*ਖੇਡ ਵਿਭਾਗ ਵਿੱਚ ਕੋਚ ਦੀ ਨੌਕਰੀ ਲਈ ਕੰਟਰੈਕਟ ਬੇਸ ਤੇ ਪੰਜਾਬ ਸਰਕਾਰ ਨੇ ਹਰਦੀਪ...
ਯੂਥ ਕਾਂਗਰਸ ਦੇ ਪ੍ਰਧਾਨ ਚੁਸਪਿੰਦਰਵੀਰ ਚਹਿਲ ਦਾ ਵੀ ਧੰਨਵਾਦ ਕੀਤਾ
ਮਾਨਸਾ 18,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ) : ਖੇਤਾਂ ਵਿੱਚ ਝੋਨਾ...
*ਉਲੰਪਿਕ ਵਿੱਚ ਭਾਗ ਲੈਣ ਜਾ ਰਹੇ ਖਿਡਾਰੀਆਂ ਨੂੰ ਦਿੱਤੇ ਪੰਜ-ਪੰਜ ਲੱਖ ਰੁਪਏ..!ਕੁੱਲ 1 ਕਰੋੜ...
ਚੰਡੀਗੜ੍ਹ, 18 ਜੂਨ (ਸਾਰਾ ਯਹਾਂ/ਮੁੱਖ ਸੰਪਾਦਕ): ਉਲੰਪਿਕ ਖੇਡਾਂ ਵਿੱਚ ਭਾਗ ਲੈਣ ਜਾਣ ਵਾਲੇ ਪੰਜਾਬ ਦੇ ਅਥਲੀਟਾਂ ਨੂੰ ਆਪਣੇ ਪ੍ਰਦਰਸ਼ਨ ਰਾਹੀਂ ਸੂਬੇ ਤੇ...
*ਪੰਜਾਬ ਕੈਬਨਿਟ ਦੀ ਮੀਟਿੰਗ ‘ਚ ਵੱਡਾ ਫੈਸਲਾ*
ਚੰਡੀਗੜ੍ਹ (ਸਾਰਾ ਯਹਾਂ/ਬਿਊਰੋ ਰਿਪੋਰਟ): ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕੈਪਟਨ ਸਰਕਾਰ ਨੇ ਲੋਕਾਂ ਨੂੰ ਖੁਸ਼ ਕਰਨ ਦੀ ਕਵਾਇਦ ਵਿੱਢ ਦਿੱਤੀ ਹੈ। ਇਸੇ...
*ਕੇਂਦਰੀ ਖੇਤੀ ਮੰਤਰੀ ਦਾ ਵੱਡਾ ਬਿਆਨ, ਸਰਕਾਰ ਹੁਣ ਕਿਸਾਨਾਂ ਨਾਲ ਅੱਧੀ ਰਾਤ ਨੂੰ ਵੀ...
ਨਵੀਂ ਦਿੱਲੀ(ਸਾਰਾ ਯਹਾਂ/ਬਿਊਰੋ ਰਿਪੋਰਟ): ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦਾ ਹੁਣ ਵੱਡਾ ਬਿਆਨ ਸਰਕਾਰ ਤੇ ਕਿਸਾਨਾਂ ਵਿਚਾਲੇ ਖੇਤੀ ਕਾਨੂੰਨਾਂ ਸਬੰਧੀ ਗੱਲਬਾਤ...
*ਕਾਂਗਰਸੀ ਬੋਲੇ ਅਸੀਂ ਸਾਰੇ ਇਕੱਠੇ, ‘ਬਾਜਵਾ ਵੀ ਸਾਡਾ ਤੇ ਸਿੱਧੂ ਵੀ ਆਪਣਾ’ ਅਸਲ ਕੈਪਟਨ...
ਚੰਡੀਗੜ੍ਹ (ਸਾਰਾ ਯਹਾਂ/ਬਿਊਰੋ ਰਿਪੋਰਟ): ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਕਾਂਗਰਸ ਵਿੱਚ ਸਾਰੇ ਇਕੱਠੇ ਹਨ। ਨਵਜੋਤ...
