*ਜਮੀਨ ਦੀ ਵੰਡ ਨੂੰ ਲੈ ਕੇ ਪੁੱਤਰ ਨੇ ਪਿਓ ਨੂੰ ਕੁਹਾੜੀ ਨਾਲ ਵੱਢਿਆ*

0
60

ਮਾਨਸਾ 24 ਫਰਵਰੀ (ਸਾਰਾ ਯਹਾਂ)  : ਬੁਢਲਾਡਾ ਬਲਾਕ ਦੇ ਪਿੰਡ ਧਨਪੁਰਾ ਵਿਖੇ ਸੋਮਵਾਰ ਦੀ ਰਾਤ ਜਮੀਨ ਦੀ ਵੰਡ ਨੂੰ ਲੈ ਕੇ ਵੱਡੇ ਪੁੱਤਰ ਵੱਲੋਂ ਆਪਣੇ ਪਿਤਾ ਦਾ ਕੁਹਾੜੀ ਨਾਲ ਵੱਢ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ ।ਉਸਨੇ ਮਾਂ ਅਤੇ ਛੋਟੇ ਭਰਾ ਤੇ ਵੀ ਹਮਲਾ ਕੀਤਾ।ਉਹ ਜ਼ਖਮੀ ਹੋ ਗਏ ਹਨ। ਨੌਜਵਾਨ ਰਾਏ ਸਿੰਘ ਪਿੰਡ ਧਨਪੁਰਾ ਦਾ ਆਪਣੇ ਪਿਤਾ ਗੁਰਜੰਟ ਸਿੰਘ ,(65) ਸਾਲਾਂ ਦਾ ਜਮੀਨ ਦੀ ਵੰਡ ਨੂੰ ਲੈ ਕੇ ਤਕਰਾਰ ਚੱਲ ਰਿਹਾ ਸੀ . ਸੋਮਵਾਰ ਦੀ ਵੱਡੇ ਪੁੱਤਰ ਰਾਏ ਸਿੰਘ ਨੇ ਛੋਟੇ ਭਰਾ ਸੁਖਪਾਲ ਸਿੰਘ ਦੇ ਘਰ ਦੀ ਕੰਧ ਟੱਪ ਕੇ ਪਿਤਾ ਗੁਰਜੰਟ ਸਿੰਘ ਤੇ ਕੁਹਾੜੀ ਨਾਲ ਹਮਲਾ ਕਰਕੇ ਉਸਦਾ ਕਤਲ ਕਰ ਦਿੱਤਾ।ਗੁਰਜੰਟ ਸਿੰਘ ਕੋਲ ਚਾਰ ਏਕੜ ਜਮੀਨ ਸੀ, ਜਿਸ ਦੀ ਵੰਡ ਨੂੰ ਲੈ ਕੇ ਅਕਸਰ ਘਰ ਦੇ ਵਿੱਚ ਵੱਡਾ ਭਰਾ ਝਗੜਾ ਕਰਦਾ ਸੀ ਤੇ ਜਮੀਨ ਦੀ ਵੰਡ ਵਿੱਚ ਦੋ ਏਕੜ ਜਮੀਨ ਲੈਣ ਲਈ ਲੜਦਾ ਰਹਿੰਦਾ ਸੀ ।ਰਾਏ ਸਿੰਘ ਨੇ ਇਸ ਤੋਂ ਗੁੱਸੇ ਚ ਆ ਕੇ ਕੁਹਾੜੀ ਨਾਲ ਆਪਣੇ ਛੋਟੇ ਭਰਾ ਦੇ ਘਰ ਵਿੱਚ ਕੰਧ ਟੱਪ ਕੇ ਆਪਣੇ ਪਿਤਾ ਗੁਰਜੰਟ ਸਿੰਘ ਤੇ ਜਾ ਹਮਲਾ ਕੀਤਾ, ਜਿਸ ਵਿੱਚ ਉਸਦੀ ਮੌਤ ਹੋ ਗਈ। ਉਸਨੇ ਆਪਣੀ ਮਾਂ ਅਤੇ ਛੋਟੇ ਭਰਾ ਸੁਖਪਾਲ ਸਿੰਘ ਨੂੰ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ। ਬਾਅਦ ਛਚ ਫਰਾਰ ਹੋ ਗਿਆ। ਥਾਣਾ ਬਰੇਟਾ ਦਾ ਮੁਖੀ ਮੇਲਾ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਛੋਟੇ ਸੁਖਪਾਲ ਸਿੰਘ ਦੇ ਬਿਆਨਾਂ ਦੇ ਆਧਾਰ ਤੇ ਵੱਡੇ ਪੁੱਤਰ ਰਾਏ ਸਿੰਘ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ,ਪਰ ਹਾਲੇ ਉਹ ਫਰਾਰ ਹੈ।ਮਿਰਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਉਸਨੂੰ ਵਾਰਿਸਾਂ ਹਵਾਲੇ ਕਰ ਦਿੱਤਾ ਹੈ। ਸੁਖਪਾਲ ਸਿੰਘ ਨੂੰ ਬੁਢਲਾਡਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।

NO COMMENTS