ਮਾਨਸਾ, 09 ਸਤੰਬਰ (ਸਾਰਾ ਯਹਾਂ/ਜੋਨੀ ਜਿੰਦਲ) :ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਪਰਿਵਾਰ ਵੱਲੋਂ ਸ ਜੱਸਾ ਸਿੰਘ ਜੀ ਦੀ ਯਾਦ ਵਿੱਚ ਵੱਖ ਵੱਖ ਸਕੂਲਾਂ ਦੇ ਬੱਚਿਆਂ ਅਤੇ ਅਧਿਆਪਕਾਂ ਦਾ ਸਮੇਂ ਸਮੇਂ ਤੇ ਸਨਮਾਨ ਕੀਤਾ ਜਾਂਦਾ ਹੈ ਜੋ ਕੇ ਬਹੁਤ ਹੀ ਸ਼ਲਾਘਾਯੋਗ ਉੱਦਮ ਹੈ। ਅੱਜ ਇਸ ਮੌਕੇ ਸਵਰਗੀ ਸ ਜੱਸਾ ਸਿੰਘ ਜੀ ਦੇ ਪਰਿਵਾਰ ਵਿੱਚੋਂ ਉਹਨਾਂ ਦੀ ਸੁਪਤਨੀ ਮਾਤਾ ਗੁਰਤੇਜ ਕੌਰ ਜੀ, ਉਹਨਾਂ ਦੇ ਸੁਪੁੱਤਰ ਸ ਕੁਲਜੀਤ ਸਿੰਘ, ਸ ਬਲਜੀਤ ਸਿੰਘ ਤੇ ਪੋਤੀ ਰਾਜਵੀਰ ਕੌਰ ਹਾਜ਼ਿਰ ਰਹੇ। ਇਸ ਸ਼ੁਭ ਮੌਕੇ ਤੇ ਮੈਡਮ ਗੀਤਾ ਬਾਲਾ headmistress GHS ਦਲੇਲ ਵਾਲਾ ਨੇ ਮੁੱਖ ਮਹਿਮਾਨ ਵਜੋਂ ਭੂਮਿਕਾ ਨਿਭਾਈ, ਉਹਨਾਂ ਦਾ ਸਾਥ ਸ ਜਸਵਿੰਦਰ ਸਿੰਘ ਅਤੇ ਸ ਹਰਦੀਪ ਸਿੰਘ ਨੇ ਦਿੱਤਾ। ਸਮੂਹ ਸਟਾਫ਼ ਵੱਲੋਂ ਸਾਰੇ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਇਸ ਪਰਿਵਾਰ ਨੂੰ ਹੋਰ ਵੀ ਬਲ਼ ਬਖ਼ਸ਼ੇ। ਧੰਨਵਾਦ ਜੀ 🙏