ਮਲੇਰੀਆ, ਡੇਂਗੂ ਤੋਂ ਜਾਗਰੂਕਤਾ ਨਾਲ ਹੀ ਬਚਿਆ ਜਾ ਸਕਦਾ:ਐਸ ਐਮ ਓ
ਮਾਨਸਾ, 18 ਜੂਨ (ਸਾਰਾ ਯਹਾਂ/ਮੁੱਖ ਸੰਪਾਦਕ): ਮਲੇਰੀਆ ਮਹੀਨੇ ਤਹਿਤ ਜਾਗਰੂਕਤਾ ਅਤੇ ਮਲੇਰੀਆ ਕੰਟਰੋਲ ਗਤੀਵਿਧੀਆਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਦੀਪ ਸ਼ਰਮਾ ਦੁਆਰਾ ਸਿਹਤ ਸੁਪਰਵਾਈਜ਼ਰ ਦੀ ਬਲਾਕ ਪੱਧਰੀ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਹਦਾਇਤ ਕਰਦਿਆਂ ਕਿਹਾ ਕਿ ਕੋਰੋਨਾ ਕੇਸਾਂ ਵਿੱਚ ਕਮੀ ਆਉਣ ਤੇ ਮੌਸਮੀ ਬਿਮਾਰੀਆਂ ਦੇ ਬਚਾਅ ਸਬੰਧੀ ਜਾਗਰੂਕਤਾ ਕੈਂਪ ਲਗਾਏ ਜਾਣ । ਮਲੇਰੀਆ ਅਤੇ ਡੇਗੂ ਦੀ ਰੋਕਥਾਮ ਲਈ ਟੋਭਿਆਂ ਵਿਚ ਮੱਛਰਾਂ ਦਾ ਲਾਰਵਾ ਖਾਣ ਵਾਲੀਆਂ ਗੰਬੂਜੀਆਂ ਮੱਛੀਆਂ ਛੱਡਣ ਲਈ ਪੰਚਾਇਤਾਂ ਨਾਲ ਤਾਲਮੇਲ ਕੀਤਾ ਜਾਵੇ।ਇਸ ਸਬੰਧੀ ਸਮੂਦਾਇਕ ਸਿਹਤ ਕੇਂਦਰ ਖਿਆਲਾਂ ਕਲਾਂ ਵਿਚ ਬਣਾਏ ਮੱਛੀ ਫਾਰਮ ਵਿੱਚ ਲੋੜੀਂਦਾ ਸਟਾਕ ਮੌਜੂਦ ਹੈ।
ਇਸ ਮੌਕੇ ਜ਼ਿਲ੍ਹਾ ਐਪੀਡੋਮੋਲੋਜਿਸਟ ਡਾ.ਅਰਸਦੀਪ ਸਿੰਘ ਨੇ ਕਿਹਾ ਕਿ ਗੰਬੂਜੀਆਂ ਮੱਛੀਆਂ ਮੱਛਰਾਂ ਦੇ ਲਾਰਵੇ ਨੂੰ ਖ਼ਤਮ ਕਰਨ ਦਾ ਬਾਇਓਲੋਜੀਕਲ ਸਾਧਨ ਹੈ। ਉਨ੍ਹਾਂ ਕਿਹਾ ਕਿ ਗੰਬੂਜੀਆ ਮੱਛੀ ਨੂੰ ਪਿੰਡਾਂ ਵਿੱਚ ਟੋਭਿਆਂ ਵਿੱਚ ਛੱਡਿਆ ਜਾਂਦਾ ਹੈ । ਇਹ ਮੱਛਰਾਂ ਦੇ ਲਾਰਵੇ ਨੂੰ ਖਾ ਕੇ ਮੱਛਰਾਂ ਦੀ ਪੈਦਾਇਸ਼ ਹੋਣ ਤੋਂ ਰੋਕਦੀਆਂ ਹਨ।ਉਨ੍ਹਾਂ ਕਿਹਾ ਕਿ ਗੰਬੂਜੀਆਂ ਮੱਛੀ ਜੋ ਕਿ ਵਾਤਾਵਰਣ ਅਨੁਕੂਲ ਹੈ।