*ਸੀਵਰੇਜ ਦੇ ਪਾਣੀ ਦੀ ਨਿਕਾਸੀ ਲਈ ਪਾਈਪ ਲਾਈਨ ਪਾਉਣ ਦਾ ਉਦਘਾਟਨ -ਡਾ ਵਿਜੈ ਸਿੰਗਲਾ..! ਡਾ. ਰਵਜੋਤ ਸਿੰਘ ਰੱਖਣਗੇ ਨੀਂਹ ਪੱਥਰ; ਸਰਕਾਰ ਨੇ ਕੀਤੇ ਸੀ 44 ਕਰੋੜ ਰੁਪਏ ਮਨਜੂਰ*

0
343

ਮਾਨਸਾ, 27 ਜੂਨ (ਸਾਰਾ ਯਹਾਂ/ਮੁੱਖ ਸੰਪਾਦਕ)-ਸ਼ਹਿਰ ਮਾਨਸਾ ਦੇ ਸੀਵਰੇਜ ਅਤੇ ਮੀਂਹਾਂ ਦੇ ਮੌਸਮ ਵਿਚ ਸੜਕਾਂ ਤੇ ਖੜ੍ਹਦੇ ਪਾਣੀ ਦੀ ਨਿਕਾਸੀ ਲਈ ਪਾਈਪ ਲਾਈਨ ਪਾਉਣ ਦਾ ਕੰਮ ਵਾਸਤੇ ਪੰਜਾਬ ਸਰਕਾਰ ਵਲੋਂ ਮਨਜੂਰ ਕੀਤੇ 44 ਕਰੋੜ ਰੁਪਏ ਦੇ ਕੰਮ ਦਾ ਉਦਘਾਟਨ 28 ਜੂਨ ਨੂੰ ਕੈਬਨਿਟ ਮੰਤਰੀ ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਕਰਨਗੇ। ਵਿਧਾਇਕ ਮਾਨਸਾ ਡਾ ਵਿਜੈ ਸਿੰਗਲਾ ਨੇ ਦੱਸਿਆ ਕਿ ਇਸ ਦਾ ਉਦਘਾਟਨ 28 ਜੂਨ ਸ਼ਨੀਵਾਰ ਨੂੰ ਕੀਤਾ ਜਾ ਰਿਹਾ ਹੈ।ਸੀਵਰੇਜ ਟਰੀਟਮੈਂਟ ਪਲਾਂਟ ਤੋਂ ਸੀਵਰੇਜ ਦਾ ਟ੍ਰੀਟਡ ਪਾਣੀ ਵੱਡੀ ਪਾਈਪ ਲਾਈਨ ਪਾ ਕੇ ਸਹਾਰਨਾ ਚੋਅ ਵਿਚ ਲਿਜਾਇਆ ਜਾਵੇਗਾ। ਮਾਨਸਾ ਦੇ ਵਿਧਾਇਕ ਡਾ. ਵਿਜੇ ਸਿੰਗਲਾ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਹ ਪਾਈਪ ਲਾਈਨ ਪਾਉਣ ਲਈ 44 ਕਰੋੜ ਰੁਪਏ ਮਨਜੂਰ ਕੀਤੇ ਗਏ ਹਨ ਕਿਉਂਕਿ ਮਾਨਸਾ ਅੰਦਰ ਲੰਬੇ ਸਮੇਂ ਤੋਂ ਪਾਣੀ ਨਿਕਾਸੀ ਨਾ ਹੋਣ ਕਰਕੇ ਥਾਂ ਥਾਂ ਤੇ ਪਾਣੀ ਖੜ੍ਹਨ ਦੀਆਂ ਸਮੱਸਿਆਵਾਂ ਹਨ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਲੰਬਾ ਸਮਾਂ ਰਾਜ ਕਰਨ ਵਾਲੀਆਂ ਵੱਖ ਵੱਖ ਪਾਰਟੀਆਂ ਦੀਆਂ ਸਰਕਾਰਾਂ ਨੇ ਇਸ ਪਾਸੇ ਕਦੇ ਧਿਆਨ ਨਹੀਂ ਦਿੱਤਾ, ਪਰ ਆਪ ਸਰਕਾਰ ਨੇ ਮਾਨਸਾ ਦੀ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਂਦਿਆਂ ਮਾਨਸਾ ਅਤੇ ਸਹਾਰਨਾ ਡਰੇਨ ਵਿਚ ਪਾਣੀ ਨਿਕਾਸੀ ਦੀ ਪਾਈਪ ਲਾਈਨ ਪਾਉਣ ਦੀ ਯੋਜਨਾ ਬਣਾਈ ਅਤੇ ਇਸ ਦੇ ਲਈ ਉਕਤ ਰਕਮ ਮਨਜੂਰ ਕਰਨ ਤੋਂ ਬਾਅਦ ਪਾਈਪ ਲਾਈਨ ਪਾਉਣ ਦੇ ਕੰਮ ਦਾ ਉਦਘਾਟਨ ਕੀਤਾ ਜਾਵੇਗਾ। ਵਿਧਾਇਕ ਡਾ. ਵਿਜੇ ਸਿੰਗਲਾ ਨੇ ਕਿਹਾ ਕਿ ਬਹੁਤ ਘੱਟ ਸਮੇਂ ਵਿਚ ਇਹ ਪਾਈਪ ਲਾਈਨ ਮਾਨਸਾ ਤੋਂ ਹੁੰਦੀ ਹੋਈ ਜਵਾਹਰਕੇ, ਨੰਗਲ ਅਤੇ ਸਹਾਰਨਾ ਡਰੇਨ ਵਿਚ ਜਾ ਕੇ ਡਿੱਗੇਗੀ ਅਤੇ ਸ਼ਹਿਰ ਵਿਚ ਕਿਤੇ ਵੀ ਪਾਣੀ ਖੜ੍ਹਾ ਹੋਣ ਦੀ ਸਮੱਸਿਆ ਨਹੀਂ ਆਵੇਗੀ। ਸ਼ਹਿਰ ਦੇ ਪਾਣੀ ਦੇ ਤੁਪਕੇ ਤੁਪਕੇ ਦੀ ਨਿਕਾਸੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਲਈ ਨਵੀਂ ਯੋਜਨਾ ਅਤੇ ਕੁੱਝ ਸਮਾਂ ਲੱਗਣ ਨਾਲ ਇਸ ਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਗਈਆਂ ਪਰ ਪੰਜਾਬ ਸਰਕਾਰ ਆਪਣੇ ਕੀਤੇ ਵਾਅਦੇ ਤੇ ਸੰਜੀਦਾ ਸੀ। ਉਨ੍ਹਾਂ ਕਿਹਾ ਕਿ ਇਹ ਪਾਈਪ ਲਾਈਨ ਪਾਉਣ ਨਾਲ ਜਿਹੜੀ ਕਈ ਦਹਾਕਿਆਂ ਤੋਂ ਸੀਵਰੇਜ ਅਤੇ ਮੀਂਹ ਦੇ ਪਾਣੀ ਦੇ ਜਮ੍ਹਾਂ ਹੋਣ ਦੀ ਸਮੱਸਿਆ ਬਣੀ ਹੋਈ ਸੀ ਉਸ ਦਾ ਮੁਕੰਮਲ ਤੌਰ ਤੇ ਹੱਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਨੂੰ ਮੁਕੰਮਲ ਕਰਨ ਲਈ ਵੀ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਮੁੱਖ ਰੱਖਦੇ ਹੋਏ ਜਲਦੀ ਤੋਂ ਜਲਦੀ ਮੁਕੰਮਲ ਕਰਨ ਲਈ ਯੋਜਨਾ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ ਬਕਾਇਦਾ ਤੌਰ ਤੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਵਲੋਂ ਇਸ ਦੀ ਉਦਘਾਟਨ ਕਰਨ ਉਪਰੰਤ ਪਾਈਪ ਲਾਈਨ ਦਾ ਕੰਮ ਸ਼ੁਰੂ ਹੋ ਜਾਵੇਗਾ। ਇਸ ਮੌਕੇ ਆਪ ਦੇ ਜਿਲਾ ਪ੍ਰਧਾਨ ਗੁਰਪ੍ਰੀਤ ਸਿੰਘ ਭੁੱਚਰ,, ਨਗਰ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਸੁਨੀਲ ਨੀਨੂ, ,ਟਰੱਕ ਯੂਨੀਅਨ ਦੇ ਪ੍ਰਧਾਨ ਰਿੰਪੀ ਮਾਨਸ਼ਾਹੀਆ ,ਡਾਇਰੈਕਟਰ ਪੰਜਾਬ ਵਾਟਰ ਰਿਸੋਰਸ ਐਡਵੋਕੇਟ ਅਮਨ ਮਿੱਤਲ, ਟਰੱਕ ਯੂਨੀਅਨ ਦੇ ਪ੍ਰਧਾਨ ਰਿੰਪੀ ਮਾਨਸ਼ਾਹੀਆ ਆਦਿ ਹਾਜ਼ਰ ਸਨ।

NO COMMENTS