*ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਬਲਾਕ ਬੁਢਲਾਡਾ ਦੇ ਮਨਜੀਤ ਕੌਰ ਬੀਰੋਕੇ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ*

0
167

ਬੁਢਲਾਡਾ – 13 ਦਸੰਬਰ   (ਸਾਰਾ ਯਹਾਂ/ਅਮਨ ਮੇਹਤਾ     ) – ਅੱਜ ਇੱਥੇ ਆਂਗਨਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਜ਼ਿਲ੍ਹਾ ਮਾਨਸਾ ਦੇ ਬਲਾਕ ਬੁਢਲਾਡਾ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ ਜਿਸ ਬੀਬੀ ਮਨਜੀਤ ਕੌਰ ਬੀਰੋਕੇ ਪ੍ਰਧਾਨ ਅਤੇ ਬੀਬੀ ਡੇਜ਼ੀ ਗੁਪਤਾ ਸਕੱਤਰ ਅਤੇ ਬੀਬੀ ਰਣਜੀਤ ਕੌਰ ਖਜ਼ਾਨਚੀ ਚੁਣੇ ਗਏ।

    ਇਸ ਮੌਕੇ ‘ਤੇ ਉਚੇਚੇ ਤੌਰ ‘ਤੇ ਪਹੁੰਚੀ ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਦੀ ਸੂਬਾਈ ਆਗੂ ਅਤੇ ਜ਼ਿਲ੍ਹਾ ਮਾਨਸਾ ਦੀ ਪ੍ਰਧਾਨ ਰਣਜੀਤ ਕੌਰ ਬਰੇਟਾ ਨੇ ਕਿਹਾ ਕਿ ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ), ਜੋ ਕਿ ਦੇਸ਼ ਪੱਧਰ ‘ਤੇ ਆਲ ਇੰਡੀਆ ਫੈਡਰੇਸ਼ਨ ਆਫ਼ ਆਂਗਣਵਾੜੀ ਵਰਕਰਜ਼ ਐਂਡ ਹੈਲਪਰਜ਼ ਨਾਲ ਸਬੰਧਤ ਹੈ। ਜਥੇਬੰਦੀ ਦੀ ਚੋਣ ਸਰਕਲ ਪੱਧਰ ਤੋਂ ਲੈ ਰਾਸ਼ਟਰੀ ਪੱਧਰ ਤੱਕ ਪ੍ਰਧਾਨ ਸਮੇਤ ਸਾਰੇ ਅਹੁਦੇਦਾਰਾਂ ਦੀ ਚੋਣ ਜਮਹੂਰੀ ਤਾਰੀਕੇ ਨਾਲ ਕੀਤੀ ਜਾਂਦੀ ਹੈ ਨਾ ਕਿ ਅਹੁਦੇਦਾਰ ਥੋਪੇ ਜਾਂਦੇ ਹਨ।

    ਉਨ੍ਹਾਂ ਇਸ ਮੌਕੇ ਬੋਲਦਿਆਂ ਜਥੇਬੰਦੀ ਦੇ ਵਿਧੀ ਵਿਧਾਨ ਸਬੰਧੀ ਆਂਗਣਵਾੜੀ ਮੁਲਾਜ਼ਮਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਜਥੇਬੰਦੀ ਬਹੁਤ ਵੱਡੀ ਤਾਕਤ ਹੈ ਅਤੇ ਸਾਰੀਆਂ ਆਂਗਣਵਾੜੀ ਮੁਲਾਜ਼ਮਾਂ ਨੂੰ ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਦੀ ਅਗਵਾਈ ਵਿੱਚ ਜਥੇਬੰਦ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਆਂਗਣਵਾੜੀ ਮੁਲਾਜ਼ਮ ਪਿਛਲੇ ਪੰਜਾਹ ਸਾਲਾਂ ਤੋਂ ਆਈ.ਸੀ.ਡੀ.ਐਸ. ਸਕੀਮ ਅਧੀਨ ਨਿਗੂਣੇ ਜਿਹੇ ਮਾਣਭੱਤੇ ‘ਤੇ ਸੇਵਾ ਨਿਭਾਅ ਰਹੀਆਂ ਹਨ। ਮਾਣਯੋਗ ਸੁਪਰੀਮ ਕੋਰਟ ਸਮੇਤ 