ਇਹ ਮੱਛੀ 20-24 ਡਿਗਰੀ ਸੈਂਟੀਗੇਰਡ ਦੇ ਤਾਪਮਾਨ ਤੇ ਸਾਫ ਪਾਣੀ ਵਿੱਚ ਵਧੇਰੇ ਪਲਦੀ ਹੈ। ਇਸ ਮੱਛੀ ਦਾ ਜੀਵਨਕਾਲ 3 ਤੋਂ 5 ਸਾਲ ਤੱਕ ਹੁੰਦਾ ਹੈ। ਆਪਣੇ ਜੀਵਨਕਾਲ ਵਿੱਚ ਇੱਕ ਮੱਛੀ ਤਕਰੀਬਨ 1000 ਦੇ ਕਰੀਬ ਅੰਡੇ ਦਿੰਦੀ ਹੈ। ਇਸ ਮੱਛੀ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਅਸਾਨੀ ਨਾਲ ਲਿਜਾਇਆ ਜਾ ਸਕਦਾ ਹੈ । ਜਿੰਨ੍ਹਾਂ ਟੋਭਿਆਂ ਵਿਚ ਗੰਬੂਜੀਆ ਮੱਛੀਆਂ ਪਿਛਲੇ ਸਾਲ ਛੱਡੀਆਂ ਸਨ ਉਨ੍ਹਾਂ ਵਿਚ ਦੁਬਾਰਾ ਜ਼ਰੂਰਤ ਨਹੀਂ ਪੈਂਦੀ।ਇਸ ਲਈ ਜਿੱਥੇ ਛੋਟੇ ਟੋਇਆਂ ਵਿਚ ਪਾਣੀ ਵਿਚ ਲਾਰਵਾ ਸਾਈਡਲ ਦਵਾਈ ਟੈਮੀਫਾਸ ਦਾ ਛਿੜਕਾਅ ਜਾਂ ਕਾਲਾ ਤੇਲ ਪਾ ਕੇ ਪਾਣੀ ਉੱਤੇ ਪਰਤ ਬਣਾ ਕੇ ਮੱਛਰਾਂ ਦੀ ਪੈਦਾਇਸ਼ ਨੂੰ ਰੋਕਿਆ ਜਾ ਸਕਦਾ ਹੈ,ਉਥੇ ਵੱਡੇ ਵੱਡੇ ਟੋਭਿਆਂ ਵਿੱਚ ਗੰਬੂਜੀਆਂ ਮੱਛੀਆਂ ਛੱਡ ਕੇ ਮੱਛਰਾਂ ਦੀ ਪੈਦਾਇਸ਼ ਨੁੰ ਰੋਕਿਆ ਜਾ ਸਕਦਾ ਹੈ।
ਇਸ ਮੌਕੇ ਬਲਾਕ ਐਜੂਕੇਟਰ ਕੇਵਲ ਸਿੰਘ, ਗੁਰਜੰਟ ਸਿੰਘ ਅਤੇ ਸਮੂਹ ਸਿਹਤ ਸੁਪਰਵਾਈਜ਼ਰ ਹਾਜ਼ਰ ਸਨ।
*ਵਿਦੇਸ਼ ਜਾਣ ਵਾਲੇ ਵਿਦਿਆਰਥੀਆਂ ਲਈ ਰੋਜ਼ਾਨਾ ਟੀਕਾਕਰਨ ਜਾਰੀ: ਡਾ ਸ਼ਰਮਾ*
ਮਾਨਸਾ 18 ਜੂਨ : (ਸਾਰਾ ਯਹਾਂ/ਮੁੱਖ ਸੰਪਾਦਕ) ਸਿਹਤ ਬਲਾਕ ਖਿਆਲਾ ਕਲਾਂ ਅਧੀਨ ਪਿੰਡਾਂ ਵਿਚ ਸੀਨੀਅਰ ਮੈਡੀਕਲ ਅਫ਼ਸਰ ਡਾ. ਹਰਦੀਪ ਸ਼ਰਮਾ ਦੀ ਅਗਵਾਈ ਵਿਚ ਕੋਰੋਨਾ ਟੀਕਾਕਰਨ ਕੈਂਪ ਜਾਰੀ ਹਨ। ਇਸ ਲੜੀ ਤਹਿਤ ਟੀਕਾਕਰਨ ਜਾਗਰੂਕਤਾ ਲਈ ਪਿੰਡ ਭਾਈ ਦੇਸਾ ਵਿਖੇ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਨਾਲ ਮੀਟਿੰਗ ਕੀਤੀ ਗਈ।
ਇਸ ਮੌਕੇ ਡਾ. ਚਰਨਜੀਤ ਸਿੰਘ ਨੇ ਪਿੰਡ ਵਾਸੀਆਂ ਨੂੰ ਸੌ ਫੀਸਦੀ ਟੀਕਾਕਰਨ ਕਰਵਾਉਣ ਤੇ ਪੰਜਾਬ ਸਰਕਾਰ ਵੱਲੋਂ ਇਨਾਮ ਵਜੋਂ ਰਾਸ਼ੀ ਉਪਲਬਧ ਕਰਵਾਉਣ ਦੀ ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ।