ਮਾਨਸਾ, 14 ਮਈ (ਸਾਰਾ ਯਹਾਂ/ਮੁੱਖ ਸੰਪਾਦਕ) : ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰ ਕੁਲਵੰਤ ਸਿੰਘ ਆਈ.ਏ.ਐਸ. ਨੇ ਪੰਜਾਬ ਟਰੈਵਲ ਪ੍ਰੋਫੈਸ਼ਨਲਜ਼ ਰੈਗੂਲੇਸ਼ਨ ਐਕਟ 2012 ਦੇ ਸੈਕਸ਼ਨ 6 (1) (ਜੀ) ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਮੈਸਰ਼ਜ ਡੈਫਕੋਨ-1, ਨੇੜੇ ਕਿਸਾਨ ਹੱਟ, ਝੁਨੀਰ ਰੋਡ, ਝੁਨੀਰ, ਜ਼ਿਲ੍ਹ ਮਾਨਸਾ ਦੇ ਆਇਲਟਸ ਕੋਚਿੰਗ ਇਮੀਗਰੇਸ਼ਨ ਕਨਸਲਟੈਂਟ ਅਤੇ ਟਿਕਟਿੰਗ ਏਜੰਟ ਦਾ ਲਾਇਸੰਸ ਨੰਬਰ 59/ਆਰਮਜ਼ ਬਰਾਂਚ ਮਿਤੀ 01.12.2022 ਤੁਰੰਤ ਪ੍ਰਭਾਵ ਨਾਲ ਰੱਦ ਕਰਨ ਦੇ ਹੁਕਮ ਜਾਰੀ ਕੀਤੇ ਹਨ।
ਹੁਕਮ ਵਿੱਚ ਉਨ੍ਹਾਂ ਕਿਹਾ ਕਿ ਪੰਜਾਬ ਹਿਊਮਨ ਸਮੱਗਲਿੰਗ ਐਕਟ 2012 (ਪੰਜਾਬ ਐਕਟ ਨੰਬਰ 2 ਆਫ਼ 2013 (ਨੋਟੀਫਿਕੇਸ਼ਨ ਨੰਬਰ ਜੀ.ਐਸ.ਆਾਰ 49/ਪੀ.ਏ. 2/2013/ਐਸ.18 ਏਐਮਡੀ (1) ਮਿਤੀ 16-09-2014) ਰਾਹੀਂ ਸੋਧਿਆ ਨਾਮ(ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ) ਤਹਿਤ ਸ੍ਰੀ ਗੁਰਦੀਪ ਸਿੰਘ ਪੁੱਤਰ ਸ੍ਰੀ ਜਗਰੂਪ ਸਿੰਘ ਵਾਸੀ ਪਿੰਡ ਗੇਹਲੇ, ਤਹਿਸੀਲ ਤੇ ਜ਼ਿਲ੍ਹਾ ਮਾਨਸਾ ਨੂੰ ਮੈਸਰ਼ਜ ਡੈਫਕੋਨ-1, ਨੇੜੇ ਕਿਸਾਨ ਹੱਟ, ਝੁਨੀਰ ਰੋਡ, ਝੁਨੀਰ, ਜ਼ਿਲ੍ਹ ਮਾਨਸਾ ਦੇ ਆਇਲਟਸ ਕੋਚਿੰਗ ਇਮੀਗਰੇਸ਼ਨ ਕਨਸਲਟੈਂਟ ਅਤੇ ਟਿਕਟਿੰਗ ਏਜੰਟ ਦਾ ਲਾਇਸੰਸ ਨੰਬਰ 59/ਆਰਮਜ਼ ਬਰਾਂਚ ਮਿਤੀ 01.12.2022 ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 19 ਨਵੰਬਰ, 2027 ਤੱਕ ਸੀ।
ਉਨ੍ਹਾਂ ਦੱਸਿਆ ਕਿ ਸ੍ਰੀ ਗੁਰਦੀਪ ਸਿੰਘ ਪੁੱਤਰ ਜਗਰੂਪ ਸਿੰਘ ਵੱਲੋਂ ਇਸ ਦਫ਼ਤਰ ਵਿਖੇ ਦਰਖਾਸਤ ਪੇਸ਼ ਕਰਕੇ ਬੇਨਤੀ ਕੀਤੀ ਹੈ ਕਿ ਉਨ੍ਹਾਂ ਦਾ ਸੈਂਟਰ ਪਿਛਲੇ ਕਾਫੀ ਸਮੇਂ ਤੋਂ ਬੰਦ ਪਿਆ ਹੈ। ਉਹ ਇਸ ਸੈਂਟਰ ਨੂੰ ਅੱਗੇ ਨਹੀਂ ਚਲਾਉਣਾ ਚਾਹੁੰਦੇ।
ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਐਕਟ/ਰੂਲਜ਼ ਮੁਤਾਬਿਕ ਕਿਸੇ ਵੀ ਕਿਸਮ ਦੀ ਇਸ ਦੇ ਖੁਦ ਜਾਂ ਇਸ ਦੀ ਫਰਮ ਦੇ ਖਿਲਾਫ ਕੋਈ ਵੀ ਸ਼ਿਕਾਇਤ ਆਦਿ ਲਈ ਭਰਪਾਈ ਕਰਨ ਦਾ ਸ੍ਰੀ ਗੁਰਦੀਪ ਸਿੰਘ ਪੁੱਤਰ ਜਗਰੂਪ ਸਿੰਘ ਖੁਦ ਜਿੰਮੇਵਾਰ ਹੋਣਗੇ।