*ਐਸ ਡੀ ਐਮ ਰਾਕੇਸ਼ ਬੋਹਾ ਨੇ ਕਿਹਾ ਕਿ ਪੀ.ਸੀ.ਐਸ ਦੀ ਪੜਾਈ ਕਰ ਰਹੇ ਆਮ ਘਰਾਂ ਦੇ ਬੱਚੇ ਜਾਣਕਾਰੀ ਲਈ ਉਨ੍ਹਾਂ ਨੂੰ ਜਦ ਮਰਜੀ ਫੋਨ ਕਰ ਸਕਦੇ ਨੇ ਤੇ ਮੈਂ ਉਨ੍ਹਾਂ ਦੀ ਹਰ ਸੰਭਵ ਹੈਲਪ ਕਰਾਂਗਾ*

0
65

ਮਾਨਸਾ 19 ਅਪ੍ਰੈਲ (ਸਾਰਾ ਯਹਾਂ/ਮੁੱਖ ਸੰਪਾਦਕ) -ਮਾਨਸਾ ਜ਼ਿਲ੍ਹੇ ਦੇ ਪਿੰਡ ਬੋਹਾ ਦੇ ਆਮ ਲੋਕਾਂ, ਨਗਰ ਪੰਚਾਇਤ ਵਲੋਂ ਆਪਣੇ ਪਿੰਡ ਦੇ ਪਹਿਲੇ ਪੀ.ਸੀ.ਐਸ. ਅਧਿਕਾਰੀ ਐਸ.ਡੀ.ਐਮ. ਅਮਰਗੜ੍ਹ ਜ਼ਿਲ੍ਹਾ ਮਲੇਰਕੋਟਲਾ ਸ੍ਰੀ ਰਕੇਸ਼ ਬੋਹਾ ਦਾ ਮਿਤੀ 20-04-25 ਨੂੰ ਪਹਿਲੀ ਵਾਰ ਪਿੰਡ ਬੋਹਾ ਪਹੁੰਚਣ ਤੇ ਸਵਾਗਤ ਕੀਤਾ ਜਾਵੇਗਾ ਅਤੇ ਪਿੰਡ ਬੋਹਾ ਦੀ ਦਾਣਾ ਮੰਡੀ ਵਿਖੇ ਭਲਕੇ ਸਵੇਰੇ 10-30 ਵਜੇ ਵਿਸ਼ੇਸ਼ ਸਨਮਾਨ ਸਮਾਰੋਹ ਰੱਖਿਆ ਗਿਆ ਹੈ। 

ਜਿਕਰਯੋਗ ਹੈ ਕਿ ਮਾਨਸਾ ਦੇ ਡੀਸੀ ਦਫ਼ਤਰ ਵਿੱਚ ਲੰਬਾ ਸਮਾਂ ਸੇਵਾਵਾਂ ਨਿਭਾਉਣ ਵਾਲੇ ਰਾਕੇਸ਼ ਬੋਹਾ ਨੇ ਆਪਣੇ ਸਵ: ਪਿਤਾ ਬਾਬੂ ਜਗਨ ਨਾਥ ਦਾ ਸੁਪਨਾ ਪੂਰਾ ਕਰਨ ਲਈ ਨੌਕਰੀ ਦੇ ਨਾਲ ਨਾਲ ਪੜਾਈ ਜਾਰੀ ਰੱਖੀ ਤੇ 52 ਸਾਲ ਦੀ ਉਮਰ ਵਿੱਚ ਟੈਸਟ ਕਲੀਅਰ ਕੀਤਾ ਅਤੇ ਪੀ.ਸੀ.ਐਸ ਅਧਿਕਾਰੀ ਬਣਕੇ ਆਪਣੇ ਪਿਤਾ ਜੀ ਦਾ ਸੁਪਨਾ ਪੂਰਾ ਕੀਤਾ ਤੇ ਹੁਣ ਉਹ ਜਿਲ੍ਹਾ ਮਲੇਰਕੋਟਲਾ ਦੀ ਸਬ ਡਵੀਜਨ ਅਮਰਗੜ੍ਹ ਵਿਖੇ ਬਤੋਰ ਐਸ.ਡੀ.ਐਮ ਸੇਵਾਵਾਂ ਨਿਭਾਅ ਰਹੇ ਹਨ। ਰਾਕੇਸ਼ ਬੋਹਾ ਦੇ ਪਿਤਾ ਕਾਮਰੇਡ ਜਗਨ ਨਾਥ ਜੀ ਪੇਸ਼ੇ ਵਜੋਂ ਡਾਕਟਰ ਸਨ ਪਰ ਉਨ੍ਹਾਂ ਦਾ ਸੁਪਨਾ ਸੀ ਕਿ ਮੇਰਾ ਪੁੱਤ ਪੀ.ਸੀ.ਐਸ ਅਫਸਰ ਬਣਕੇ ਲੋਕਾਂ ਦੀ ਸੇਵਾ ਕਰੇ ਜਿਸ ਸੁਪਨੇ ਨੂੰ ਰਾਕੇਸ਼ ਬੋਹਾ ਨੇ 52 ਸਾਲ ਦੀ ਉਮਰ ਚ ਪੂਰਾ ਕੀਤਾ ਦੱਸ ਦੇਈਏ ਕਿ ਰਾਕੇਸ਼ ਬੋਹਾ ਦੀ ਲਾਡਲੀ ਧੀ ਅਰਸ਼ਦੀਪ ਗਰਗ  ਨੇ ਟੈਸਟ ਕਲੀਅਰ ਕਰਕੇ ਕਰੀਬ ਡੇਢ ਸਾਲ ਪਹਿਲਾਂ ਪੰਜਾਬ ਪੁਲਿਸ ਚ ਬਤੋਰ ਸਬ ਇੰਸਪੈਕਟਰ ਜੁਆਇਨ ਕੀਤਾ  ਤੇ ਮਾਨਸਾ ਦੇ ਥਾਣਾ ਸਿਟੀ 1 ਚ ਸੇਵਾਵਾਂ ਨਿਭਾਅ ਰਹੀ ਹੈ।

NO COMMENTS