ਸੋਨੇ ਦੀ ਕੀਮਤਾਂ ‘ਚ ਤੇਜ਼ੀ ਤੋਂ ਬਾਅਦ ਵੀ ਗਾਹਕਾਂ ‘ਚ ਉਤਸ਼ਾਹ

0
66

ਨਵੀਂ ਦਿੱਲੀ: ਜਿਵੇਂ-ਜਿਵੇਂ ਧਨਤੇਰਸ ਅਤੇ ਦੀਵਾਲੀ ਦਾ ਤਿਓਹਾਰ ਨੇੜੇ ਆ ਰਿਹਾ ਹੈ ਅਜਿਹੇ ‘ਚ ਸੋਨੇ ਦੀ ਕੀਮਤਾਂ ਨੂੰ ਲੈ ਕੇ ਲੋਕਾਂ ਦੇ ਉਤਸ਼ਾਹ ‘ਚ ਕੋਈ ਕਮੀ ਨਹੀ ਆ ਰਹੀ। ਹਿੰਦੂ ਧਰਮ ‘ਚ ਖਾਸਤੌਰ ‘ਤੇ ਧਨਤੇਰਸ ਮੌਕੇ ਅਤੇ ਦੀਵਾਲੀ ਦੇ ਨੇੜੇ ਸੋਨਾ-ਚਾਂਦੀ ਖਰੀਦਣਾ ਚੰਗਾ ਮੰਨਿਆ ਜਾਂਦਾ ਹੈ।

ਅੱਜ ਸੋਨੇ ਦੀ ਕੀਮਤਾਂ ਵੇਖਣ ਤੋਂ ਪਤਾ ਲੱਗਦਾ ਹੈ ਕਿ ਘਰੇਲੂ ਬਾਜ਼ਾਰ ‘ਚ ਮੰਗ ਵਧਣ ਨਾਲ ਲੋਕਲ ਸਰਾਫਾ ਬਾਜ਼ਾਰ ‘ਚ ਸੋਨੇ ਦੀ ਕੀਮਤ 50 ਰੁਪਏ ਵਧੀ ਹੈ ਜਿਸ ਦੇ ਨਾਲ ਸੋਨੇ ਦੀ ਕੀਮਤ 38,810 ਰੁਪਏ ਪ੍ਰਤੀ 10 ਗ੍ਰਾਮ ਹੋ ਗਈ ਹੈ।

ਐਚਡੀਐਪਸੀ ਸਿਕਊਰਟੀਜ਼ ਦੇ ਸੀਨੀਅਨ ਐਨਾਲੀਸਟ ਤਪੰਨ ਪਟੇਲ ਨੇ ਕਿਹਾ ਕਿ ਦਿੱਲੀ ‘ਚ 24 ਕੈਰਟ ਦੇ ਹਾਜ਼ਿਰ ਸੋਨੇ ਦਾ ਭਾਅ 50 ਰੁਪਏ ਵਧਕੇ ਬੰਦ ਹੋਇਆ। ਇਸ ਦਾ ਕਾਰਨ ਧਨਤੇਰਸ ਮੌਕੇ ਗਹਿਣੀਆਂ ਦੀ ਮੰਗ ‘ਚ ਵਾਧਾ ਹੈ। ਇਸ ਤੋਂ ਪਿਛਲੇ ਕਾਰੋਬਾਰੀ ਸੈਸ਼ਨ ‘ਚ ਸੋਨਾ 38,760 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਇਆ ਸੀ।

ਇਸੇ ਤਰ੍ਹਾਂ ਚਾਂਦੀ ਦੀ ਕੀਮਤਾਂ ‘ਚ 160 ਰੁਪਏ ਦਾ ਵਾਧਾ ਹੋਇਆ ਅਤੇ ਇਹ 46,690 ਰੁਪਏ ਪ੍ਰਤੀ ਕਿਲੋ ‘ਤੇ ਪਹੁੰਚ ਗਏ। ਪਿਛਲੇ ਕਾਰੋਬਾਰੀ ਸੇਸ਼ਨ ‘ਚ ਚਾਂਦੀ 46,530 ਰੁਪਏ ਪ੍ਰਤੀ ਕਿਲੋ ‘ਤੇ ਬੰਦ ਹੋਈ ਸੀ।

NO COMMENTS