ਸਰਦੂਲਗੜ੍ਹ,28 ਮਈ ((ਸਾਰਾ ਯਹਾ,(BPS):ਸ਼ਹਿਰ ਦੀਆਂ ਟੁੱਟੀਆਂ ਸੜਕਾਂ ਦੇ ਵਿਚਕਾਰ ਬਣੇ ਖੱਡੇ ਕਿਸੇ ਵੇਲੇ ਵੀ ਵੱਡੇ ਹਾਦਸੇ ਨੂੰ ਜਨਮ ਦੇ ਸਕਦੇ ਹਨ ਪਰ ਪ੍ਰਸ਼ਾਸਨ ਤੇ ਸਬੰਧਤ ਮਹਿਕਮਾ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ। ਪਿਛਲੇ ਕਈ ਮਹੀਨਿਆਂ ਤੋਂ ਸਿਰਸਾ ਮਾਨਸਾ ਰੋੜ, ਰਤੀਆ ਰੋਡ ਤੋ ਡਿੰਗ ਨੂੰ ਜਾਣ ਵਾਲੀ ਸੜਕ,ਘੱਗਰ ਦਾ ਪੁੱਲ, ਸ਼ੈਲਰ ਰੋੜ, ਬਿਜਲੀ ਘਰ ਵਾਲੀ ਰੋੜ ਦੇ ਨਜਦੀਕ ਵੱਡੇ ਤੇ ਡੂੰਘੇ ਖੱਡੇ ਹਨ।ਇਹ ਸਾਰੀਆ ਸੜਕਾਂ ਦੀ ਹਾਲਤ ਕਾਫ਼ੀ ਤਰਸਯੋਗ ਬਣੀ ਹੋਈ ਹੈ। ਇਸ ਵੱਲ ਕਿਸੇ ਨੇ ਕਦੇ ਕੋਈ ਧਿਆਨ ਨਹੀ ਦਿੱਤਾ।ਸਰਦੂਲਗੜ੍ਹ ਤੋ ਦਿੱਲੀ ਨੂੰ ਜੋੜਨ ਵਾਲੀ ਸੜਕ ਜੋ ਡਿੰਗ ਰੋਡ ਵਿਖੇ ਜਾਕੇ ਦਿੱਲੀ ਨਾਲ ਜੁੜਦੀ ਹੈ ਉਸ ਸੜਕ ਦਾ ਬਹੁਤ ਬੂਰਾ ਹਾਲਹੈ ਇਸ ਰੋਡ ਵਿੱਚ ਬਹੁਤ ਵੱਡੇ ਵੱਡੇ ਖੱਡੇ ਪਏ ਹੋਏ ਹਨ ਜੋ ਕਿਸੇ ਵੱਡੇ ਹਾਦਸੇ ਨੂੰ ਬੁਲਾਵਾ ਦੇ ਰਹੇ ਹਨ ਪਰੰਤੂ ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀ ਦੇ ਰਿਹਾ।ਸਿਰਸਾ ਰੋਡ ਤੋ ਸ਼ਹਿਰ ਨੂੰ ਜਾਣ ਵਾਲੀ ਸ਼ੈਲਰ ਰੋਡ ਦਾ ਤਾਂ ਪਿਛਲੇ ਕਈ ਸਾਲਾਂ ਤੋ ਹੀ ਬੁਰਾ ਹਾਲ ਹੈਇਹ ਰੋਡ 2002 ਵਿੱਚ ਕਾਂਗਰਸ ਦੀ ਸਰਕਾਰ ਸਮੇਂ ਬਣੀ ਸੀ ਪਰੰਤੂ ਉਸ ਤੋ ਬਾਅਦ ਇਸ ਰੋਡ ਦੀ ਕਿਸੇ ਨੇ ਸਾਰ ਨਹੀ ਲਈ ਹੁਣ ਫਿਰ ਕਾਂਗਰਸ ਸਰਕਾਰ ਬਣਨ ਤੇ ਇਸ ਰੋਡ ਨੂੰ ਨਵੇ ਸਿਰੇਤੋ ਚਾਲੂ ਕੀਤਾ ਗਿਆ ਸੀ ਪਰ ਇਸ ਰੋਡ ਉੱਪਰ ਪੱਥਰ ਪਾਕੇ ਹੀ ਛੱਡ ਦਿੱਤਾ ਗਿਆ। ਪਿਛਲੇ 6-7ਮਹੀਨਿਆਂ ਤੋ ਇਸ ਦਾ ਕੰਮ ਬੰਦ ਪਿਆ ਹੈ। ਜਿਸ ਕਾਰਨ ਲੋਕ ਬਹੁਤ ਪਰੇਸ਼ਾਨ ਹਨ। ਭੱਠਾ ਮਜਦੂਰ ਯੂਨੀਅਨ ਦੇ ਆਗੂ ਭੀਮ ਸੈਨ ਬਾਜੇਵਾਲਾ ਨੇ ਕਿਹਾ ਕਿ ਇਨ੍ਹਾਂ ਸੜਕਾਂ ਤੋ ਰੋਜ਼ਾਨਾਂ ਹੀ ਹਜ਼ਾਰਾਂ ਵਹੀਕਲ ਲੰਘਦੇ ਹਨ। ਜਿੰਨਾਂ ‘ਚ ਸਰਦੂਲਗੜ੍ਹ ਡਵੀਜਨ ਦੇ ਅਧਿਕਾਰੀ, ਹਲਕੇ ਦੇ ਲੋਕਲ ਲੀਡਰ, ਹਲਕਾ ਵਿਧਾਇਕ ਅਤੇ ਸਬੰਧਤ ਮਹਿਕਮੇ ਦੇ ਵੀ ਛੋਟੇ-ਵੱਡੇ ਅਧਿਕਾਰੀ ਵੀ ਸ਼ਾਮਲ ਹੁੰਦੇ ਹਨ ਪਰ ਕਿਉਂ ਕਿਸੇ ਦਾ ਧਿਆਨ ਇਨ੍ਹਾਂ ਖੱਡਿਆਂ ਵੱਲ ਨਹੀ ਗਿਆ ਜਾਂ ਫਿਰ ਜਾਣ-ਬੁੱਝਕੇ ਅੱਖਾਂ ਬੰਦ ਕਰ ਲਈਆਂ ਜਾਦੀਆਂ ਹਨ। ਇਸ ਰਾਸਤੇ ਤੋ ਰੋਜ਼ਾਨਾਂ ਲੰਘਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਮਹਿਕਮੇ ਵੱਲੋ ਸੜਕਾਂ ਵੱਲ ਧਿਆਨ ਨਾ ਦੇਣ ਕਰਕੇ ਹੀ ਇਹ ਸੜਕਾਂ ਦਿਨੋ-ਦਿਨ ਖਰਾਬ ਹੋ ਰਹੀਆਂ ਹਨ ਪਰ ਕੋਈ ਵੀ ਇਸ ਨੂੰ ਠੀਕ ਨਹੀ ਕਰ ਰਿਹਾ। ਆਮ ਆਦਮੀ ਪਾਰਟੀ ਦੇ ਆਗੂ ਚਰਨਦਾਸ ਦਾ ਕਹਿਣਾ ਹੈ ਕਿ ਜਾਣ-ਬੁੱਝਕੇ ਇਸ ਵੱਲ ਧਿਆਨ ਨਹੀ ਦਿੱਤਾ ਜਾ ਰਿਹਾ ਜੇਕਰ ਇਸ ਰਾਸਤੇ ਤੇ ਕਦੇ ਵੀ ਭੁੱਲ-ਭੁਲੇਖੇ ਕਿਸੇ ਵੀ.ਆਈ.ਪੀ. ਦੀ ਫੇਰੀ ਆ ਗਈ ਤਾਂ ਮਹਿਕਮਾਂ ਅਤੇ ਪ੍ਰਸ਼ਾਸਨ ਰਾਤੋ-ਰਾਤ ਹੀ ਇਸਨੂੰ ਠੀਕ ਕਰਵਾ ਦੇਵੇਗਾ ਕਿਉਕਿ ਉਨਾਂ ਨੂੰ ਇੱਥੋਂ ਲੰਘਣ ਸਮੇਂ ਕੋਈ ਤਕਲੀਫ ਨਾ ਆਵੇ ਪਰ ਆਮਲੋਕਾਂ ਨੂੰ ਆ ਰਹੀ ਰੋਜ਼ਾਨਾਂ ਦੀ ਸਮੱਸਿਆਂ ਕਿਸੇ ਵੀ ਅਧਿਕਾਰੀ ਜਾਂ ਸਬੰਧਤ ਮਹਿਕਮੇ ਨੂੰ ਨਹੀਂ ਦਿਸ ਰਹੀ। ਇਸ ਰਾਸਤੇ ਤੋ ਲੰਘਣ ਵਾਲੇ ਵਾਹਨ ਚਾਲਕਾਂ ਤੇ ਆਮ ਲੋਕਾਂ ਨੇ ਪ੍ਰਸ਼ਾਸਨ ਅਤੇ ਸਬੰਧਤ ਮਹਿਕਮੇ ਤੋ ਮੰਗ ਕੀਤੀ ਹੈ ਕਿ ਉਨਾਂ ਦੀਆਂ ਮੁਸਕਿਲ ਨੂੰ ਵੇਖਦਿਆ ਇਨਾਂ ਸੜਕਾਂ ਨੂੰ ਤੁਰੰਤ ਪੱਕੇ ਤੌਰ ਤੇ ਠੀਕ ਕੀਤਾ ਜਾਵੇ ਤਾਂ ਕਿ ਕਿਸੇ ਦਾ ਜਾਨੀ ਤੇ ਮਾਲੀ ਨੁਕਸਾਨ ਨਾ ਹੋਵੇ।ਜਦ ਇਸ ਸੰਬੰਧ ਵਿੱਚ ਨਗਰ ਪੰਚਾਇਤ ਸਰਦੂਲਗੜ੍ਹ ਦੇ ਕਾਰਜ ਸਾਧਕ ਅਫਸਰ ਵਿਸ਼ਾਲਦੀਪ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾ ਨੇ ਕਿਹਾ ਕਿ ਸੈਲਰ ਰੋਡ ਐਸਟੀਮੈੰਟ ਤੋ ਵੱਧ ਦਾ ਬੱਜਟ ਹੋ ਗਿਆ ਜਿਸ ਕਾਰਨ ਇਹ ਸੜਕ ਰੁੱਕ ਗਈ ਹੈ ਇਸ ਦਾਐਸਟੀਮੈੰਟ ਬਣਾਕੇ ਚੰਡੀਗੜ੍ਹ ਭੇਜਿਆ ਹੈ ਅਤੇ ਇਸ ਸੜਕ ਦਾ ਕੰਮ ਛੇਤੀ ਚਾਲੂ ਕਰ ਦਿੱਤਾਜਾਵੇਗਾ। ਉਨ੍ਹਾਂ ਕਿਹਾ ਕਿ ਖੈਰਾ ਰੋਡ ਮੇਰੇ ਧਿਆਨ ਵਿੱਚ ਨਹੀ ਮੈ ਇਸ ਨੂੰ ਚੈੱਕ ਕਰਦਾ ਹਾਂ।