*ਏ ਐਸ.ਆਈ.ਨਿਰਮਲ ਸਿੰਘ 36 ਸਾਲ ਦੀ ਨੌਕਰੀ ਤੋਂ ਬਾਅਦ ਹੋਏ ਸੇਵਾ ਮੁਕਤ*

0
217

ਮਾਨਸਾ 31 ਮਾਰਚ (ਸਾਰਾ ਯਹਾਂ/ਮੁੱਖ ਸੰਪਾਦਕ)

ਰੇਲਵੇ ਚੌਂਕੀ ਮਾਨਸਾ ਵਿਖੇ ਤਾਇਨਾਤ ਏ.ਐਸ.ਆਈ. ਨਿਰਮਲ ਸਿੰਘ ਅਪਣੀ 36 ਸਾਲ ਦੀ ਨੌਕਰੀ ਕਰਨ ਉਪਰੰਤ ਸੇਵਾ ਮੁਕਤ ਹੋਏ ਹਨ ਅੱਜ ਉਹਨਾਂ ਦੀ ਰਿਟਾਇਰਮੈਂਟ ਸਮੇਂ ਮਹਿਕਮੇ ਵਲੋਂ ਇੱਕ ਸਾਦਾ ਅਤੇ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ ਇਹ ਜਾਣਕਾਰੀ ਦਿੰਦਿਆਂ ਚੌਂਕੀ ਇੰਚਾਰਜ ਏ.ਐਸ.ਆਈ. ਪਾਖਰ ਸਿੰਘ ਨੇ ਦੱਸਿਆ ਕਿ ਨਿਰਮਲ ਸਿੰਘ ਇੱਕ ਮਿਹਨਤੀ ਅਤੇ ਅਣਥੱਕ ਸੇਵਾਵਾਂ ਨਿਭਾਉਣ ਵਾਲੇ ਵਿਅਕਤੀ ਹਨ ਇਹਨਾਂ ਅਪਣੀ ਸਾਰੀ ਸਰਵਿਸ ਪੂਰੀ ਇਮਾਨਦਾਰੀ ਨਾਲ ਨਿਭਾਈ ਹੈ।ਇਸ ਮੌਕੇ ਚੌਂਕੀ ਵਿਖੇ ਤਾਇਨਾਤ ਮੁਨਸ਼ੀ ਮੈਡਮ ਬੀਰਪਾਲ ਕੌਰ ਨੇ ਰਸਮੀ ਤੌਰ ਤੇ ਜੀ ਆਇਆਂ ਆਖਿਆ।ਇਸ ਮੌਕੇ ਮੁੱਖ ਮਹਿਮਾਨ ਵਜੋਂ ਐਸ.ਐਚ.ਓ ਸਿਟੀ 1 ਮੈਡਮ ਬੇਅੰਤ ਕੌਰ ਅਤੇ ਬਲਵੀਰ ਸਿੰਘ ਐਸ ਐਚ ਓ ਸਿਟੀ 2 ਸ਼ਾਮਲ ਹੋਏ।

ਮੈਡਮ ਬੇਅੰਤ ਕੌਰ ਨੇ ਵਧਾਈ ਦਿੰਦਿਆਂ ਕਿਹਾ ਕਿ ਰੇਲਵੇ ਸਟੇਸ਼ਨ ਤੇ ਡਿਊਟੀ ਕਰਨ ਵਾਲੇ ਪੁਲਿਸ ਕਰਮਚਾਰੀਆਂ ਅਤੇ ਸ਼ਹਿਰ ਦੇ ਥਾਨਿਆਂ ਦੇ ਕਰਮਚਾਰੀਆਂ ਨੂੰ ਤਾਲਮੇਲ ਬਣਾ ਕੇ ਕੰਮ ਕਰਨਾ ਪੈਂਦਾ ਹੈ ਤਾਂ ਕਿ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾਵੇ ਅਤੇ ਉਹਨਾਂ ਨੂੰ ਖੁਸ਼ੀ ਹੈ ਕਿ ਨਿਰਮਲ ਸਿੰਘ ਹਮੇਸ਼ਾ ਹੀ ਉਨ੍ਹਾਂ ਦਾ ਸਹਿਯੋਗ ਕਰਦੇ ਰਹੇ ਹਨ ਅਤੇ ਇਹਨਾਂ ਅਪਣੀ ਡਿਊਟੀ ਪੂਰੀ ਨਿਡਰਤਾ ਨਾਲ ਨਿਭਾਈ ਹੈ ਉਹ ਉਮੀਦ ਕਰਦੇ ਹਨ ਕਿ ਇਹ ਆਪਣੀ ਰਿਟਾਇਰਮੈਂਟ ਤੋਂ ਬਾਅਦ ਵੀ ਸਮਾਜਸੇਵੀ ਕੰਮਾਂ ਵਿੱਚ ਯੋਗਦਾਨ ਪਾਉਂਦੇ ਰਹਿਣਗੇ।

