*ਅੰਮ੍ਰਿਤਸਰ ਨੂੰ ਮਿਲੇਗਾ 50 ਕਰੋੜ ਦਾ ਵੱਡਾ ਤੋਹਫਾ, ਅੰਮ੍ਰਿਤਸਰ-ਜਲੰਧਰ ਜੀ.ਟੀ. ਰੋਡ ‘ਤੇ ਬਣੇਗਾ ਨਵਾਂ ਫਲਾਈਓਵਰ*

0
20

Amritsar News (ਸਾਰਾ ਯਹਾਂ/ਬਿਊਰੋ ਨਿਊਜ਼)  : ਸੂਬਾ ਸਰਕਾਰ ਵੱਲੋਂ ਅੰਮ੍ਰਿਤਸਰ ਵਾਸੀਆਂ ਨੂੰ 50 ਕਰੋੜ ਦੀ ਵੱਡੀ ਸੌਗਾਤ ਮਿਲਣ ਜਾ ਰਹੀ ਹੈ। ਅੰਮ੍ਰਿਤਸਰ-ਜਲੰਧਰ ਜੀ.ਟੀ. ਰੋਡ ‘ਤੇ ਨਵਾਂ ਫਲਾਈਓਵਰ ਬਣਾਇਆ ਜਾਏਗਾ। ਜਿਸ ਨੂੰ ਲੈ ਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ.  ਵੱਲੋਂ ਅੱਜ ਨੀਂਹ ਪੱਥਰ ਰੱਖਿਆ ਜਾਏਗਾ।

24 ਮਹੀਨਿਆਂ ਵਿੱਚ ਤਿਆਰ ਹੋਵੇਗਾ ਫਲਾਈਓਵਰ

ਮਿਲੀ ਜਾਣਕਾਰੀ ਅਨੁਸਾਰ ਇਹ ਫਲਾਈਓਵਰ 24 ਮਹੀਨਿਆਂ ਦੇ ਵਿੱਚ ਤਿਆਰ ਹੋ ਜਾਏਗਾ। ਰੋਜ਼ਾਨਾ ਹੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਾਣ ਵਾਲੇ 2 ਲੱਖ ਤੋਂ ਵੱਧ ਸ਼ਰਧਾਲੂਆਂ ਨੂੰ ਟ੍ਰੈਫਿਕ ਤੋਂ ਰਾਹਤ ਮਿਲੇਗੀ। ਇਸ ਦੇ ਨਾਲ ਹੀ ਸ਼ਹਿਰ ਵਾਸੀਆਂ ਨੂੰ ਵੀ ਜਾਮ ਦੀ ਸਮੱਸਿਆ ਤੋਂ  ਛੁਟਕਾਰਾ ਮਿਲੇਗਾ

NO COMMENTS