ਸ੍ਰੀ ਮੁਕਤਸਰ ਸਾਹਿਬ (ਸਾਰਾ ਯਾਹਾ/ਮਨੀਸ਼ ਗਰਗ) : ਸ਼ਹਿਰ ਦੇ ਸਿਟੀ ਹੋਟਲ ਵਿਖੇ ਸਟੇਟ ਬੈਂਕ ਆਫ ਇੰਡੀਆ ਪੈਨਸ਼ਨਰ ਸਟਾਫ ਐਸੋਸੀਏਸ਼ਨ ਵੱਲੋਂ ਰੀਜਨਲ ਮੈਨੇਜਰ ਦੀ ਅਗਵਾਈ ਹੇਠ ਸਮਾਗਮ ਹੋਇਆ। ਜਿਸ ਚ 75 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਪੈਨਸ਼ਨਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ। ਸਮਾਗਮ ਚ ਜਿਲਾ ਲੀਗਲ ਸਰਵਿਸਜ ਅਥਾਰਿਟੀ ਦੇ ਸੈਕਟਰੀ ਹਿਮਾਂਸ਼ੂ ਅਰੋਡ਼ਾ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ। ਜਦਕਿ ਐਸਬੀਆਈ ਦੇ ਰੀਜਨਲ ਮੈਨੇਜਰ ਨਵੀਨ ਪਟਿਆਲ ਬਤੌਰ ਗੈਸਟ ਆਫ ਆਨਰ ਸ਼ਾਮਲ ਹੋਏ। ਉਨਾਂ ਵੱਲੋਂ ਐਸਬੀਆਈ ਬੈਂਕ ਦੇ ਰਿਟਾਇਰਡ ਮੈਨੇਜਰ ਗਿਆਨ ਚੰਦ ਅਗਰਵਾਲ, ਬਲਵਿੰਦਰ ਸਿੰਘ ਸਮੇਤ ਹੋਰ ਪੈਨਸ਼ਨਰਾਂ ਨੂੰ ਸਨਮਾਨਤ ਕੀਤਾ ਗਿਆ। ਇਸ ਮੌਕੇ ਐਸਬੀਆਈ ਰੀਜਨਲ ਆਫਿਸ ਦੇ ਮੈਨੇਜਰ ਐਚਆਰ ਵਿਜੇ ਕੁਮਾਰ, ਪਰਮਜੀਤ ਮੱਕਡ਼, ਸਰਪਰਸਤ ਓਪੀ ਤਨੇਜਾ, ਸੈਕਟਰੀ ਸੁਸ਼ੀਲ ਅਰੋਡ਼ਾ, ਬ੍ਰਿਜ ਲਾਲ ਨਾਗਪਾਲ, ਕਰਨੈਲ ਸਿੰਘ, ਸੁਰੇਸ਼ ਅਰੋਡ਼ਾ, ਏਪੀ ਸੇਠੀ, ਮੈਡਮ ਇੰਦੂ ਗੋਇਲ ਸਮੇਤ ਬੈਂਕ ਦਾ ਸਮੂਹ ਸਟਾਫ ਵੀ ਹਾਜ਼ਰ ਸੀ।