ਬੁਢਲਾਡਾ (ਸਾਰਾ ਯਹਾਂ/ਮਹਿਤਾ ਅਮਨ) ਦਿਨੋਂਦਿਨ ਵਧ ਰਹੇ ਨਸ਼ਿਆਂ ਨੂੰ ਨੱਥ ਪਾਉਣ ਅਤੇ ਗੈਂਗਸ਼ਟਰਵਾਦ ਦੇ ਖਾਤਮੇ ਲਈ ਲੋਕਾਂ ਨੂੰ ਜਾਗਰੁਕਤ ਕਰਦਿਆਂ ਲਗਾਤਾਰ ਸੈਮੀਨਾਰ, ਪ੍ਰਹਾਰ, ਐਕਸ਼ਨ ਰਾਹੀਂ ਯੁੱਧ ਨਸ਼ਿਆ ਵਿਰੁੱਧ ਲੋਕਾਂ ਨੂੰ ਜਾਗਰੂਕਤ ਕੀਤਾ ਗਿਆ। ਇਸੇ ਲੜੀ ਤਹਿਤ ਅੱਜ ਬੁਢਲਾਡਾ ਵਿਖੇ ਐਸ.ਐਸ.ਪੀ. ਭਾਗੀਰਥ ਸਿੰਘ ਮੀਨਾ ਦੀ ਯੋਗ ਅਗਵਾਈ ਹੇਠ ਐਂਟੀ ਗੈਂਗਸ਼ਟਰ ਦੇ ਬੈਨਰ ਹੇਠ ਲੋਕਾਂ ਦੀ ਆਮ ਰਾਏ ਜਾਣਨ ਲਈ ਹੈਲਪ ਲਾਇਨ ਨੰਬਰ ਜਾਰੀ ਕਰਦਿਆ ਕਿਹਾ ਕਿ ਆਓ ਅਸੀਂ ਰੱਲ ਕੇ ਪੰਜਾਬ ਨੂੰ ਨਸ਼ਾ ਮੁਕਤ, ਗੈਂਗਸ਼ਟਰ ਮੁਕਤ ਸੂਬਾ ਬਣਾਈਏ। ਇਸ ਮੌਕੇ ਤੇ ਬੋਲਦਿਆਂ ਡੀ.ਆਈ.ਜੀ. ਬਠਿੰਡਾ ਰੇਂਜ ਹਰਜੀਤ ਸਿੰਘ ਨੇ ਕਿਹਾ ਕਿ ਆਮ ਜਨਤਾ ਦੇ ਸਹਿਯੋਗ ਨਾਲ ਹਰ ਸਮੱਸਿਆ ਦਾ ਹੱਲ ਸੰਭਵ ਹੈ। ਪੰਜਾਬ ਪੁਲਿਸ ਦੁਨੀਆਂ ਭਰ ਦੀ ਸਭ ਤੋਂ ਬਹਾਦਰ ਫੋਰਸ ਹੈ, ਜੋ ਹਰ ਕੰਮ ਵਿੱਚ ਤਤਪਰ ਨਜਰ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਮਾਨਸਾ ਜਿਲ੍ਹੇ ਚ ਨਸ਼ਿਆ ਦੇ ਯੁੱਧ ਦੌਰਾਨ 500 ਸਮੱਗਲਰਾਂ ਨੂੰ ਜੇਲ੍ਹਾਂ ਚ ਡੱਕਿਆ, ਸੈਂਕੜੇ ਐਨ.ਡੀ.ਪੀ.ਸੀ. ਐਕਟ ਅਧੀਨ ਮੁਕੱਦਮੇ ਦਰਜ ਕੀਤੇ ਉਥੇ ਹੈਲਪ ਲਾਇਨ ਤੇ ਅਨੇਕਾਂ ਐਫ.ਆਈ.ਆਰ ਦਰਜ ਕੀਤੇ ਗਏ। ਉਥੇ ਸੈਂਕੜੇ ਲੋਕਾਂ ਨੇ ਨਸ਼ਾ ਤਸਕਰਾਂ ਖਿਲਾਫ ਇਤਲਾਹ ਦਿੱਤੀ। ਜੇਕਰ ਆਮ ਜਨਤਾ ਇਸੇ ਤਰ੍ਹਾਂ ਸਹਿਯੋਗ ਦੇਵੇਗੀ ਤਾਂ ਜਲਦ ਹੀ ਨਸ਼ਿਆ ਦਾ ਯੁੱਧ ਜਿੱਤ ਲਿਆ ਜਾਵੇਗਾ।
