*ਸ਼੍ਰੋਮਣੀ ਅਕਾਲੀ ਦਲ ਨੇ ਮਨਾਇਆ 22ਵਾਂ ਕਰਗਿਲ ਵਿਜੈ ਦਿਵਸ, 527 ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ*
ਬਰਨਾਲਾ 25,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਸ੍ਰੋਮਣੀ ਅਕਾਲੀ ਦਲ ਵੱਲੋਂ ਕਾਰਗਿਲ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। 25 ਜੁਲਾਈ ਪਾਕਿਸਤਾਨ ਦੇ ਆਰਮੀ ਚੀਫ਼ ਜਰਨਲ ਪਰਵੇਜ਼ ਮੁਸ਼ਰਫ ਵੱਲੋਂ ਅੱਤਵਾਦੀਆਂ ਨਾਲ ਮਿਲ ਕੇ ਮਈ 1999 ਵਿੱਚ ਕਾਰਗਿਲ ਦੀਆਂ ਉੱਚੀਆਂ ਪਹਾੜੀਆਂ ‘ਤੇ ਕਬਜ਼ਾ ਕਰ ਲਿਆ ਤੇ ਮਈ ਵਿੱਚ ਭਾਰਤ ਦੀਆਂ ਬਹਾਦਰ ਫੌਜਾਂ ਨੇ ਪਾਕਿ ਉਪਰ ਹਮਲਾ ਬੋਲ ਦਿੱਤਾ। ਇਹ ਲੜਾਈ 26 ਜੁਲਾਈ ਨੂੰ ਖਤਮ ਹੋਈ। ਭਾਰਤੀ ਫੌਜਾਂ ਨੇ ਕਾਰਗਿਲ ਦੀਆਂ ਉੱਚੀਆਂ ਪਹਾੜੀਆਂ ‘ਤੇ ਭਾਰਤੀ ਝੰਡਾ ਲਹਿਰਾਇਆ।
ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਗੁਰਜਿੰਦਰ ਸਿੰਘ ਸਿੱਧੂ ਨੇ ਕਿਹਾ ਜਿੱਥੇ ਪਾਕਿਸਤਾਨ ਵੱਲ 434 ਫੌਜੀ ਮਾਰੇ ਗਏ ਤੇ 4000 ਦੇ ਕਰੀਬ ਜ਼ਖਮੀ ਹੋਏ, ਓੱਥੇ ਭਾਰਤ ਦੇ ਵੀ 527 ਫੌਜੀ ਵੀਰਾਂ ਨੇ ਸ਼ਹਾਦਤ ਦਾ ਜਾਮ ਪੀਤਾ ਤੇ 1393 ਜਵਾਨ ਜ਼ਖਮੀ ਹੋਏ। ਬਾਬਾ ਟੇਕ ਸਿੰਘ ਧਨੌਲਾ ਨੇ ਕਿਹਾ ਕਿ ਕੋਈ ਵੀ ਦੇਸ਼ ਫੌਜੀ ਵੀਰਾਂ ਦੀ ਕੁਰਬਾਨੀ ਦਾ ਮੁੱਲ ਨਹੀਂ ਮੋੜ ਸਕਦਾ। ਕੁਲਵੰਤ ਸਿੰਘ ਕੀਤੂ ਨੇ ਸ਼ਹੀਦ ਪਰਿਵਾਰਾਂ ਨੂੰ ਕਿਹਾ ਕਿ ਸਮੁੱਚੀ ਪਾਰਟੀ ਪਰਿਵਾਰਾਂ ਦੇ ਹਰ ਦੁੱਖ ਸੁੱਖ ਵਿੱਚ ਹਾਜ਼ਰ ਹੋਵੇਗੀ। ਇਸ ਦੌਰਾਨ ਸੈਂਕੜੇ ਸਾਬਕਾ ਫੌਜੀਆਂ ਦੇ ਪਰਿਵਾਰ ਹਾਜ਼ਰ ਸਨ।Tags:PunjabBarnalaSADKargil Diwas
*ਟਾਵਰ ਤੋਂ ਟਵਿੱਟਰ ਤੱਕ ਪਹੁੰਚਿਆ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਸੁਰਿੰਦਰਪਾਲ ਗੁਰਦਾਸਪੁਰ ਦਾ ਸੰਘਰਸ਼*
ਪਟਿਆਲਾ, 25 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ): ਰੁਜ਼ਗਾਰ ਦੀ ਮੰਗ ਨੂੰ ਲੈ ਕੇ ਸੰਘਰਸ਼ ਕਰ ਰਿਹਾ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਸੁਰਿੰਦਰਪਾਲ ਗੁਰਦਾਸਪੁਰ 127...
