ਚੰਡੀਗੜ੍ਹ: ਜੰਮੂ ਤੇ ਕਸ਼ਮੀਰ ਦੇ ਗ੍ਰਹਿ ਸਕੱਤਰ ਸ਼ਾਲੀਨ ਕਾਬਰਾ ਨੇ ਸੋਮਵਾਰ ਨੂੰ ਅਫਵਾਹਾਂ ਦਾ ਖੰਡਨ ਕਰਦਿਆਂ ਕਿਹਾ ਕਿ ਸੂਬੇ ਦੇ ਸਪੈਸ਼ਲ ਪੁਲਿਸ ਅਫ਼ਸਰਾਂ ਤੋਂ ਕੋਈ ਹਥਿਆਰ ਨਹੀਂ ਖੋਹੇ ਗਏ। ਕਾਬਰਾ ਨੇ ਇਨ੍ਹਾਂ ਨੂੰ ਝੂਠੀਆਂ ਖ਼ਬਰਾਂ ਦੱਸਿਆ।
ਉਨ੍ਹਾਂ ਕਿਹਾ ਕਿ ਅਜਿਹੀਆਂ ਖ਼ਬਰਾਂ ਨੂੰ ਕੁਝ ਲੋਕ ਆਪਣੇ ਹਿਤਾਂ ਲਈ ਫੈਲਾ ਰਹੇ ਹਨ। ਸਕੱਤਰ ਨੇ ਲੋਕਾਂ ਨੂੰ ਅਜਿਹੀਆਂ ਖ਼ਬਰਾਂ ਤੋਂ ਸੁਚੇਤ ਰਹਿਣ ਦੀ ਅਪੀਲ ਵੀ ਕੀਤੀ। ਕੁਝ ਸਮੇਂ ਤੋਂ ਖ਼ਬਰਾਂ ਸਨ ਕਿ ਜੰਮੂ ਤੇ ਕਸ਼ਮੀਰ ਪੁਲਿਸ ਦੇ ਵਿਸ਼ੇਸ਼ ਅਫ਼ਸਰਾਂ ਤੋਂ ਕੁਝ ਲੋਕਾਂ ਨੇ ਉਨ੍ਹਾਂ ਦੇ ਹਥਿਆਰ ਖੋਹ ਲਏ ਹਨ।