ਚੰਡੀਗੜ੍ਹ 16,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਪੰਜਾਬ ਵਿੱਚ 14 ਫਰਵਰੀ ਨੂੰ ਚੋਣਾਂ ਹੋਣ ਵਾਲੀਆਂ ਹਨ, ਪਰ ਅੱਜ ਬੀਜੇਪੀ ਪੰਜਾਬ ਨੇ ਚੋਣਾਂ ਦੇ ਤਾਰੀਖ ਅੱਗੇ ਖੀਸਕਾਉਣ ਲਈ ਚਿੱਠੀ ਲਿਖੀ ਹੈ।ਬੀਜੇਪੀ ਨੇ ਆਪਣੀ ਲਿਖੀ ਚਿੱਠੀ ‘ਚ ਕਿਹਾ ਕਿ 16 ਫਰਵਰੀ ਨੂੰ ਸ੍ਰੀ ਗੁਰੂ ਰਵੀਦਾਸ ਜੀ ਦੀ ਜਯੰਤੀ ਮੌਕੇ ਵੱਡੀ ਗਿਣਤੀ ‘ਚ ਪੰਜਾਬ ਦੇ ਲੋਕ ਵਾਰਾਣਾਸੀ ਜਾ ਸਕਦੇ ਹਨ।ਇਸ ਲਈ ਬੀਜੇਪੀ ਚਾਹੁੰਦੀ ਹੈ ਕਿ ਪੰਜਾਬ ਚੋਣਾਂ ਦੀ ਤਾਰੀਖ ਅੱਗੇ ਵਧਾ ਦਿੱਤੀ ਜਾਏ।ਇਸ ਤੋਂ ਪਹਿਲਾਂ ਚਰਨਜੀਤ ਚੰਨੀ ਵੀ ਇਸਦੇ ਲਈ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਚੁੱਕੇ ਹਨ