ਅਮਰੀਕਾ ’ਚ ਟ੍ਰੰਪ ਦੀ 34 ਮੰਜ਼ਲਾ ਇਮਾਰਤ 3,000 ਬੰਬਾਂ ਨਾਲ ਉਡਾਈ

0
139

Police hold off Trump supporters who tried to break through a police barrier, Wednesday, Jan. 6, 2021, at the Capitol in Washington. As Congress prepares to affirm President-elect Joe Biden's victory, thousands of people have gathered to show their support for President Donald Trump and his claims of election fraud. (AP Photo/Julio Cortez)

ਵਾਸ਼ਿੰਗਟਨ 19,ਫਰਵਰੀ (ਸਾਰਾ ਯਹਾ /ਬਿਓਰੋ ਰਿਪੋਰਟ) : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟ੍ਰੰਪ ਦੀ 34 ਮੰਜ਼ਲਾ ਇਮਾਰਤ ਨੂੰ 3,000 ਬੰਬ ਲਾ ਕੇ ਉਡਾ ਦਿੱਤਾ ਗਿਆ ਹੈ। ਅਮਰੀਕਾ ਦੇ ਐਟਲਾਂਟਿਕ ਸ਼ਹਿਰ ਵਿੱਚ ਸਥਿਤ ਇਹ ਪਲਾਜ਼ਾ ਆਪਣੇ ਕੈਸੀਨੋ (ਜੂਆ ਘਰ) ਲਈ ਮਸ਼ਹੂਰ ਸੀ। ਇਸ ਇਮਾਰਤ ਨੂੰ 3,000 ਡਾਇਨਾਮਾਈਟ ਲਾ ਕੇ ਉਡਾਇਆ ਗਿਆ; ਜਿਸ ਨੂੰ ਵੇਖਣ ਲਈ ਸੈਂਕੜੇ ਲੋਕ ਇਕੱਠੇ ਹੋਏ।

ਇਹ ਪਲਾਜ਼ਾ 1984 ’ਚ ਖੋਲ੍ਹਿਆ ਗਿਆ ਸੀ ਤੇ 2014 ’ਚ ਇਸ ਨੂੰ ਬੰਦ ਕਰ ਦਿੱਤਾ ਗਿ ਆਸੀ। ਕਈ ਤੂਫ਼ਾਨਾਂ ਕਾਰਣ ਇਸ ਇਮਾਰਤ ਦਾ ਬਾਹਰੀ ਹਿੱਸਾ ਬਹੁਤ ਕਮਜ਼ੋਰ ਹੋ ਗਿਆ ਸੀ। ਇਸੇ ਲਈ ਪਿਛਲੇ ਵਰ੍ਹੇ ਜੂਨ ’ਚ ਸ਼ਹਿਰ ਦੇ ਮੇਅਰ ਮਾਰਟੀ ਸਮਾਲ ਨੇ ਇਹ ਇਮਾਰਤ ਢਾਹੁਣ ਦਾ ਹੁਕਮ ਦਿੱਤਾ ਸੀ। ਇਸ ਨੂੰ ਢਾਹੁਣ ਦੀ ਸਿੱਧੀ (ਲਾਈਵ) ਸਟ੍ਰੀਮਿੰਗ ਕੀਤੀ ਗਈ।

ਬੁੱਧਵਾਰ ਸਵੇਰੇ ਇਹ ਪਲਾਜ਼ਾ ਢਾਹੁਣ ਦਾ ਵਿਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ। ਇਸ 34 ਮੰਜ਼ਿਲਾ ਇਮਾਰਤ ਨੂੰ ਢਾਹੁਣ ਵਿੱਚ 20 ਸੈਕੰਡ ਵੀ ਨਹੀਂ ਲੱਗੇ। ਇਸ ਇਮਾਰਤ ਦਾ ਮਲਬਾ ਹੀ 8 ਮੰਜ਼ਲਾਂ ਜਿੰਨਾ ਉੱਚਾ ਹੈ, ਜਿਸ ਨੂੰ ਹਟਾਉਣ ’ਚ ਹੀ ਚਾਰ ਮਹੀਨੇ ਲੱਗ ਜਾਣਗੇ।

ਟ੍ਰੰਪ ਖ਼ੁਦ ਵੀ ਹਾਲੀਵੁੱਡ ਦੀਆਂ ਫ਼ਿਲਮਾਂ ਵਿੱਚ ਵਿਖਾਈ ਦੇ ਚੁੱਕਾ ਹੈ। ਉਨ੍ਹਾਂ ਦਾ ਇਹ ਪਲਾਜ਼ਾ ਵੀ ਇੱਕ ਮਸ਼ਹੂਰ ਫ਼ਿਲਮ ‘ਓਸ਼ਨ 11’ ਵਿੱਚ ਵਿਖਾਈ ਦਿੱਤਾ ਸੀ। ਉਸ ਫ਼ਿਲਮ ਵਿੱਚ ਬ੍ਰੈਡ ਪਿੱਟ, ਜਾਰਜ ਕਲੂਨੀ, ਜੂਲੀਆ ਰੌਬਰਟਸ, ਮੈਟ ਡੇਮਨ ਤੇ ਕੇਸੀ ਐਫ਼ਲੇਕ ਜਿਹੇ ਸਟਾਰ ਵਿਖਾਈ ਦਿੱਤੇ ਸਨ।

1984 ਤੋਂ 1991 ਤੱਕ ਇਸ ਕੈਸਿਨੋ ਦੇ ਈਵੈਂਟ ਮੈਨੇਜਰ ਰਹੇ ਬਰਨ ਡਿਲਨ ਨੇ ਦੱਸਿਆ ਕਿ ਇਸ ਪਲਾਜ਼ਾ ਵਿੱਚ ਪੌਪ ਸੁਪਰ ਸਟਾਰ ਮੈਡੋਨਾ ਤੋਂ ਲੈ ਕੇ ਮੁੱਕੇਬਾਜ਼ ਹਲਕ ਹੋਗਨ, ਮਿਊਜ਼ਿਕ ਲੀਜੈਂਡ ਕੀਥ ਰਿਚਰਡਜ਼ ਤੇ ਸੁਪਰ ਸਟਾਰ ਜੈਕ ਨਿਕਲਸਨ ਜਿਹੀਆਂ ਹਸਤੀਆਂ ਵੀ ਆ ਚੁੱਕੀਆਂ ਸਨ।

NO COMMENTS