*ਬੇਰੁਜ਼ਗਾਰਾਂ ਦਾ ਮੋਰਚਾ 207ਵੇਂ ਦਿਨ ਵਿੱਚ ਪਹੁੰਚਿਆ ਬੇਰੁਜ਼ਗਾਰ ਟੈੱਟ ਪਾਸ ਬੀ ਐੱਡ ਯੂਨੀਅਨ ਨੇ...
ਸੰਗਰੂਰ, 25 ਜੁਲਾਈ (ਸਾਰਾ ਯਹਾਂ/ਮੁੱਖ ਸੰਪਾਦਕ): :ਸਿੱਖਿਆ ਮੰਤਰੀ ਦੀ ਕੋਠੀ ਦੇ ਗੇਟ ਉੱਤੇ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਚੱਲ ਰਹੇ ਪੱਕੇ ਧਰਨੇ ਉੱਤੇ...
*ਸਰਕਾਰ ਕਾਲੇ ਖੇਤੀ ਕਨੂੰਨਾਂ ਨੂੰ ਵਾਪਿਸ ਲੈਣ ਦੀ ਬਜਾਏ ਸਿਰਫ ਕਿਸਾਨਾਂ ਨੂੰ ਜ਼ਲੀਲ ਕਰਨ...
ਨਵੀਂ ਦਿੱਲੀ 25,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਪਿਛਲੇ ਸਾਲ ਨਵੰਬਰ ਤੋਂ ਦਿੱਲੀ ਸਰਹੱਦ 'ਤੇ ਡਟੇ ਹੋਏ ਪ੍ਰਦਰਸ਼ਨਕਾਰੀ ਕਿਸਾਨ ਕੇਂਦਰ ਦੇ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ...
*ਕਾਂਗਰਸ ਨੇ ਇਸ ਲਈ ਚੁਣਿਆ ਸਿੱਧੂ ਨੂੰ ਪ੍ਰਧਾਨ, ਬੀਜੇਪੀ ਨੇ ਦੱਸੀ ਅਸਲੀਅਤ!*
ਲੁਧਿਆਣਾ 25,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਪੰਜਾਬ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਹੈ ਕਿ ਨਵਜੋਤ ਸਿੱਧੂ ਆਪਣੀ ਹੀ ਪਾਰਟੀ ਦੀ ਕਾਰਜਪ੍ਰਣਾਲੀ 'ਤੇ...
*ਦਿੱਲੀ ਸਰਕਾਰ ਨੇ 26 ਜੁਲਾਈ ਤੋਂ ਖੁੱਲ੍ਹਣਗੇ ਸਿਨੇਮਾ ਹਾਲ, ਵਿਆਹਾਂ ‘ਚ ਮਹਿਮਾਨਾਂ ਦੀ ਵਧੇਗੀ...
25,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਰਾਸ਼ਟਰੀ ਰਾਜਧਾਨੀ 'ਚ ਕੋਰੋਨਾ ਦੇ ਲਗਾਤਾਰ ਘਟਦੇ ਮਾਮਲਿਆਂ ਨੂੰ ਦੇਖਦਿਆਂ ਦਿੱਲੀ ਡਿਜ਼ਾਸਟਰ ਮੈਨੇਜਮੈਂਟ ਅਥਾਰਿਟੀ ਨੇ 26 ਜੁਲਾਈ ਤੋਂ ਦਿੱਲੀ...