ਚੌਂਕੀ ਇੰਚਾਰਜ ਪਾਖਰ ਸਿੰਘ ਨੇ ਨਿਰਮਲ ਸਿੰਘ ਨਾਲ ਬਿਤਾਏ ਸਮੇਂ ਨੂੰ ਸਾਂਝਾ ਕਰਦਿਆਂ ਦੱਸਿਆ ਕਿ ਇਹ ਇੱਕ ਵਧੀਆ ਇਨਸਾਨ ਹਨ ਅਤੇ ਡਿਊਟੀ ਦੇ ਕੰਮਾਂ ਦੇ ਨਾਲ ਨਾਲ ਪਰਿਵਾਰਕ ਤੋਰ ਤੇ ਵੀ ਸਹਿਯੋਗੀ ਰਹੇ ਹਨ ਇਹ ਹਰੇਕ ਵਿਅਕਤੀ ਨਾਲ ਵਧੀਆ ਤਾਲਮੇਲ ਬਣਾ ਕੇ ਕੰਮ ਕਰਦੇ ਹਨ। ਇਸ ਮੌਕੇ ਪੁਲੀਸ ਮਹਿਕਮਾ ਅਤੇ ਰੇਲਵੇ ਵਿਭਾਗ ਵਲੋਂ ਨਿਰਮਲ ਸਿੰਘ ਨੂੰ ਯਾਦਗਾਰੀ ਚਿੰਨ੍ਹ ਦੇ ਸਨਮਾਨਿਤ ਕੀਤਾ ਗਿਆ ਅਤੇ ਰੇਲਵੇ ਪਾਣੀ ਦਲ ਦੇ ਮੈਂਬਰਾਂ ਵਲੋਂ ਸਿਰਪਾਓ ਦੇ ਕੇ ਸਨਮਾਨਿਤ ਕਰਦਿਆਂ ਪ੍ਰਧਾਨ ਹੁਕਮ ਚੰਦ ਨੇ ਦੱਸਿਆ ਕਿ ਉਹਨਾਂ ਵਲੋਂ ਰੇਲਵੇ ਸਟੇਸ਼ਨ ਤੇ ਯਾਤਰੀਆਂ ਲਈ ਨਿਭਾਈ ਜਾਂਦੀ ਠੰਢੇ ਪਾਣੀ ਦੀ ਸੇਵਾ ਸਮੇਂ ਇਸ ਸ਼ਖ਼ਸੀਅਤ ਦਾ ਵੱਡਾ ਸਹਿਯੋਗ ਰਿਹਾ ਹੈ।

ਇਸ ਮੌਕੇ ਸਬ ਇੰਸਪੈਕਟਰ ਸੱਜਣ ਸਿੰਘ, ਜੋਗਿੰਦਰ ਪਾਲ, ਸੁਰਿੰਦਰ ਲਾਲੀ, ਮਾਸਟਰ ਸੁਖਪਾਲ ਸਿੰਘ, ਗੋਰਾ ਲਾਲ , ਵਿਨੋਦ ਮਿੰਟਾ, ਧਰਮਵੀਰ ਸਮੇਤ ਬਠਿੰਡਾ ਅਤੇ ਮਾਨਸਾ ਪੁਲਿਸ ਅਤੇ ਰੇਲਵੇ ਵਿਭਾਗ ਦੇ ਮੈਂਬਰ ਹਾਜ਼ਰ ਸਨ.

NO COMMENTS