ਹਲਕਾ ਬਠਿੰਡਾ ਤੋਂ ਅੰਨਾ ਹਜਾਰੇ ਸੰਗਠਨ ‘ਜੈ ਜਵਾਨ ਜੈ ਕਿਸਾਨ’ ਵਲੋਂ ਗੁਰਦੀਪ ਸਿੰਘ ਫੋਜੀ ਹੋਣਗੇ ਉਮੀਦਵਾਰ

0
47

ਗੁਰਦੀਪ ਸਿੰਘ ਫੋਜੀ ਦੀ ਫਾਇਲ ਫੋਟੋ ।

ਮਾਨਸਾ, 22ਮਾਰਚ ((ਸਾਰਾ ਯਹਾ, ਬੀ.ਪੀ.ਅੈਸ.):ਲੋਕ ਸਭਾ ਹਲਕਾ ਬਠਿੰਡਾ ਤੋਂ ਅੰਨਾ ਹਜਾਰੇ ਜੀ ਦੇ ਸੰਗਠਨ ਦੇ ਨਾਲ ਜੁੜੇ ਹੋਏ ਸਮਾਜਿਕ ਸੰਗਠਨ ਜੈ ਜਵਾਨ ਜੈ ਕਿਸਾਨ ਮੋਰਚਾ ਤੋਂ ਗੁਰਦੀਪ ਸਿੰਘ ਫੌਜੀ ਝੁਨੀਰ ਲੋਕ ਸਭਾ ਚੋਣ ਲੜ ਰਹੇ ਹਨ। ਗੁਰਦੀਪ ਸਿੰਘ ਫੋਜੀ  ਅੈਕਸ ਸਰਵਿਸ ਵਿੰਗ ਆਮ ਆਦਮੀ ਪਾਰਟੀ ਦੇ ਜਿਲਾ ਇੰਚਾਰਜ ਅਤੇ ਹਲਕਾ ਸਰਦੂਲਗੜ ਦੇ  ਮਿਹਨਤੀ ਤੇ ਸੀਨੀਅਰ ਆਗੂ ਹਨ ਜੋ ਪਾਰਟੀ ਤੋਂ ਨਿਰਾਜ ਹੋ ਕੇ  ਸੰਗਠਨ ਜੈ ਜਵਾਨ ਜੈ ਕਿਸਾਨ ਵਲੋਂ ਲੋਕ ਸਭਾ ਹਲਕਾ ਬਠਿੰਡਾ ਤੋਂ ਚੋਣ ਲੜਣਗੇ।ਗੁਰਦੀਪ ਸਿੰਘ ਫੋਜੀ  ਜੈ ਜਵਾਨ ਜੈ ਕਿਸਾਨ ਇਕਾਈ ਦੇ ਹਾਲ ਹੀ ਦਿਨਾ ਦੇ ਵਿਚ ਪੰਜਾਬ ਦੇ ਪ੍ਧਾਨ ਦੇ ਬਣਾਏ ਗਏ ਹਨ।  ਗੁਰਦੀਪ ਸਿੰਘ ਫੌਜੀ ਦਾ ਕਹਿਣਾ ਹੈ ਕਿ ਓਹਨਾ ਨੂੰ  ਹਲਕੇ ਦੇ ਸਾਬਕਾ ਸੈਨਕ ਅਤੇ ਕਈ ਹੋਰ ਜਥੇਬੰਦੀਆ ਦਾ ਸਮੰਰਥਨ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਹਲਕੇ ਦੇ ਵਲਟੀਅਰਾਂ ਨੂੰ ਨਾਲ ਲੈ ਕੇ ਜਿਲਾ ਪੱਧਰੀ ਅਤੇ ਹਲਕਾ ਇਕਾਈ ਬਣਾਈ ਜਾਵੇਗੀ। ਜੈ ਜਵਾਨ ਜੈ ਕਿਸਾਨ ਸਮਾਜਿਕ ਸੰਗਠਨ ਦਿੱਲੀ ਅਤੇ ਹੋਰ ਕਈ ਰਾਜਾਂ ਵਿੱਚ ਕੰਮ ਕਰ ਰਿਹਾ ਹੈ। ਗੁਰਦੀਪ ਸਿੰਘ ਫੋਜੀ ਝੁਨੀਰ ਨੇ ਕਿਹਾ ਕਿ ਉਹ ਇੱਕ ਸੱਚਾ ਸਾਬਕਾ ਸੈਨਕ ਅਤੇ ਗੁਰਸਿੱਖ ਹੋਣ ਨਾਤੇ ਇਸ ਭ੍ਰਿਸ਼ਟ ਸਿਸਟਮ ਨਾਲ ਲੜਨ ਲਈ ਸਾਬਕਾ ਸੈਨਕਾ ਅਤੇ ਕਿਸਾਨ ਵੀਰਾ ਅਤੇ ਖੇਤੀ ਮਜ਼ਦੂਰਾ ਅਤੇ ਐਨ,ਆਰ,ਆਈ ਅਤੇ ਪੰਜਾਬ ਦੀ ਸਮੂਚੀ ਜਨਤਾ ਨੂੰ ਬੇਨਤੀ ਕਰਦੇ ਹਨ ਕੇ ਉਹਨਾ ਦੀ ਹਰ ਤਰਫੋ ਖੁੱਲ ਕੇ ਮਦਦ ਕੀਤੀ ਜਾਵੇ ਤਾ ਕੇ ਆਉਣ ਵਾਲੇ ਸਮੇ ਵਿੱਚ ਦੱਬੇ ਕੁਚਲੇ ਲੋਕਾ ਦੀ ਆਵਾਜ਼ ਉਠਾਈ ਜਾਵੇ।

NO COMMENTS