ਇਸ ਮੌਕੇ ਬਲਾਕ ਪ੍ਰਸਾਰ ਸਿੱਖਿਅਕ ਕੇਵਲ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਿਹਤ ਬਲਾਕ ਖਿਆਲਾ ਕਲਾਂ ਅਧੀਨ ਸਿਹਤ ਸੰਸਥਾਵਾਂ ਵਿੱਚ 18 ਤੋਂ 44 ਸਾਲ ਉਮਰ ਵਰਗ ਵਿੱਚ ਵੱਖ-ਵੱਖ ਵਰਗ ਅਨੁਸਾਰ ਨਾਗਰਿਕਾਂ ਦਾ ਟੀਕਾਕਰਨ ਲਗਾਤਾਰ ਚੱਲ ਰਿਹਾ ਹੈ। ਇਨ੍ਹਾਂ ਵਰਗਾਂ ਵਿੱਚ ਸੀਨੀਅਰ ਸਿਟੀਜਨ, ਵਿਦੇਸ਼ ਜਾ ਰਹੇ ਵਿਦਿਆਰਥੀਆਂ ਸਮੇਤ ਵੱਖ ਵੱਖ ਮੂਹਰਲੀ ਕਤਾਰ ਵਿੱਚ ਕੰਮ ਕਰਨ ਵਾਲੇ ਕਾਮੇ, ਜੇਲ੍ਹ ਕੈਦੀ, ਉਦਯੋਗਿਕ ਕਾਮੇ, ਦੁਕਾਨਦਾਰ, ਜਿੰਮ ਮਾਲਕ ਅਤੇ ਕਾਮੇ,ਰੇਹੜੀ ਵਾਲੇ, ਹਰ ਤਰਾਂ ਦੇ ਸਮਾਨ ਵੰਡਣ ਵਾਲੇ, ਡਾਕ ਪਹੁੰਚਾਉਣ ਵਾਲੇ, ਸਾਰੇ ਡਰਾਈਵਰ ਅਤੇ ਉਨ੍ਹਾਂ ਦੇ ਸਹਿਯੋਗੀ, ਹੋਟਲਾਂ ਦੇ ਕਾਮੇ, ਆਦਿ ਵਰਗਾਂ ਦਾ ਟੀਕਾਕਰਨ ਕੀਤਾ ਜਾ ਰਿਹਾ ਹੈ।
ਇਸ ਮੌਕੇ ਸਰਪੰਚ ਹਰਬੰਸ ਸਿੰਘ, ਸਿਹਤ ਕਰਮਚਾਰੀ ਲਵਪ੍ਰੀਤ, ਕਮਲੇਸ਼ ਕੌਰ, ਮਲਕੀਤ ਸਿੰਘ ਅਤੇ ਪਿੰਡ ਵਾਸੀ ਹਾਜ਼ਰ ਸਨ।
*ਪਿੰਡ ਅਲੀਸ਼ੇਰ ਖੁਰਦ ਦੇ ਕੰਟੇਨਮੈਂਟ ਜ਼ੋਨ ਵਿਚ 7 ਦਿਨਾਂ ਦਾ ਵਾਧਾ*
ਮਾਨਸਾ, 18 ਜੂਨ (ਸਾਰਾ ਯਹਾਂ/ਮੁੱਖ ਸੰਪਾਦਕ): ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਨੇ ਹੁਕਮ ਜਾਰੀ ਕਰਦਿਆਂ ਦੱਸਿਆ ਕਿ ਪਿੰਡ ਅਲੀਸ਼ੇਰ ਖੁਰਦ ਨੂੰ...
*ਸਕੂਲੀ ਵਿਦਿਆਰਥੀਆਂ ਨੂੰ ਪੜਾਈ ਲਈ ਉਤਸ਼ਾਹਿਤ ਕਰਨ ਵਾਸਤੇ ਸਰਕਾਰ ਦਿੱਤੇ ਜਾ ਰਹੇ ਨੇ 17...
ਚੰਡੀਗੜ, 18 ਜੂਨ (ਸਾਰਾ ਯਹਾਂ/ਮੁੱਖ ਸੰਪਾਦਕ): ਵਿਦਿਆਰਥੀਆਂ ਦੀ ਪੜਾਈ ਨੂੰ ਯਕੀਨੀ ਬਨਾਉਣ ਅਤੇ ਉਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਸਰਕਾਰ ਵੱਲੋਂ ਇਸ ਸਮੇਂ 17...
