 ਮਾਨਯੋਗ ਗੁਜਰਾਤ ਹਾਈਕੋਰਟ ਆਦਿ ਅਦਾਲਤਾਂ ਦੇ ਕਈ ਫੈਸਲੇ ਆਂਗਣਵਾੜੀ ਮੁਲਾਜ਼ਮਾਂ ਦੇ ਹੱਕ ਵਿੱਚ ਆ ਚੁੱਕੇ ਹਨ ਪਰੰਤੂ ਕੇਂਦਰ ਅਤੇ ਰਾਜ ਸਰਕਾਰਾਂ ਇੰਨ੍ਹਾਂ ਫ਼ੈਸਲਿਆਂ ਨੂੰ ਲਾਗੂ ਨਹੀਂ ਕਰ ਰਹੀਆਂ। ਉਨ੍ਹਾਂ ਕਿਹਾ ਕਿ ਆਂਗਣਵਾੜੀ ਮੁਲਾਜ਼ਮਾਂ ਕੋਲ ਇੱਕੋ ਇੱਕ ਰਾਹ ਸੰਘਰਸ਼ ਅਤੇ ਏਕੇ ਦਾ ਹੈ ਇਸ ਲਈ ਹਰ ਆਂਗਣਵਾੜੀ ਵਰਕਰ ਅਤੇ ਹੈਲਪਰ ਜਥੇਬੰਦੀ ਦੇ ਨਾਲ ਜੁੜ ਕੇ ਸੰਘਰਸ਼ਾਂ ਦੇ ਮੈਦਾਨ ਵਿੱਚ ਕੁੱਦਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਕਤ ਸਕੀਮ ਅਧੀਨ ਜੱਚਾ-ਬੱਚਾ ਦੀ ਦੇਖਭਾਲ ਕਰਨ ਸਮੇਤ ਪੋਲੀਓ, ਤਪਦਿਕ,ਗਲ-ਘੋਟੂ,ਕਾਲੀ ਖਾਂਸੀ ਆਦਿ ਵਰਗੀਆਂ ਨਾਮੁਰਾਦ ਬਿਮਾਰੀਆਂ ਠੱਲ ਪਾਉਣ ਵਿੱਚ ਆਂਗਣਵਾੜੀ ਮੁਲਾਜ਼ਮਾਂ ਨੇ ਪਿਛਲੇ ਪੰਜ ਦਹਾਕਿਆਂ ਤੋਂ ਅਹਿਮ ਭੂਮਿਕਾ ਨਿਭਾਉਂਦੀਆਂ ਆ ਰਹੀਆਂ ਹਨ।ਇਸ ਤੋਂ ਇਲਾਵਾ ਸਮਾਜਿਕ ਸੁਰੱਖਿਆ ਦੀਆਂ ਸਕੀਮਾਂ ਨੂੰ ਜ਼ਮੀਨੀ ਪੱਧਰ ‘ਤੇ ਲੈ ਕੇ ਜਾਣ ਵਿੱਚ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਦੇ ਬਾਵਜੂਦ ਵੀ ਵਿਭਾਗ ਵੱਲੋਂ ਆਂਗਣਵਾੜੀ ਮੁਲਾਜ਼ਮਾਂ ਨੂੰ ਬਣਦੀ ਪ੍ਰਸੰਸਾ ਦੇਣ ਦੀ ਬਜਾਏ ਐਪ.ਆਰ.ਐਸ.ਨਾ ਕਰਨ ਬਦਲੇ ਕਾਰਨ ਦੱਸੋ ਨੋਟਿਸ,ਤਾੜਨਾ ਪੱਤਰ ਅਤੇ ਸੇਵਾਵਾਂ ਖਤਮ ਕਰਨ ਤੱਕ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਜਿਸਨੂੰ ਜਥੇਬੰਦੀ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ ਅਤੇ ਜੇਕਰ ਆਂਗਣਵਾੜੀ ਮੁਲਾਜ਼ਮਾਂ ਦੀਆਂ ਹੱਕੀ ਅਤੇ ਜ਼ਾਇਜ਼ ਮੰਗਾਂ ਨਾ ਮੰਨੀਆਂ ਗਈਆਂ ਤਾਂ ਭਵਿੱਖ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।

