*ਅੱਜ ਸ਼੍ਰੀ ਆਨੰਦਪੁਰ ਸਾਹਿਬ ਰੁਕੇਗਾ ਪੈਦਲ ਯਾਤਰੀਆਂ ਦਾ ਜਥਾ, ਭਲਕੇ ਜੈਕਾਰੇ ਲਾਉਂਦੇ ਮਾਤਾ ਦੇ ਭਵਨ ਪੁੱਜ ਜਾਣਗੇ ਭਗਤ*

0
150
ਮਾਨਸਾ 30 ਜੁਲਾਈ (ਸਾਰਾ ਯਹਾਂ/ਜਗਤਾਰ ਧੰਜਲ)  ਸ਼੍ਰੀ ਨੈਣਾਂ ਦੇਵੀ ਪੈਦਲ ਯਾਤਰਾ ਮੰਡਲ ਸੋਸਾਇਟੀ ਮਾਨਸਾ ਤੋਂ ਚੱਲ ਕੇ ਅੱਜ 5 ਵੇ ਦਿਨ ਦਾਖਲ ਹੋ ਗਈ ਹੈ ਅਤੇ ਰਾਤ ਦਾ ਕੀਰਤਨ ਰੋਪੜ ਵਿਖੇ ਪਾਵਰ ਹਾਊਸ ਕਲੋਨੀ ਦੇ ਸ਼੍ਰੀ ਸਰਵੇਸ਼ਰ ਮੰਦਰ ਵਿਖੇ ਕੀਤਾ ਗਿਆ ਅਤੇ ਉਥੇ ਹੀ ਸੰਗਤਾਂ ਵਲੋਂ ਰਾਤ ਦੇ ਲੰਗਰ ਦਾ ਵੀ ਪ੍ਰਬੰਧ ਸੀ .ਬਹੁਤ ਹੀ ਸ਼ਰਧਾ ਭਾਵਨਾ ਨਾਲ ਭਗਤ ਮਾਤਾ ਦਾ ਗੁਣਗਾਨ ਕਰਦੇ ਹੋਏ ਸਵੇਰੇ ਫਿਰ 3 ਵਜੇ ਉੱਠ ਕੇ ਅਗਲੇ ਪੜਾਅ ਲਈ ਤਿਆਰੀਆਂ ਸ਼ੁਰੂ ਕਰਦੇ ਹਨ ਅਤੇ ਰਾਸਤੇ ਵਿਚ ਲੋਕਾਂ ਪੈਦਲ ਜਾਂ ਰਹੇ ਭਗਤਾਂ ਲਈ ਪਾਣੀ ਦਾ ਪ੍ਰਬੰਧ ਅਤੇ ਅਰਾਮ ਕਰਨ ਲਈ ਜਿਥੇ ਬੈਠਦੇ ਹਨ ।ਲੋਕਾਂ ਵਲੋਂ ਬਹੁਤ ਪਿਆਰ ਮਿਲ ਰਿਹਾ ਹੈ ਅਤੇ ਮਾਤਾ ਦੀ ਡੋਲੀ ਵਿੱਚ ਮਾਤਾ ਦੀ ਜੋਤ ਜਗਦੀ ਹੈ ਅਤੇ ਭਗਤ ਮਾਤਾ ਦੇ ਜੈਕਾਰੇ ਲਗਾਉਂਦੇ ਹੋਏ ਜੈ ਮਾਤਾ ਦੀ ਜੈ ਮਾਤਾ ਦੀ ਕਹਿਦੇ ਹੋਏ ਅੱਗੇ ਵਧਦੇ ਰਹੇ ਹਨ । ਅੱਜ ਚਲਦੇ ਭਗਤ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਰਾਤ ਦਾ ਠਹਿਰਨ ਪ੍ਰਬੰਧ ਕਰਨਗੇ। ਇਸ ਬਾਰੇ ਜਾਣਕਾਰੀ ਦਿੰਦਿਆਂ ਸ਼ਿਵਜੀ ਰਾਮ ਤੋਤਾ ਨੇ ਦੱਸਿਆ ਕਿ ਭਗਤ ਭਲਕੇ ਮਾਤਾ ਦੇ ਭਵਨ ਵਿਖੇ ਪਹੁੰਚ ਜਾਣਗੇ।ਉਨਾਂ ਦੱਸਿਆ ਕਿ ਭਵਨ ਤੇ ਜਾ ਕੇ  ਮਾਤਾ ਦਾ ਗੁਣਗਾਨ ਕਰਨ ਤੇ ਮਾਂ ਦੇ ਦਰਸ਼ਨ ਕਰਨ ਲਈ ਭਗਤ ਉਤਾਵਲੇ ਹਨ। ਉਨਾਂ ਦੱਸਿਆ ਕਿ ਅੱਜ (ਬੁੱਧਵਾਰ) ਨੂੰ ਰਾਤ ਭਗਤ ਸ੍ਰੀ ਆਨੰਦਪੁਰ ਸਾਹਿਬ ਰੁਕਣਗੇ ਤੇ ਭਲਕੇ ਮਾਤਾ ਦੇ ਭਵਨ ਦਰਬਾਰ ਪਹੁੰਚਣਗੇ।

NO COMMENTS