*ਪੰਜਾਬ ‘ਚ ਦੋ ਦਿਨ ਹੋਏਗੀ ਭਾਰੀ ਬਾਰਸ਼, ਹਿਮਾਚਲ ਤੇ ਉੱਤਰਾਖੰਡ ‘ਚ ਬਹੁਤ ਭਾਰੀ ਮੀਂਹ...
ਨਵੀਂ ਦਿੱਲੀ 25,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ) : ਪੰਜਾਬ ਵਿੱਚ ਪਿਛਲੇ ਦੋ ਦਿਨਾਂ ਤੋਂ ਮੁੜ ਗਰਮੀ ਵੱਧ ਗਈ ਹੈ।ਗਰਮੀ ਦੇ ਨਾਲ ਨਾਲ ਬੱਦਲਵਾਈ ਕਾਰਨ...
*‘ਮਨ ਕੀ ਬਾਤ’ ’ਚ ਬੋਲੇ ਪੀਐਮ ਮੋਦੀ, ਉਲੰਪਿਕ ’ਚ ਤਿਰੰਗਾ ਲੈ ਕੇ ਚੱਲਣ ਵਾਲੇ...
Mann Ki Baat 25,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਆਪਣੇ ਮਾਸਿਕ ਰੇਡੀਓ ਪ੍ਰੋਗਰਾਮ 'ਮਨ ਕੀ ਬਾਤ' ਰਾਹੀਂ ਦੇਸ਼ ਵਾਸੀਆਂ ਨੂੰ...
*ਨਵਜੋਤ ਸਿੱਧੂ ਦੇ ਬਿਆਨ ‘ਤੇ ਭੜਕੇ ਕਿਸਾਨ, ‘ਅਜਿਹਾ ਬਿਆਨ ਹੰਕਾਰਿਆ ਤੇ ਲੋਕ ਵਿਰੋਧੀ ਮਾਨਸਿਕਤਾ...
ਬਰਨਾਲਾ 25,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): 32 ਜਥੇਬੰਦੀਆਂ 'ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 298ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਭਲਕੇ 26 ਜੁਲਾਈ ਨੂੰ ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾਂ 'ਤੇ ਬੈਠਿਆਂ ਨੂੰ ਅੱਠ ਮਹੀਨੇ ਪੂਰੇ ਹੋ ਰਹੇ ਹਨ।
ਇਸ ਅਰਸੇ ਦੌਰਾਨ ਕਿਸਾਨਾਂ ਨੇ ਮੀਂਹ, ਹਨੇਰੀ, ਤੂਫਾਨ,ਸਰਦੀ, ਗਰਮੀ ਆਦਿ ਹਰ ਤਰ੍ਹਾਂ ਦੀਆਂ ਕੁਦਰਤੀ ਦੁਸ਼ਵਾਰੀਆਂ ਦਾ ਸਾਹਮਣਾ ਕਰਨ ਤੋਂ ਇਲਾਵਾ ਸਰਕਾਰੀ ਸਾਜਿਸ਼ੀ ਚਾਲਾਂ ਤੇ ਜਬਰ ਦਾ ਸਾਹਮਣਾ ਸਬਰ, ਸਿਦਕ ਤੇ ਸ਼ਾਂਤਮਈ ਤਰੀਕੇ ਨਾਲ ਕੀਤਾ ਹੈ। ਕਿਸਾਨ ਅੰਦੋਲਨ ਹਰ ਦਿਨ ਵਧੇਰੇ ਮਜਬੂਤ, ਵਿਆਪਕ, ਸੁਦ੍ਰਿੜ ਤੇ ਸਥਿਰ ਹੁੰਦਾ ਜਾ ਰਿਹਾ ਹੈ। ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਨੇ ਵਿਸ਼ੇਸ਼ ਪ੍ਰੋਗਰਾਮ ਉਲੀਕੇ ਹਨ। ਕੱਲ੍ਹ ਨੂੰ ਜੰਤਰ ਮੰਤਰ ਵਿਖੇ ਚੱਲਣ ਵਾਲੀ 'ਕਿਸਾਨ ਸੰਸਦ' ਦੀ ਸਮੁੱਚੀ ਕਾਰਵਾਈ ਔਰਤਾਂ ਚਲਾਉਣਗੀਆਂ।
ਬਰਨਾਲਾ ਧਰਨੇ ਦੀ ਸੰਚਾਲਨ ਕਮੇਟੀ ਨੇ ਵੀ ਫੈਸਲਾ ਕੀਤਾ ਹੈ ਕਿ ਕੱਲ੍ਹ ਨੂੰ ਧਰਨੇ ਦੇ ਪੂਰਾ ਸੰਚਾਲਨ ਔਰਤਾਂ ਹੀ ਕਰਨਗੀਆਂ ਕਿਉਂਕਿ ਇਸ ਅੰਦੋਲਨ ਵਿੱਚ ਔਰਤਾਂ ਦਾ ਖਾਸ ਯੋਗਦਾਨ ਹੈ। ਕੱਲ੍ਹ ਨੂੰ ਸਿਰਫ ਔਰਤਾਂ ਹੀ ਸੰਬੋਧਨ ਕਰਨਗੀਆਂ। ਧਰਨੇ ਤੋਂ ਬਾਅਦ ਵਿੱਚ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ ਵੀ ਕੀਤਾ ਜਾਵੇਗਾ।
ਅੱਜ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਖੁਦ ਨੂੰ ਖੂਹ ਤੇ ਕਿਸਾਨਾਂ ਨੂੰ ਪਿਆਸੇ ਕਹਿਣ ਵਾਲੇ ਬਿਆਨ ਦੀ ਸਖਤ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਸਿੱਧੂ ਨੇ ਕਦੇ ਨੂੰ ਲੋਕ ਮੁੱਦਿਆਂ ਦੀ ਗੱਲ ਨਹੀਂ ਕੀਤੀ। ਸਿਰਫ ਕੁਰਸੀ ਲਈ ਹੀ ਅਥਾਹ ਪਿਆਸ ਦਿਖਾਈ ਹੈ। ਅਜਿਹਾ ਬਿਆਨ ਕੋਈ ਹੰਕਾਰਿਆ ਤੇ ਲੋਕ ਵਿਰੋਧੀ ਮਾਨਸਿਕਤਾ ਵਾਲਾ ਸਖਸ਼ ਹੀ ਦੇ ਸਕਦਾ ਹੈ। ਕਿਸਾਨ ਆਪਣੇ ਬਲਬੂਤੇ ਖੇਤੀ ਕਾਨੂੰਨ ਰੱਦ ਕਰਵਾਉਣ ਦਾ ਦਮ ਖਮ ਰੱਖਦੇ ਹਨ। ਸਿੱਧੂ ਨੂੰ ਆਪਣੇ ਇਸ ਬਿਆਨ ਲਈ ਮਾਫੀ ਸਪੱਸ਼ਟ ਸ਼ਬਦਾਂ 'ਚ ਮੰਗਣੀ ਚਾਹੀਦੀ ਹੈ; ਗੋਲਮੋਲ ਗੱਲਾਂ ਨਾਲ ਕਿਸਾਨਾਂ ਨੂੰ ਭਰਮਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ।
*ਕੱਲ੍ਹ ਤੋਂ ਖੁੱਲ੍ਹਣਗੇ ਪੰਜਾਬ ਦੇ ਸਕੂਲ, ਸਰਕਾਰ ਦੇ ਫੈਸਲੇ ਬਾਰੇ ਬੋਲੇ ਬੱਚੇ ਤੇ ਮਾਪੇ*
ਗੁਰਦਾਸਪੁਰ 25,ਜੁਲਾਈ (ਸਾਰਾ ਯਹਾਂ/ਬਿਊਰੋ ਰਿਪੋਰਟ): ਪੰਜਾਬ ਵਿੱਚ ਕੋਰੋਨਾ ਦੇ ਘਟ ਰਹੇ ਕੇਸਾਂ ਨੂੰ ਵੇਖਦੇ ਹੋਏ ਸਰਕਾਰ ਵੱਲੋਂ ਫੈਸਲਾ ਲਿਆ ਗਿਆ ਹੈ ਕਿ 26...
























