ਮੋਗਾ ਨੇੜੇ ਪੀ.ਆਰ.ਟੀ.ਸੀ. ਦੀ ਬੱਸ ਬੇਕਾਬੂ ਹੋ ਕੇ ਦੁਕਾਨ ‘ਚ ਵੜੀ, 2 ਦੀ ਮੌਤ (ਵੀਡੀਓ)

0
2

ਮੋਗਾ ,: ਬੁੱਧਵਾਰ ਸਵੇਰੇ ਮੋਗਾ ਨਜ਼ਦੀਕ ਪਿੰਡ ਸਿੰਘਾਵਾਲਾ ਵਿਖੇ ਪੀ. ਆਰ. ਟੀ. ਸੀ ਦੀ ਬੱਸ ਬੇਕਾਬੂ ਹੋ ਕੇ ਦੁਕਾਨ ‘ਚ ਵੜ ਗਈ, ਜਿਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਇਕ ਔਰਤ ਜ਼ਖਮੀ ਹੋ ਗਈ। ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਜਾਣਕਾਰੀ ਮੁਤਾਬਕ  ਮ੍ਰਿਤਕ ਵਿਅਕਤੀ ਕਿਸੇ ਸਰਕਾਰੀ ਮਹਿਕਮੇ ਵਿਚ ਨੌਕਰੀ ਕਰਦਾ ਦੱਸਿਆ ਜਾ ਰਿਹਾ ਹੈ, ਜੋ ਆਪਣਾ ਦੋ-ਪਹੀਆ ਵਾਹਨ ਖੜ੍ਹਾ ਕਰਕੇ ਬਸ ‘ਤੇ ਚੜ੍ਹਨ ਦੀ ਤਾਕ ਵਿਚ ਸੀ। ਪਿੰਡ ਵਾਸੀਆ ਨੇ ਡਰਾਈਵਰ ਨੂੰ ਮੌਕੇ ‘ਤੇ ਹੀ ਪੁਲਸ ਦੇ ਹਵਾਲੇ ਕਰਵਾ ਦਿੱਤਾ।

NO COMMENTS