ਹਰਸਿਮਰਤ ਬਾਦਲ ਨੇ ਕੈਪਟਨ ਸਰਕਾਰ ਨੂੰ ਦਿੱਤੀ ਸਖ਼ਤ ਚੇਤਾਵਨੀ

0
4

ਚੰਡੀਗੜ੍ਹ (ਸਾਰਾ ਯਹਾ) : ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਬਾਦਲ ਨੇ ਬਠਿੰਡਾ ‘ਚ ਬਣਨ ਵਾਲੇ ਏਮਜ਼ ਲਈ ਪੰਜਾਬ ਸਰਕਾਰ ਵੱਲੋਂ ਐਨਓਸੀ ਨਾ ਦੇਣ ਦਾ ਦੋਸ਼ ਲਾਉਂਦਿਆਂ ਧਰਨੇ ‘ਤੇ ਬੈਠਣ ਦੀ ਚੇਤਾਵਨੀ ਦਿੱਤੀ ਹੈ।

ਹਰਸਿਮਰਤ ਬਾਦਲ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਛੋਟੀ ਰਾਜਨੀਤੀ ‘ਚ ਫਸ ਕੇ ਏਮਜ਼ ਲਈ ਕਲੀਅਰੈਂਸ ਨਹੀਂ ਦਿਵਾ ਰਹੇ ਹਨ ਤੇ ਸੂਬਾ ਸਰਕਾਰ ਵੱਲੋਂ ਜੋ ਖਰਚ ਹੁੰਦੇ ਹਨ ਉਹ ਵੀ ਰੋਕ ਰੱਖੇ ਹਨ।

ਕੇਂਦਰੀ ਮੰਤਰੀ ਨੇ ਇਸ ਸਬੰਧ ‘ਚ ਲਿਖੀਆਂ ਸਾਰੀਆਂ ਚਿੱਠੀਆਂ ਵੀ ਮੀਡੀਆ ਨੂੰ ਵਿਖਾਈਆਂ ਤੇ ਮੀਡੀਆ ਰਾਹੀਂ ਅਪੀਲ ਕਰਦਿਆਂ ਕਿਹਾ ਕਿ ਸੂਬੇ ਦੇ ਵਿੱਤ ਮੰਤਰੀ ਹੋਣ ਦੇ ਨਾਤੇ ਮਨਪ੍ਰੀਤ ਬਾਦਲ ਸਬੰਧਤ ਵਿਭਾਗ ‘ਚ ਪੈਸਾ ਜਮ੍ਹਾ ਕਰਾਉਣ ਤੇ ਜਲਦ ਤੋਂ ਜਲਦ ਐਨਓਸੀ ਦਿਵਾਉਣ ਤਾਂ ਜੋ ਏਮਜ਼ ਦਾ ਕੰਮ ਹੋ ਸਕੇ।

ਕੇਂਦਰੀ ਮੰਤਰੀ ਹਰਸਿਮਰਤ ਬਾਦਲ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਕਲੀਅਰੈਂਸ ਦੇਣ ‘ਚ ਦੇਰੀ ਕੀਤੀ ਤਾਂ ਉਹ ਧਰਨੇ ਤੇ ਬਹਿ ਕੇ ਸਰਕਾਰ ‘ਤੇ ਦਬਾਅ ਬਣਾਉਣਗੇ।

ਹਰਸਿਮਰਤ ਨੇ ਕਾਂਗਰਸ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਇਕ ਪਾਸੇ ਏਮਜ਼ ਜਿਹੀ ਸੰਸਥਾ ਲਈ ਸਰਕਾਰ ਕੋਲ ਪੈਸੇ ਨਹੀਂ ਤੇ ਦੂਜੇ ਪਾਸੇ ਉਨ੍ਹਾਂ ਦੀ ਪਾਰਟੀ ਦੇ ਸੰਸਦ ਮੈਂਬਰ ਵੱਲੋਂ ਚੰਡੀਗੜ੍ਹ ਗੌਲਫ਼ ਕਲੱਬ ‘ਚ 20 ਲੱਖ ਰੁਪਏ ਦੇਣ ਦੀ ਗੱਲ ਸ਼ਰਮਨਾਕ ਹੈ। ਉਨ੍ਹਾਂ ਕਿਹਾ ਕਿ ਔਜਲਾ ਦੇ ਹਲਕੇ ‘ਚ ਕਈ ਅਜਿਹੇ ਸਕੂਲ ਹਨ ਜਿੰਨਾ ‘ਤੇ ਛੱਤ ਵੀ ਠੀਕ ਨਹੀਂ ਹੈ ਤੇ ਔਜਲਾ ਨੇ ਆਪਣੇ ਹਲਕੇ ਦੇ ਲੋਕਾਂ ਨੂੰ ਅੱਖੋਂ ਪਰੋਖੇ ਕਰ ਚੰਡੀਗੜ੍ਹ ਗੌਲਫ ਕਲੱਬ ‘ਚ ਪੈਸੇ ਦਿੱਤੇ ਜਿੱਥੇ ਅਮੀਰ ਲੋਕ ਗੌਲਫ ਖੇਡਦੇ ਹਨ।

NO COMMENTS