ਅੱਗ ਲੱਗਣ ਨਾਲ ਸੈਂਕੜੇ ਏਕੜ ਫਸਲ ਤਬਾਹ, ਕਿਸਾਨਾਂ ਠੇੇਕੇ ‘ਤੇ ਜ਼ਮੀਨ ਲੈ ਬੀਜੀ ਸੀ ਕਣਕ

0
28

ਮੁਕਤਸਰ: ਬਾਰਸ਼ ਤੋਂ ਹੁਣ ਅੱਗ ਕਿਸਾਨਾਂ ‘ਤੇ ਕਹਿਰਵਾਨ ਹੋਣੀ ਸ਼ੁਰੂ ਹੋ ਗਈ ਹੈ।

2

ਪਿੰਡ ਭੂੰਦੜ ਦੀ ਕਰੀਬ 100 ਏਕੜ ਰਕਬੇ ਵਿੱਚ ਕਣਕ ਦੀ ਪੱਕੀ ਫਸਲ ਨੂੰ ਅੱਗ ਲੱਗ ਗਈ।

3

ਪਿੰਡ ਦੇ ਲੋਕਾਂ ਤੇ ਫਾਇਰ ਬ੍ਰਿਗੇਡ ਨੇ ਕਾਫੀ ਮਸ਼ੱਕਤ ਬਾਅਦ ਅੱਗ ‘ਤੇ ਕਾਬੂ ਪਾਇਆ।

4

ਇਸ ਪਿੱਛੋਂ ਨਾਇਬ ਤਹਿਸੀਲਦਾਰ ਗਿੱਦੜਬਾਹਾ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।

5

ਦੱਸਿਆ ਜਾ ਰਿਹਾ ਹੈ ਕਿ ਖੇਤਾਂ ਵਿੱਚ ਕੰਮ ਕਰ ਰਹੇ ਟਰੈਕਟਰ ਤੋਂ ਨਿਕਲੀਆਂ ਚੰਗਿਆੜੀਆਂ ਕਰਕੇ ਅੱਗ ਲੱਗੀ।

6

ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਕਰੀਬ 4 ਗੱਡੀਆਂ ਬੁਲਾਈਆਂ ਗਈਆਂ ਸੀ।

7

100 ਏਕੜ ਵਿੱਚ ਕਰੀਬ 10 ਤੋਂ 20 ਕਿਸਾਨਾਂ ਦੀ ਫਸਲ ਦਾ ਨੁਕਸਾਨ ਹੋਇਆ।

8

ਇਨ੍ਹਾਂ ਕਿਸਾਨਾਂ ਕੋਲ ਵੀ ਸਿਰਫ 2 ਜਾਂ 3 ਏਕੜ ਹੀ ਜ਼ਮੀਨ ਸੀ ਤੇ ਉਹ ਵੀ ਠੇਕੇ ‘ਤੇ ਲਈ ਹੋਈ ਸੀ।

9

ਇਨ੍ਹਾਂ ਕਿਸਾਨਾਂ ਨੇ ਇਸੇ ਕਣਕ ਤੋਂ ਕਮਾਈ ਕਰਨ ਸੀ ਪਰ ਕਣਕ ਸੜਨ ਕਰਕੇ ਕਿਸਾਨਾਂ ਦੇ ਸਿਰ ਮੁਸੀਬਤ ਆ ਪਈ ਹੈ।

NO COMMENTS