ਮਾਨਸਾ, 3 ਜਨਵਰੀ (ਸਾਰਾ ਯਹਾਂ/ਮੁੱਖ ਸੰਪਾਦਕ ) :ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ ਸ੍ਰੀ ਸਚਿਨ ਸ਼ਰਮਾ ਵੱਲੋਂ ਅੱਜ ਬਾਬਾ ਮਸਤਾਨਾ ਗਊਸ਼ਾਲਾ ਕਮੇਟੀ, ਹਮੀਰਗੜ੍ਹ ਢੈਪਈ ਅਤੇ ਗਊਸ਼ਾਲਾ ਭੀਖੀ ਵਿਖੇ ਗਊਸ਼ਾਲਾ ਦੇ ਨਵੇਂ ਸ਼ੈੱਡ ਬਣਾਉਣ ਦੇ ਨੀਂਹ ਪੱਥਰ ਰੱਖੇ ਗਏ। ਚੇਅਰਮੈਨ ਸ੍ਰੀ ਸਚਿਨ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਵਿਸ਼ੇਸ਼ ਉਪਰਾਲਿਆਂ ਸਦਕਾ ਜਾਰੀ ਵਿੱਤੀ ਸਹਾਇਤਾ ਨਾਲ ਗਊਸ਼ਾਲਾਵਾਂ ਵਿਚ ਨਵੇਂ ਸ਼ੈੱਡ ਬਣਾਉਣ ਦੇ ਨੀਂਹ ਪੱਥਰ ਰੱਖੇ ਗਏ ਹਨ। ਉਨ੍ਹਾਂ ਕਿਹਾ ਕਿ ਗਊਧਨ ਦੀ ਭਲਾਈ ਲਈ ਭਵਿੱਖ ਅੰਦਰ ਹਰ ਸੰਭਵ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਗਊਧਨ ਦੀ ਸੁਰੱਖਿਆ ਸਾਡੇ ਸਾਰਿਆਂ ਦੀ ਜਿੰਮੇਵਾਰੀ ਹੈ। ਗਊਧਨ ਉੱਪਰ ਤਸ਼ੱਦਦ ਕਰਨ ਵਾਲਿਆਂ ਖਿਲਾਫ ਵੀ ਸਖ਼ਤੀ ਨਾਲ ਨਜਿੱਠਿਆ ਜਾਵੇਗਾ। ਉਨ੍ਹਾਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਗਊਸ਼ਾਲਾਵਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਇਨ੍ਹਾਂ ਦੇ ਬਿਜਲੀ ਦੇ ਬਿੱਲ ਮਾਫ ਕੀਤੇ ਗਏ
ਹਨ ਜੋ ਕਿ ਸ਼ਲਾਘਾਯੋਗ ਉਪਰਾਲਾ ਹੈ, ਕਿਉਂਕਿ ਗਊਸ਼ਾਲਾਵਾਂ ਕੋਲ ਆਮਦਨੀ ਦਾ ਕੋਈ ਸਾਧਨ ਨਹੀਂ ਹੁੰਦਾ। ਉਨ੍ਹ ਕਿਹਾ ਕਿ ਕਮਿਸ਼ਨ ਸੂਬੇ ਵਿਚ ਪਹਿਲਾਂ ਹੀ ਗਊਧਨ ਦੇ ਰੱਖ ਰਖਾਵ, ਹਰਾ ਚਾਰਾ, ਤੂੜੀ, ਸਾਫ ਪਾਣੀ, ਚਿਕਿਤਸਾ ਅਤੇ ਗਊਧਨ ਸਿਹਤ ਭਲਾਈ ਕੈਂਪਾਂ ਨੂੰ ਲੈ ਕੇ ਕਾਰਜਸ਼ੀਲ ਹੈ। ਇਸ ਮੌਕੇ ਪ੍ਰਸਿੱਧ ਗਾਇਕ ਅਤੇ ਕਾਂਗਰਸੀ ਆਗੂ ਸ੍ਰੀ ਸ਼ੁੱਭਦੀਪ ਸਿੰਘ (ਸਿੱਧੂ ਮੂਸੇ ਵਾਲਾ), ਪ੍ਰਧਾਨ ਨਗਰ ਪੰਚਾਇਤ ਭੀਖੀ ਸ੍ਰੀ ਵਿਨੋਦ ਸਿੰਗਲਾ, ਸਰਪੰਚ ਢੈਪਈ ਜਸਵੀਰ ਕੌਰ, ਪ੍ਰਧਾਨ ਗਊਸ਼ਾਲਾ ਬਾਬਾ ਮਸਤਾਨਾ ਹਮੀਰਗੜ੍ਹ ਢੈਪਈ ਸ੍ਰੀ ਰਾਜਪਾਲ ਬਾਂਸਲ, ਪ੍ਰਧਾਨ ਗਊਸ਼ਾਲਾ ਭੀਖੀ ਸ੍ਰੀ ਭਗਵਾਨ ਦਾਸ ਅਤਲਾ, ਸਮਾਜਸੇਵੀ ਸ੍ਰੀ ਨਰਿੰਦਰ ਜਿੰਦਲ ਅਸ਼ੋਕ ਕੁਮਾਰ ਕੈਸ਼ੀਅਰ ਅਤੇ ਬਲਵੰਤ ਭੀਖੀ ਮੌਜੂਦ ਸਨ।