ਹਾਦਸੇ ਵਿੱਚ ਬੇਹੋਸ਼ ਹੋਏ ਵਿਅਕਤੀ ਲਈ ਥਰਮਲ ਅਧਿਕਾਰੀ ਦੇਵਤਾ ਬਣ ਕੇ ਬਹੁੜਿਆ

0
37

ਮਾਨਸਾ 5 ਫਰਵਰੀ (ਸਾਰਾ ਯਹਾਂ ):ਪਿਛਲੇ ਦਿਨੀਂ ਪਿੰਡ ਜਗ੍ਹਾ ਰਾਮ ਤੀਰਥ ਦਾ ਇੱਕ ਵਿਅਕਤੀ ਬਾਗ ਸਿੰਘ  ਬੇਹੋਸ਼ ਹੋ ਕੇ ਸੜਕ ਤੇ ਡਿੱਗ ਪਿਆ ਤੇ ਉਸ ਦੇ ਕੁਝ ਸੱਟਾਂ ਵੀ ਲੱਗੀਆਂ। ਬੇਹੋਸ਼ੀ ਦੀ ਹਾਲਤ ਵਿੱਚ ਉਸ ਨੂੰ ਥਰਮਲ ਪਲਾਂਟ ਬਣਾਂਵਾਲੀ ਦੇ ਇੱਕ ਅਧਿਕਾਰੀ ਨੇ ਵੇਖਿਆ ਤੇ ਆਪਣੀ ਗੱਡੀ ਰੋਕ ਕੇ ਉਸ ਨੂੰ ਮੁੱਢਲੀ ਸਹਾਇਤਾ ਦਿੱਤੀ ਅਤੇ ਥਰਮਲ ਪਲਾਂਟ ਬਣਾਂਵਾਲੀ ਤੋਂ ਐਂਬੂਲੈਂਸ ਮੰਗਵਾ ਕੇ ਉਸ ਨੂੰ ਤਲਵੰਡੀ ਸਾਬੋ ਹਸਪਤਾਲ ਲਿਜਾਇਆ ਗਿਆ। ਸਿਰ ਦੀਆਂ ਅੰਦਰੂਨੀ ਸੱਟਾਂ ਦੇ ਟੈਸਟ ਆਦਿ ਬਠਿੰਡੇ ਦੇ ਇੱਕ ਨਿੱਜੀ ਹਸਪਤਾਲ ਤੋਂ ਕਰਵਾਏ ਗਏ। ਦੋ ਦਿਨ ਹਸਪਤਾਲ ਦਾਖਲ ਰਹਿਣ ਤੋਂ ਬਾਅਦ ਉਸ ਦੀ ਸਥਿਤੀ ਸਥਿਰ ਹੋ ਗਈ। ਬਾਗ ਸਿੰਘ ਇੱਕ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਹੈ ਤੇ ਉਹ ਆਪਣਾ ਇਲਾਜ ਨਹੀਂ ਸੀ ਕਰਵਾ ਸਕਦਾ ਇਸ ਲਈ ਥਰਮਲ ਅਧਿਕਾਰੀਆਂ ਵੱਲੋਂ ਉਸ ਦਾ ਸਾਰਾ ਇਲਾਜ ਦਾ ਖਰਚ ਥਰਮਲ ਵੱਲੋਂ ਅਦਾ ਕੀਤਾ ਗਿਆ ਥਰਮਲ ਅਧਿਕਾਰੀਆਂ ਵੱਲੋਂ ਕੀਤੇ ਇਸ ਨੇਕ ਕਾਰਜ ਦੀ ਪੂਰੇ ਪਿੰਡ ਅਤੇ ਇਲਾਕੇ ਵਿਚ ਸ਼ਲਾਘਾ ਕੀਤੀ ਜਾ ਰਹੀ ਹੈ। ਬਾਗ ਸਿੰਘ ਦੇ ਪਰਿਵਾਰ ਨੇ ਥਰਮਲ ਅਧਿਕਾਰੀਆਂ ਅਤੇ ਪ੍ਰਬੰਧਕਾਂ ਦਾ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਉਸਦੀ ਜਾਨ ਬਚਾਈ।

NO COMMENTS