    ਆਂਗਣਵਾੜੀ ਆਗੂ ਨੇ ਮੰਗ ਕੀਤੀ ਕਿ ਮਾਨਯੋਗ ਸੁਪਰੀਮ ਕੋਰਟ ਅਤੇ ਦੇਸ਼ ਦੀਆਂ ਵੱਖ -ਵੱਖ ਮਾਨਯੋਗ ਹਾਈਕੋਰਟਾਂ ਵੱਲੋਂ ਗ੍ਰੈਚੂਟੀ ਅਤੇ ਗ੍ਰੇਡ ਤਿੰਨ ਅਤੇ ਗ੍ਰੇਡ ਚਾਰ ਦੇ ਦਰਜੇ ਅਨੁਸਾਰ ਉਜਰਤ  ਦਿੱਤੇ ਜਾਣ ਦੇ ਫੈਸਲੇ ਨੂੰ ਫੌਰੀ ਲਾਗੂ ਕੀਤਾ ਜਾਵੇ, ਬਿਨਾਂ ਸਮਾਰਟ ਫੋਨ ਦਿੱਤੇ ਐਫ.ਆਰ. ਐਸ. ਦਾ ਧੱਕੇ ਨਾਲ ਪੰਜਾਬ ਦੇ ਆਂਗਨਵਾੜੀ ਵਰਕਰਾਂ ‘ਤੇ ਲੱਦੇ ਜਾ ਰਹੇ ਕੰਮ ਦੇ ਵਾਧੂ ਭਾਰ ਨਾ ਪਾਇਆ ਜਾਵੇ , 21 ਨਵੰਬਰ ਨੂੰ ਮਜਦੂਰ ਵਿਰੋਧੀ 4 ਲੇਬਰ ਕੋਡ ਵਾਪਸ ਲਏ ਜਾਣ , ਤਿੰਨ ਸਾਲ ਤੋਂ ਛੇ ਸਾਲ ਦੇ ਬੱਚੇ ਆਂਗਣਵਾੜੀ ਸੈਂਟਰਾਂ ਵਿੱਚ ਵਾਪਸ ਕੀਤੇ ਜਾਣ ਤਾਂ ਜੋ ਅਰਲੀ ਚਾਇਲਡ ਹੁੱਡ ਕੇਅਰ ਅਤੇ ਐਜੂਕੇਸ਼ਨ(ਈ.ਸੀ. ਸੀ.ਈ.) ਪ੍ਰੋਗਰਾਮ ਨੂੰ ਵਧੀਆ ਅਤੇ ਸੁਚਾਰੂ ਢੰਗ ਵਿੱਚ ਲਾਗੂ ਕੀਤਾ ਜਾ ਸਕੇ , ਇਨ੍ਹਾਂ ਬੱਚਿਆਂ ਨੂੰ ਕੁਪੋਸ਼ਣ ਤੋਂ ਬਚਾਉਣ ਲਈ ਰਾਈਟ ਟੂ ਫੂਡ ਤਹਿਤ  ਖੁਰਾਕੀ ਤੱਤਾਂ ਦੀ ਪੂਰਤੀ ਲਈ ਦੁੱਧ,ਅੰਡੇ ਫਲ੍ਹ ਫਰੂਟ ਦਿੱਤੇ ਜਾਣ ਲਈ ਸਰਕਾਰ ਬਜਟ ਵਿੱਚ ਵਾਧਾ ਕਰੇ। ਇਸ ਤੋਂ ਇਲਾਵਾ ਆਂਗਣਵਾੜੀ ਮਹਿਕਮੇ ਦੇ ਕੰਮ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਬਜਟ ਵਿਚ ਵਾਧਾ ਕੀਤਾ ਜਾਵੇ।

       ਜਥੇਬੰਦੀ ਦੀ ਨਵੀਂ ਚੁਣੀ ਪ੍ਰਧਾਨ ਮਨਜੀਤ ਕੌਰ ਬੀਰੋਕੇ ਨੇ ਜ਼ਿਲ੍ਹਾ ਪ੍ਰਧਾਨ ਸਮੇਤ ਬਲਾਕ ਦੀਆਂ ਪ੍ਰਤੀਨਿਧਾਂ ਦਾ ਧੰਨਵਾਦ ਕੀਤਾ। ਉਨ੍ਹਾਂ ਦੱਸਿਆ ਕਿ ਆਂਗਣਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਬਲਾਕ ਬੁਢਲਾਡਾ ਦੀ ਚੋਣ ਦੇ ਬਾਕੀ ਅਹੁਦੇਦਾਰਾਂ ਵਿੱਚ ਬਲਾਕ ਮੀਤ ਪ੍ਰਧਾਨ ਸੁਮਨ ਲਤਾ ਬਰੇਟਾ, ਸ਼ਿੰਦਰ ਕੌਰ ਬਰੇ,ਸਹਾਇਕ ਸਕੱਤਰ ਸੁਮਨ ਲਤਾ, ਪੁਸ਼ਪਾ ਖੁਡਾਲ,ਸਹਾਇਕ ਖਜ਼ਾਨਚੀ ਤੇਜਿੰਦਰ ਵਾਲੀਆ, ਪ੍ਰੈਸ ਸਕੱਤਰ ਰੋਜ਼ੀ ਤੋਂ ਵੀਰਪਾਲ ਕੌਰ ਗੁਰਨੇ, ਬਸ਼ੀਰਾ ਖੁਡਾਲ, ਗੁਰਪਾਲ ਕੌਰ,ਜੀਤ ਕੌਰ,ਜੱਸੀ ਕੌਰ ਆਦਿ ਵਰਕਿੰਗ ਕਮੇਟੀ ਮੈਂਬਰ ਚੁਣੇ 

NO COMMENTS