ਬੁਢਲਾਡਾ 06 ਦਸੰਬਰ (ਅਮਨ ਮਹਿਤਾ,ਅਮੀਤ ਜਿਦਲ ): ਸਥਾਨਕ ਸ਼ਹਿਰ ਦੇ ਭੀੜ ਵਾਲੇ ਬਜ਼ਾਰ ਵਿੱਚ ਅਚਾਨਕ ਕੱਪੜੇ ਦੇ ਸ਼ੋ ਰੂਮ ਨੂੰ ਅੱਗ ਲੱਗਣ ਕਾਰਨ ਮਿੰਟਾ ਸਕਿੰਟਾ ਵਿੱਚ ਆਸ ਪਾਸ ਦੀਆਂ ਇੱਕ ਦਰਜਨ ਦੁਕਾਨਾਂ ਨੂੰ ਲਪੇਟ ਵਿੱਚ ਲੈਦਿਆਂ ਲੱਖਾਂ ਰੁਪਏ ਦਾ ਨੁਕਸਾਨ ਹੋਣ ਦਾ ਖਦਸ਼ਾ ਪ੍ਰਗਟ ਕੀਤਾ ਜਾ ਰਿਹਾ ਹੈ. ਸਥਾਨਕ ਲੋਕਾਂ ਅਤੇ ਨਗਰ ਕੋਸਲ ਵੱਲੋਂ ਅੱਗ ਬੁਝਾਉਣ ਲਈ ਘੰਟੇ ਬੱਧੀ ਉਪਰਾਲਾਂ ਕਰਦੇ ਰਹੇ ਪਰੰਤੂ ਅੱਗ ਕਾਬੂ ਵਿੱਚ ਨਾ ਆਈ ਜਿਸ ਤੇ ਇੱਕ ਦਰਜਨ ਦੁਕਾਨਾਂ ਦੇ ਮਾਲਕਾਂ ਵੱਲੋਂ ਉਨ੍ਹਾ ਦੀਆਂ ਦੁਕਾਨਾਂ ਉੱਪਰ ਅੱਗ ਦਾ ਸੇਕ ਪਹੁੰਚਣ ਕਾਰਨ ਦੁਕਾਨਾਂ ਬੰਦ ਕਰ ਦਿੱਤੀਆਂ ਅਤੇ ਕਈ ਦੁਕਾਨਦਾਰਾਂ ਨੇ ਆਪਣਾ ਦੁਕਾਨਾਂ ਦਾ ਸਮਾਨ ਬਾਹਰ ਕੱਢਣਾ ਸ਼ੁਰੂ ਕਰ ਦਿੱਤਾ. ਇਸ ਦੌਰਾਨ ਸਿਟੀ ਪੁਲਿਸ ਦੇ ਐਸ ਐਚ ਓ ਗੁਰਦੀਪ ਸਿੰਘ, ਸਦਰ ਐਸ ਐਚ ਓ ਜ਼ਸਵਿੰਦਰ ਕੋਰ ਨੇ ਪੁਲਿਸ ਪਾਰਟੀ ਸਮੇਤ ਮੌਕੇ ਤੇ ਪੁੱਜੇ ਜਿਨ੍ਹਾ ਨੇ ਖੁਦ ਲੋਕਾਂ ਨਾਲ ਮਿਲ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਕਾਬੂ ਨਾ ਆ ਸਕੀ. ਇਸ ਦੋਰਾਨ ਸਮਾਜ ਸੇਵੀ ਸੰਸਥਾਵਾਂ ਤੋਂ ਇਲਾਵਾ ਨਗਰ ਸੁਧਾਰ ਸਭਾ ਦੇ ਲੋਕਾਂ ਵੱਲੋਂ ਅੱਗ ਬੁਝਾਉਣ ਲਈ ਭਾਰੀ ਮੁਸ਼ਕਤ ਕੀਤੀ ਗਈ ਅਤੇ ਅੱਗ ਬੁਝਾਉਣ ਲਈ ਦੁਕਾਨਾ ਦੇ ਉੱਪਰ ਦੀ ਛੱਤਾਂ ਵਿੱਚ ਪਾੜ ਪਾ ਕੇ ਅੱਗ ਬੁਝਾਉਣ ਲਈ ਯਤਨ ਕੀਤੇ ਗਏ. ਇਸ ਦੌਰਾਨ ਐਸ ਡੀ ਐਮ ਅਦਿੱਤਿਆ ਡੇਚਲਵਾਲ, ਡੀ ਐਸ ਪੀ ਆਦਿ ਨੇ ਮੋਕੇ ਤੇ ਪੁੱਜ ਕੇ ਘਟਨਾ ਦਾ ਜਾਇਜਾ ਲਿਆ. ਤਕਰੀਬਨ ਇੱਕ ਘੰਟੇ ਬਾਅਦ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਅਤੇ ਅੱਗ ਨੂੰ ਕਾਬੂ ਪਾਇਆ ਗਿਆ. ਦੁਕਾਨ ਦੇ ਮਾਲਕ ਨੇ ਦੱਸਿਆ ਕਿ ਕੱਪੜੇ ਦੇ ਸ਼ੋ ਰੂਮ ਵਿੱਚ ਲਗਭਗ 50 ਲੱਖ ਰੁਪਏ ਤੋ ਵੀ ਵੱਧ ਦਾ ਕੱਪੜਾ ਸੜ ਕੇ ਸੁਆਹ ਹੋ ਗਿਆ. ਇਸ ਦੇ ਨਾਲ ਅੱਗ ਦੀ ਲਪੇਟ ਵਿੱਚ ਆਇਆ ਦੁਕਾਨਾਂ ਦਾ ਵੀ 25 ਤੋਂ 30 ਲੱਖ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ. ਦੂਸਰੇ ਪਾਸੇ ਸ਼ਹਿਰ ਵਿੱਚ ਫਾਇਰ ਬ੍ਰਿਗੇਡ ਦੀ ਗੱਡੀ ਸਮੇਂ ਸਿਰ ਨਾਲ ਪੁੱਜਣ ਕਾਰਨ ਲੋਕਾਂ ਨੇ ਪ੍ਰਸ਼ਾਸ਼ਨ ਖਿਲਾਫ ਨਾਅਰੇਬਾਜ਼ੀ ਕਰਦਿਆ ਕਿਹਾ ਕਿ ਲੋਕਾਂ ਵੱਲੋਂ ਲੱਖਾਂ ਰੁਪਏ ਫਾਇਰ ਸੈਸ ਦੇ ਰੂਪ ਵਿੱਚ ਅਦਾ ਕਰ ਰਹੇ ਹਨ ਫਿਰ ਫਾਇਰ ਬ੍ਰਿਗੇਡ ਸ਼ਹਿਰ ਵਿੱਚ ਕਿਉਂ ਨਹੀਂ ਹੈ. ਇਸ ਸੰਬੰਧੀ ਨਗਰ ਕੋਸਲ ਦੇ ਪ੍ਰਧਾਨ ਕਾਕਾ ਕੋਚ ਨਾਲ ਸੰਪਰਕ ਕਰਨ ਤੇ ਉਨ੍ਹਾ ਦੱਸਿਆ ਕਿ ਜਿਉਂ ਹੀ ਅੱਗ ਦੀ ਦੁਖਦਾਈ ਅੱਗ ਦੀ ਘਟਨਾ ਦਾ ਪਤਾ ਚੱਲਿਆ ਉਨਾਂ੍ਹ ਫੋਰੀ ਤੋਰ ਤੇ ਨਗਰ ਕੋਸਲ ਦੇ ਕਰਮਚਾਰੀ ਅਤੇ ਟ੍ਰੀਟਮੈਂਟ ਪਲਾਟ ਬੁੁਢਲਾਡਾ ਦੀਆਂ ਪਾਣੀ ਦੀਆਂ ਟੈਕੀਆਂ ਵਾਲੀਆਂ ਵੈਨਾਂ ਮੋਕੇ ਤੇ ਪਹੁੰਚ ਦਿੱਤੀਆਂ ਜਿਨ੍ਹਾਂ ਨੇ ਕਾਫੀ ਸਮਾ ਅੱਗ ਬੁਝਾਉਣ ਵਿੱਚ ਸਹਾਇਤਾ ਕੀਤੀ.