ਕੁਦਰਤ ਦੀ ਗਰਮੀ ਨੂੰ ਖੁੱਲ੍ਹੀ ਛੁੱਟੀ, ਉਮੀਦਾਵਰਾਂ ਦਾ ਨਿਕਲਿਆ ਧੂੰਆਂ

0
16

ਚੰਡੀਗੜ੍ਹ: ਲੋਕ ਸਭਾ ਚੋਣਾਂ ਕਰਕੇ ਪੰਜਾਬ ਵਿੱਚ ਸਿਆਸੀ ਪਾਰਾ ਚੜ੍ਹਿਆ ਹੋਇਆ ਹੈ। ਦੂਜੇ ਪਾਸੇ ਕੁਦਰਤ ਨੇ ਵੀ ਗਰਮੀ ਨੂੰ ਖੁੱਲ੍ਹੀ ਛੁੱਟੀ ਦੇ ਦਿੱਤੀ ਹੈ। ਅਜਿਹੇ ਵਿੱਚ ਸਿਆਸੀ ਲੀਡਰਾਂ ਦਾ ਚੋਣ ਪ੍ਰਚਾਰ ਦੌਰਾਨ ਧੂੰਆਂ ਨਿਕਲ ਰਿਹਾ ਹੈ। ਉਮੀਦਵਾਰ ਸਵੇਰ ਤੇ ਸ਼ਾਮ ਵੇਲੇ ਜ਼ਿਆਦਾ ਸਰਗਰਮ ਹੋਣ ਲੱਗੇ ਹਨ ਤੇ ਦੁਪਹਿਰ ਵੇਲੇ ਕਿਸੇ ਠਾਹਰ ‘ਤੇ ਆਰਾਮ ਕਰਨ ਲੱਗੇ ਹਨ।

ਮੌਸਮ ਵਿਭਾਗ ਮੁਤਾਬਕ ਦਿਨ ਵੇਲੇ ਤਾਪਮਾਨ 40 ਤੋਂ 45 ਡਿਗਰੀ ਤੱਕ ਜਾ ਰਿਹਾ ਹੈ। ਅਗਲੇ ਕੁਝ ਦਿਨ ਇਹ ਸਿਲਸਿਲਾ ਜਾਰੀ ਰਹੇਗਾ। ਇਸ ਤੋਂ ਇਲਾਵਾ ਅਗਲੇ ਦਿਨਾਂ ਵਿੱਚ ਗਰਮ ਹਵਾ ਦਾ ਜ਼ੋਰ ਰਹੇਗਾ ਜਿਸ ਵਿੱਚ ਬਾਹਰ ਨਿਕਲਣਾ ਸਿਹਤ ਲਈ ਸਹੀ ਨਹੀਂ। ਇੰਨੀ ਗਰਮੀ ਨੇ ਉਮੀਦਵਾਰਾਂ ਦੇ ਚੋਣ ਪ੍ਰਚਾਰ ਨੂੰ ਵੀ ਠੱਲ੍ਹ ਪਾਈ ਹੈ।

ਉਮੀਦਵਾਰ ਤੜਕੇ ਹੀ ਵੋਟਰਾਂ ਦਾ ਦਰ ਖੜਕਾਉਣ ਲੱਗੇ ਹਨ। ਇਸ ਤੋਂ ਇਲਾਵਾ ਦੇਰ ਸ਼ਾਮ ਤੱਕ ਚੋਣ ਪ੍ਰਚਾਰ ਵਿੱਚ ਜੁੱਟੇ ਰਹਿੰਦੇ ਹਨ। ਇਹ ਵੀ ਚਰਚਾ ਹੈ ਕਿ ਗਰਮੀ ਕਰਕੇ ਦੁਪਹਿਰ ਵੇਲੇ ਲੋਕ ਵੀ ਘਰਾਂ ਵਿੱਚੋਂ ਨਿਕਲਣਾ ਸਹੀ ਨਹੀਂ ਸਮਝਦੇ। ਇਸ ਤੋਂ ਇਲਾਵਾ ਕਣਕ ਦੀ ਵਾਢੀ ਹੋਣ ਕਰਕੇ ਵੀ ਪਿੰਡਾਂ ਦੇ ਲੋਕ ਅਜੇ ਚੋਣ ਪ੍ਰਚਾਰ ਵਿੱਚ ਬਹੁਤੀ ਦਿਲਚਸਪੀ ਨਹੀਂ ਲੈ ਰਹੇ।

NO COMMENTS