸ ਹੈ ਜਿਸ ਤੋ ਸਿੱਖਿਆ ਲੈ ਕੇ ਅਮਲ ਕਰਨ ਦੀ ਲੋੜ ਹੈ ।ਸ੍ਰੀ ਸੁਭਾਸ ਕਲੱਬ ਰਜਿ ਮਾਨਸਾ ਦੇ ਚੇਅਰਮੈਨ ਅਸ਼ੋਕ ਗਰਗ ਵੱਲੋ ਮੁੱਖ ਮਹਿਮਾਨ ਨੂੰ ਜੀ ਆਇਆ ਆਖਦੇ ਹੋਏ ਕਲੱਬ ਦੇ ਪ੍ਰਧਾਨ ਸ੍ਰੀ ਪ੍ਰਵੀਨ ਗੋਇਲ, ਕੈਸ਼ੀਅਰ ਵਿਜੇ ਕੁਮਾਰ,ਵਾਇਸ ਪ੍ਰਧਾਨ ਸੁਰਿੰਦਰ  ਨੰਗਲੀਆ ਅਤੇ ਬਲਜੀਤ ਸਰਮਾ ਅਤੇ ਅਰੂਣ ਅਰੋੜਾ  ਵੱਲੋ ਮੁੱਖ ਮਹਿਮਾਨ ਨੂੰ ਇੱਕ ਯਾਦਗਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ ।ਅੱਜ ਦੀ ਨਾਇਟ ਦਾ ਸੁਭ ਆਰੰਭ ਰਾਮ ਲਛਮਣ ਦੀ ਆਰਤੀ ਕਰ ਕੇ ਕੀਤਾ ਗਿਆ ।ਬਾਕੀ ਦੇ ਸੀਨਾ ਵਿਚ ਦਿਖਾਇਆ ਗਿਆ ਕਿ ਕਿਸ ਤਰਾ ਮਹਾਰਾਜਾ ਜਨਕ ਨੇ ਪ੍ਰਣ ਕੀਤਾ ਹੋਇਆ ਸੀ ਕਿ ਮੈ ਆਪਣੀ ਪੁੱਤਰੀ ਸ਼ੀਤਾ ਦਾ ਸਵੰਬਰ ਉਸ ਨਾਲ ਕਰਾਗਾਂ ਜੋ ਸ਼ਿਵ ਧਨੁਸ ਤੋੜੇਗਾ ।ਉਸ ਤੋ ਪਹਿਲਾ ਭਗਵਾਨ ਰਾਮ ਜਨਕ ਪੁਰੀ ਪੁਸਪਵਾਟਿਕਾ ਵਿਚ ਆaੁਦੇ ਹਨ । ਤੇ ਪੂਜਾ ਲਈ ਫੁਲ ਲੈਣ ਤੋ ਬਾਅਦ ਵਿਚ ਸ਼ੀਤਾ ਮਾਤਾ ਦਾ ਮਾਂ ਗੋਰਾ ਦੀ ਪੂਜਾ ਕਰਨ ਪੁਸਪਵਾਟਿਕਾ ਵਿਚ ਸ਼ੀਤਾ ਦਾ ਰਾਮ ਨੂੰ ਦੇਖਣਾ ਤੇ ਸੋਚਣਾ  ਕਿ ਜੇ ਮੇਰਾ ਸਵੰਬਰ ਇਹਨਾ ਨਾਲ ਹੋ ਜਾਵੇ ।ਸ਼ੀਤਾ ਮਾਤਾ ਮਨ ਚਾਹਾ ਵਰ ਲੈਣ ਲਈ ਧਨੁਸ ਦੀ ਆਰਤੀ ਕਰਨ ਤੇ ਮਹਾਰਾਜਾ ਜਨਕ ਦਾ ਦਰਬਾਰ ਵਿਚ ਆਉਣਾ ਤੇ ਆਪਣਾ ਕੀਤਾ ਹੋਇਆ ਪ੍ਰਣ ਵੱਖ ਵੱਖ ਦੇਸ਼ਾ ਦਾ ਰਾਜਿਆ ਨੂੰ ਸੁਣਾਉਣਾ ਵੱਖ ਵੱਖ ਦੇਸ ਦੇ ਰਾਜਿਆ ਵੱਲੋ ਧਨੁਸ ਤੋੜਨ ਲਈ ਜੋਰ ਲਾaੁਣਾ ਰਾਜਾ ਜਨਕ ਦਾ ਨਿਰਾਸ਼ ਹੋਣਾ ਸਾਰੇ ਰਾਜਿਆ ਨੂੰ ਦਰਬਾਰ ਛੱਡ ਕੇ ਜਾਣ ਲਈ ਕਹਿਣਾ ਅਤੇ ਲਛਮਣ ਦੁਆਰਾ ਭਾਵੁਕ ਹੋ ਕੇ ਗੁੱਸੇ ਵਿੱਚ ਬੋਲਣਾ ਵਿੱਸਵਾ ਮਿੱਤਰ ਜੀ ਦਾ ਲਛਮਣ ਦਾ ਬੋਲਣਾ ਚੰਗਾ ਨਾ ਲੱਗਣਾ ਸ੍ਰੀ ਰਾਮ ਚੰਦਰ ਦਰਬਾਰ ਵਿਚ ਭਗਵਾਨ ਪਰਸੂਰਾਮ ਦਾ ਆਉਣਾ ਪਰਸੂਰਾਮ ਤੇ ਸੰਵਾਦ ਦੇਖਣ ਯੋਗ ਸੀ ਲਛਮਣ ਤੇ ਪਰਸੂਰਾਮ ਦਾ ਸੰਵਾਦ ਦੇਖ ਕੇ ਲੋਕਾ ਨੇ ਤਾੜੀਆ ਮਾਰੀਆ ਅਤੇ ਲਛਮਣ ਪਰਸੂਰਾਮ ਦਾ ਸੀਨ ਦੇਖ ਕੇ ਇੰਜ ਲੰਘ ਰਿਹਾ ਸੀ ਕਿ ਖੁਦ ਭਗਵਾਨ ਪਰਸੂਰਾਮ ਇਸ ਦੁਨੀਆ ਤੇ ਉੱਤਰ ਆਏ ਜਨਕ ਨੇ ਜਦੋ ਮਾ ਸੀਤਾ ਨੂੰ ਤੋਰਿਆ

 ਤਾ ਮਾਤਾ ਸੀਤਾ ਦਾ ਵਿਦਾਇਗੀ ਦੇਖ ਕੇ ਸਾਰੇ ਦਰਸ਼ਨ ਭਾਵੁਕ ਹੋ ਗਏ ਸ਼੍ਰੀ ਰਾਮ ਦੇ ਰੋਲ ਵਿੱਚ ਵਿਪਨ ਅਰੋੜਾ ,ਲਛਮਣ ਸੋਨੂੰ ਰੱਲਾ , ,ਮਾਤਾ ਸੀਤਾ ਤਰਸੇਮ ਹੋਡਾ , ,ਸਖੀਆ ਮਨੀ, ਨਿਆਰੀਆ , ਗਗੀ, ਹੈਪੀ , ਸਾਹਿਲ ,ਮਨੀ ,ਕਾਕੀ.ਭਾਟ ਰਾਜੂ ਬਾਬਾ , ਜਨਕ ,ਮਨੋਜ ਅਰੋੜਾ, ਰਾਜੇ ਬੰਟੀ ਸਰਮਾ ,ਸੰਟੀ ਅਰੋੜਾ , ਅਜੈ , ਗਗਨ, ,ਬੱਬੂ ,ਕਪੂਤ ,ਜੀਵਨ , ਨਰੇਸ , ਨਰੇਸ ,ਚੇਤਨ ,ਸੋਨੂੰ , ਵਿਸਵਾਮਿੱਤਰ ਰਿੱਕੂ , ਭਗਵਾਨ ਪ੍ਰਰਸੂਰਾਮਨ  ਵਿੱਕੀ ਸਰਮਾ , ਨੇ ਬਾਖੂਬੀ ਰੋਲ ਨਿਭਾਏ ।ਸਭ ਦੀਆ ਅੱਖਾ ਭਰ ਆਈਆ ਇਸ ਮੋਕੇ ਸਟੇਜ ਸਕੱਤਰ ਦੀ ਭੂਮਿਕਾ  ਅਰੂਣ ਅਰੋੜਾ ਤੇ ਬਲਜੀਤ ਸ਼ਰਮਾ ਨੇ ਸਾਂਝੇ ਤੋ ਰ ਤੇ ਨਿਭਾਈ

NO COMMENTS