ਸੈਫ ਪੰਜਾਬ ਐਂਟੀ ਡਰੱਗ ਹੈਲ ਲਾਇਨ ਕੀ ਹੈ, ਦੇ ਬਾਰੇ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਮਾਨਸਾ ਭਾਗੀਰਥ ਸਿੰਘ ਮੀਨਾ ਨੇ ਦੱਸਿਆ ਕਿ ਡੀ ਜੀ ਪੀ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੇਫ ਪੰਜਾਬ ਦੇ ਬੈਨਰ ਹੇਠ ਐਂਟੀ ਡਰੱਗ ਹੈਲਪਲਾਈਨ ਨਸ਼ਿਆਂ ਦੇ ਖਿਲਾਫ ਸ਼ੁਰੂ ਕਰਦਿਆਂ ਤੁਹਾਡੇ ਸਾਥ ਲਈ ਇਕ ਨੰਬਰ 9779100200 ਜਾਰੀ ਕੀਤਾ ਗਿਆ ਹੈ। ਜਿਸ ਤੇ ਤੁਸੀਂ ਨਸ਼ਾ ਖਰੀਦਣ ਜਾਂ ਵੇਚਣ ਵਾਲੇ ਖਿਲਾਫ ਫੋਨ ਕਰ ਕੇ ਜਾਂ ਵਟਸਅਪ ਕਰ ਕੇ ਜਾਣਕਾਰੀ ਦੇ ਸਕਦੇ ਹੋ।
ਉਨ੍ਹਾਂ ਕਿਹਾ ਕਿ ਨਸ਼ਿਆ ਦੇ ਖਾਤਮੇ ਲਈ ਪਰਿਵਾਰ ਖੁੱਦ ਅੱਗੇ ਆਵੇ, ਪੰਜਾਬ ਅੰਦਰ ਨਸ਼ਿਆਂ ਦੇ ਵਗ ਰਹੇ 6ਵੇਂ ਦਰਿਆ ਤੇ ਹੁਣ ਪਰਿਵਾਰਿਕ ਮੈਂਬਰਾਂ ਨੂੰ ਵੀ ਆਪਣੀ ਨੈਤਿਕ ਜ਼ਿੰਮੇਵਾਰੀ ਨੂੰ ਸਮਝਣ ਦੀ ਮੁੱਖ ਲੋੜ ਹੈ। ਉਨ੍ਹਾਂ ਕਿਹਾ ਕਿ ਸਾਡੇ ਘਰ ਚ ਜਦੋਂ ਕੋਈ ਬੱਚਾ ਨਸ਼ਾ ਕਰਨ ਲੱਗਦਾ ਹੈ ਤਾਂ ਉਸ ਬਾਰੇ ਸਾਰਾ ਪਰਿਵਾਰ ਜਾਣਦੇ ਹੋਏ ਵੀ ਉਸ ਵੱਲੋਂ ਲਿਆਂਦੇ ਜਾ ਰਹੇ ਨਸ਼ੇ ਸਬੰਧੀ ਜਾਣਕਾਰੀ ਇਕੱਠੀ ਕਰਨ ਦੀ ਬਜਾਏ ਉਨ੍ਹਾਂ ਦੀਆਂ ਕਮੀਆਂ ਨੂੰ ਛੁਪਾਉਣ ਵਿਚ ਜੁਟ ਜਾਂਦੇ ਹਨ ਅਤੇ ਮਾਂ ਆਪਣੇ ਬੱਚੇ ਦੇ ਮੋਹ ਚ ਪਿਓ ਤੋਂ ਚੋਰੀ ਆਪਣੇ ਬੱਚੇ ਨੂੰ ਪੈਸੇ ਦੇ ਦਿੰਦੀ ਹੈ। ਪੈਸੇ ਨਾ ਮਿਲਣ ਤੇ ਬੱਚਾ ਕਾਇਮ ਦੇ ਰਾਹ ਤੇ ਤੁਰ ਪੈਂਦਾ ਹੈ। ਜੇਕਰ ਪਰਿਵਾਰ ਪਹਿਲਾ ਹੀ ਉਸਦੀਆਂ ਗਤੀਵਿਧੀਆਂ ਤੇ ਕਾਬੂ ਕਰ ਲਵੇ ਤਾਂ ਬੱਚਾ ਨਸ਼ੇ ਤੋਂ ਦੂਰ ਰੱਖਿਆ ਜਾ ਸਕਦਾ ਸੀ।
ਉਨ੍ਹਾਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਗੈਂਗਸ਼ਟਰਾਂ ਵੱਲੋਂ ਆਉਣ ਵਾਂਲੀਆਂ ਧਮਕੀਆਂ ਸੰਬੰਧੀ ਜਾਣਕਾਰੀ ਤੁਰੰਤ ਪੁਲਿਸ ਨੂੰ ਦੇਣ। ਜਿਸ ਲਈ ਹੈਲਪ ਲਾਇਨ ਨੰ. 9394693946 ਜਾਰੀ ਕੀਤਾ ਗਿਆ ਹੈ। ਐਂਟੀ ਗੈਂਗਸ਼ਟਰ ਹੈਲਪ ਲਾਇਨ ਤੇ ਇਤਲਾਹ ਦੇਣ ਵਾਲੇ ਨੂੰ 10 ਲੱਖ ਰੁਪਏ ਦਾ ਇਨਾਮ ਦੇਣ ਦੀ ਵਿਵਸਥਾ ਰੱਖੀ ਗਈ ਹੈ ਜਿਸ ਨੂੰ ਪੁਲਿਸ ਵੱਲੋਂ ਗੁਪਤ ਰੱਖਿਆ ਜਾਵੇਗਾ ਅਤੇ ਵੈਰੀਫਾਈ ਕਰਨ ਤੋਂ ਬਾਅਦ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਮੌਕੇ ਤੇ ਡੀ.ਐਸ.ਪੀ. ਸਿਕੰਦਰ ਸਿੰਘ ਚੀਮਾਂ, ਐਸ.ਐਚ.ਓ. ਸਿਟੀ ਕਮਲਦੀਪ ਸਿੰਘ, ਐਸ.ਐਚ.ਓ. ਸਦਰ ਗੁਰਪ੍ਰੀਤ ਕੌਰ, ਐਸ.ਐਚ.ਓ. ਬਰੇਟਾ ਮੇਲਾ ਸਿੰਘ ਤੋਂ ਇਲਾਵਾਂ ਵੱਡੀ ਗਿਣਤੀ ਚ ਇਲਾਕੇ ਦੇ ਪੰਚ ਸਰਪੰਚ, ਵਪਾਰੀ ਵਰਗ, ਹਲਕਾ ਵਿਧਾਇਕ ਅਤੇ ਪਤਵੰਤੇ ਹਾਜਰ ਸਨ।
ਫੋਟੋ : ਬੁਢਲਾਡਾ- ਪੁਲਿਸ ਜਨ ਸੰਪਰਕ ਤਹਿਤ ਡੀ.ਆਈ.ਜੀ., ਐਸ.ਐਸ.ਪੀ ਅਤੇ ਲੋਕਾਂ ਦਾ ਇਕੱਠ।