ਮਾਨਸਾ (ਸਾਰਾ ਯਹਾਂ/ਮੁੱਖ ਸੰਪਾਦਕ) : ਜਿਲਾ ਮਾਨਸਾ ਕਸਬਾ ਭੀਖੀ ਦੇ 12 ਸਾਲ ਦੇ ਬੱਚੇ ਨੇ ਇੰਡੀਆ ਬੁੱਕ ਆਫ ਰਿਕਾਰਡ ਵਿੱਚ ਆਪਣਾ ਨਾਂ ਦਰਜ ਕਰਵਾਇਆ। ਭੀਖੀ ਦੇ ਵਸਨੀਕ ਜਾਵੇਸ਼ ਸ਼ਰਮਾ ਪੁੱਤਰ ਸਤੀਸ਼ ਕੁਮਾਰ ਸ਼ਰਮਾ ਨੇ ਇਲਾਕੇ, ਸਕੂਲ ਅਤੇ ਮਾਤਾ ਪਿਤਾ ਦਾ ਨਾਂ ਰੋਸ਼ਨ ਕੀਤਾ । ਜਾਵੇਸ਼ ਨੂੰ ਬਚਪਨ ਤੋਂ ਹੀ ਹਰਮੋਨੀਅਮ ਦਾ ਸ਼ੌਂਕ ਹੈ।ਇਸ ਬੱਚੇ ਨੇ ਅੱਖਾਂ ਉੱਤੇ ਪੱਟੀ ਬੰਨ ਕੇ ਸਭ ਤੋਂ ਵੱਧ ਲੰਬੇ ਸਮੇਂ ਲਈ ਹਰਮੋਨੀਅਮ ਵਜਾਉਣ ਦਾ ਰਿਕਾਰਡ ਬਣਾਇਆ। ਇੰਡੀਆ ਬੁੱਕ ਰਿਕਾਰਡ ਵੱਲੋਂ ਇਸ ਬੱਚੇ ਨੂੰ ਪੂਰੀ ਕਿੱਟ ਦੇ ਕੇ ਸਨਮਾਨਿਤ ਕੀਤਾ ਗਿਆ । ਜਾਵੇਸ਼ ਦੀ ਮਿਹਨਤ, ਲਗਨ,ਮਾਤਾ ਪਿਤਾ ਦੇ ਸਹਿਯੋਗ ਅਤੇ ਸੰਗੀਤ ਅਧਿਆਪਕ ਅਮਨ ਸਿੱਧੂ ਜੀ ਦੀ ਲਗਾਤਾਰ ਮਿਹਨਤ ਦੇ ਕਾਰਨ ਇਹ ਨਤੀਜੇ ਪ੍ਰਾਪਤ ਹੋਏ ਹਨ। ਸਰਵਹਿੱਤਕਾਰੀ ਵਿਦਿਆ ਮੰਦਰ (ਸੀਬੀਐਸਈ) ਭੀਖੀ ਦੇ ਸਕੂਲ ਸਟਾਫ ,ਮਾਤਾ ਪਿਤਾ ਅਤੇ ਪੂਰੇ ਇਲਾਕੇ ਨੂੰ ਇਸ ਬੱਚੇ ਤੇ ਮਾਣ ਹੈ ਅਤੇ ਉਮੀਦ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਦਾ ਰਹੇਗਾ