ਸਾਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ……

0
19

ਮਾਨਸਾ {ਸਾਰਾ ਯਹਾ,ਜੋਨੀ ਜਿੰਦਲ} ਅੱਜ ਸਥਾਨਕ ਮਾਈ ਨਿਕੋ ਦੇਵੀ ਮਾਡਲ ਹਾਇਰ ਸੈਕੇਡਰੀ ਸਕੂਲ ਵਿਖੇ ਸਾਲਾਨਾ ਇਨਾਮ ਵੰਡ ਸਮਾਰੋਹ ਦਾ ਆਯੌਜਨ ਕੀਤਾ ਗਿਆ ਇਸ ਪ੍ਰੋਗਾਮ ਦੀ ਸੁਰੂਆਤ ਧਾਰਮਿਕ ਗੀਤ ਗਣੇਸ ਬੰਧਨਾ ਨਾਲ ਕੀਤੀ ।ਇਸ ਮੋਕੇ ਬੱਚਿਆ  ਵੱਲੋ ਸੱਭਿਆਚਾਰਕ ਪ੍ਰੌਗਾਮ ,ਸਕਿੱਟਾ ,ਗੀਤ ,ਕੋਰੀaਗਾਫੀ ਪੇਸ ਕੀਤੀ ਇਸ ਮੋਕੇ ਸਕੂਲ ਦੇ ਪ੍ਰਿੰਸੀਪਲ  ਸ੍ਰੀ ਮੱਖਣ ਲਾਲ  ਨੇ  ਬੱਚਿਆ  ਨੂੰ ਸਿੱਖਿਆ ਦੇ  ਗੁਣਾ ਤੋ ਜਾਣੁ ਕਰਵਾਈਆ ਤੇ ਉਨਾ ਕਿਹਾ ਕਿ ਵਿਦਿਆਰਥੀਆ ਨੂੰ ਚੰਗੇ ਨੰਬਰ  ਲੈਣ ਲਈ ਆਪਣੇ ਮੁਬਾਇਲ ਤੇ ਫਾਸਟ ਫੂਡ ਤੋ ਪ੍ਰਹੇਜ ਕਰਨਾ ਚਾਹੀਦਾ ਹੈ ਤਾ ਜੋ ਬੱਚੇ ਦੇਸ ਦੇ ਚੰਗੇ ਨਾਗਰਿਕ ਤੇ ਦੇਸ ਪ੍ਰੇਮੀ ਬਣਨ ।ਇਸ ਮੋਕੇ ਬੱਚਿਆ ਨੂੰ ਚੰਗੀਆ  ਪੁਜੀਸਨਾ ਲੈਣ ਵਾਲੇ  ,ਵੱਖ ਵੱਖ  ਗਤੀਵਿਧੀਆ ਵਿਚ ਭਾਗ ਲੈਣ ਵਾਲੇ  ਅਤੇ ਪੰਜਾਬ  ਪੱਧਰ ਤੇ ਨੈਸਨਲ ਪੱਧਰ ਤੇ  ਆਉਣ ਵਾਲੇ  ਬੱਚਿਆ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ  ਕੀਤਾ । ਸਟੇਜ ਸਕੱਤਰ ਦੀ ਭੁਮਿਕਾ ਮੀਨਾ ਗੋਇਲ ਨੇ ਬਾਖੁਬੀ ਨਿਭਾਈ ।ਇਸ ਮੋਕੇ ਮਨੈਜਮੈਟ ਦੇ ਚੋਧਰੀ ਸਾਮ ਲਾਲ ਐਡਵੋਕੇਟ  , ਚੌਧਰੀ ਸੁਰਿੰਦਰ ਕੁਮਾਰ ਐਡਵੋਕੇਟ ,ਪ੍ਰਿਸੀਪਲ ਮੱਖਣ ਲਾਲ ,ਮੈਡਮ ਮੀਨੂੰ  ਗੁਪਤਾ , ਮਧੁ ਗੋਇਲ , ਮੀਨਾ ਗਰਗ , ਨਵਨੀਤ ਕੋਰ, ਫਨਿਸਾ ਗਰਗ , ਪ੍ਰਿਯਕਾ ਬਾਂਸਲ , ਰੰਜੂ ਬਾਂਸਲ , ਮਮਤਾ ਗਰਗ , ਸੁਨੀਤਾ  ਗਰਗ ਤੇ ਸਕੂਲੀ ਬੱਚੇ ਤੇ ਭਾਰੀ ਗਿਣਤੀ ਵਿੱਚ ਬੱਚਿਆ ਦੇ ਮਾਪੇ ਹਾਜਰ ਸਨ।  

NO COMMENTS