*ਅਸ਼ਵਨੀ ਸ਼ਰਮਾ ਨੂੰ ਪੰਜਾਬ ਭਾਜਪਾ ਦਾ ਕਾਰਜਕਾਰੀ ਪ੍ਰਧਾਨ ਨਿਯੁੱਕਤ ਕੀਤੇ ਜਾਣ ‘ਤੇ ਹਾਰਦਿਕ ਵਧਾਈਆਂ/ ਪੰਜਾਬ ਦੀ ਜਨਤਾ ਇੱਕ ਬਾਰ ਭਾਜਪਾ ਨੂੰ ਜਰੂਰ ਆਪਣਾ ਆਸ਼ੀਰਵਾਦ ਦੇਵੇ- ਰਮਨੀਕ ਗਰਗ ਸਟੇਟ ਮੈਂਬਰ ਸਪੋਰਟਸ ਸੈੱਲ*

0
12

ਮਾਨਸਾ, 09 ਜੁਲਾਈ:-  (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਪੰਜਾਬ ਵਿੱਚ ਆਉਣ ਵਾਲੇ 2027 ਦੀਆਂ ਚੋਣਾਂ ਵਿੱਚ ਜਿਵੇਂ ਦਿੱਲੀ ਦੇ ਵਿੱਚ ਭਾਜਪਾ ਨੇ ਹੂੰਝਾ ਫੇਰ ਜਿੱਤ ਹਾਸਲ ਕੀਤੀ ਹੈ। ਉਸੇ ਤਰ੍ਹਾਂ ਪੰਜਾਬ ਵਿੱਚ ਝਾੜੂ ਰਾਜ ਖਤਮ ਕਰਕੇ ਭਾਜਪਾ ਦੀ ਜਿੱਤ ਨੂੰ ਯਕੀਨੀ ਬਣਾਉਣ ਲਈ ਪੰਜਾਬ ਦੀ ਜਨਤਾ ਇੱਕ ਬਾਰ ਭਾਜਪਾ ਨੂੰ ਜਰੂਰ ਆਪਣਾ ਆਸ਼ੀਰਵਾਦ ਦੇਵੇ। ਪੰਜਾਬ ਦੀ ਮਾਲੀ ਹਾਲਤ ਬਹੁਤ ਚਿੰਤਾਜਨਕ, ਪੰਜਾਬ ਦੀ ਸੱਤਾ ਵਿੱਚ ਭਾਜਪਾ ਦਾ ਆਉਣ ਸਮੇਂ ਦੀ ਜਰੂਰਤ ਹੈ। 

ਪੰਜਾਬ ਨੂੰ ਕਰਜੇ ਦੀ ਦਲਦਲ ਵਿੱਚੋਂ ਭਾਜਪਾ ਹੀ ਬਾਹਰ ਕੱਢ ਸਕਦੀ ਹੈ। 

ਪੰਜਾਬ ਭਾਜਪਾ ਦੇ ਸੀਨੀਅਰ ਆਗੂ ਅਤੇ ਵਿਧਾਇਕ ਸ਼੍ਰੀ ਅਸ਼ਵਨੀ ਸ਼ਰਮਾ ਨੂੰ ਪੰਜਾਬ ਭਾਜਪਾ ਦਾ ਕਾਰਜਕਾਰੀ ਪ੍ਰਧਾਨ ਨਿਯੁੱਕਤ ਕੀਤੇ ਜਾਣ ‘ਤੇ ਹਾਰਦਿਕ ਵਧਾਈਆਂ ਦਿੰਦਿਆਂ ਮਾਨਸਾ ਦੇ ਰਮਨੀਕ ਗਰਗ ਸਟੇਟ ਮੈਂਬਰ ਸਪੋਰਟਸ ਸੈੱਲ ਭਾਰਤੀਯ ਜਨਤਾ ਪਾਰਟੀ ਪੰਜਾਬ ਨੇ ਕਿਹਾ ਕਿ ਪੰਜਾਬ 263265 ਹਜਾਰ ਕਰੋੜ ਰੁਪਏ ਦੇ ਕਰਜਾਈ ਹੋ ਗਿਆ ਹੈ, ਜੋ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ। ਰਮਨੀਕ ਗਰਗ ਨੇ ਕਿਹਾ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ ਪਾਰਟੀ ਬਾਜੀ ਤੋ ਉੱਪਰ ਉੱਠ ਕੇ ਪੰਜਾਬ ਬਾਰੇ ਸੋਚਣਾ ਚਾਹੀਦਾ ਹੈ। ਦੇਸ਼ ਦੇ ਪੰਜ ਸਭ ਤੋਂ ਵੱਧ ਮਾੜੀ ਮਾਲੀ ਹਾਲਤ ਵਾਲੇ ਸੂਬਿਆਂ ਵਿੱਚੋਂ ਪੰਜਾਬ ਪਹਿਲੇ ਸਥਾਨ ਤੇ ਹੈ ਜੋ ਸਾਡੇ ਲਈ ਸੋਭਾ ਨਹੀਂ ਦਿੰਦਾ। ਉਹਨਾਂ ਕਿਹਾ ਕਿ ਹੁਣ ਤਾਂ  ਪੰਜਾਬ ਧਰਨੇ ਪ੍ਰਦਰਸ਼ਨਾਂ ਵਾਲਾ ਸੂਬਾ ਬਣਕੇ ਰਹਿ ਗਿਆ ਹੈ। ਪੰਜਾਬ ਦੀ ਮੌਜੂਦਾ ਸਰਕਾਰ ਨੂੰ ਇਸ ਪਾਸੇ ਤੁਰੰਤ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਪੰਜਾਬ ਵਿੱਚ ਮੌਜੂਦਾ ਹਾਲਾਤ ਵਿੱਚ ਕੋਈ ਵੀ ਵੱਡਾ ਇਨਵੈਸ਼ਟਰ ਪੈਸਾ ਨਹੀਂ ਲਗਾ ਰਿਹਾ ਹੈ ਸਗੋਂ ਸਾਡੀ ਪੁਰਾਣੀ ਇੰਡਸਟਰੀ ਵੀ ਪੰਜਾਬ ਤੋਂ ਬਾਹਰ ਸ਼ਿਫਟ ਹੋ ਰਹੀ ਹੈ। ਉਹਨਾਂ ਕਿਹਾ ਕਿ ਪੜ੍ਹ ਲਿਖ ਕੇ ਪੰਜਾਬ ਦੇ ਨੌਜਵਾਨ ਵੀ ਪੰਜਾਬ ਵਿੱਚ ਬਿਜ਼ਨਸ ਕਰਨ ਦੀ ਬਜਾਏ ਵਿਦੇਸ਼ਾਂ ਵਿੱਚ ਬਿਜ਼ਨਸ ਕਰਨ ਨੂੰ ਤਰਜੀਹ ਦੇ ਰਹੇ ਹਨ। ਇਹ ਰੁਝਾਨ ਪੰਜਾਬ ਲਈ ਖਤਰੇ ਦੀ ਘੰਟੀ ਹੈ। ਉਹਨਾਂ ਪੰਜਾਬ ਦੀ ਜਨਤਾ ਨੂੰ ਅਪੀਲ ਕੀਤੀ ਕਿ ਉਹ ਇੱਕ ਬਾਰ ਭਾਜਪਾ ਨੂੰ ਪੰਜਾਬ ਦੀ ਸੱਤਾ ਵਿੱਚ ਜਰੂਰ ਲੈਕੇ ਆਉਣ।

NO COMMENTS