ਸਵੈਇੱਛਕ ਖੂਨਦਾਨੀ ਸੰਜੀਵ ਪਿੰਕਾ ਨੇ 117ਵੀ ਵਾਰ ਕੀਤਾ ਖੂਨਦਾਨ।

0
27

ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਸੰਜੀਵ ਪਿੰਕਾ ਨੇ ਅੱਜ ਸਥਾਨਕ ਸਿਵਲ ਹਸਪਤਾਲ ਦੇ ਬਲੱਡ ਬੈਂਕ ਵਿਖੇ 117 ਵੀ ਵਾਰ ਖੂਨਦਾਨ ਕੀਤਾ।ਬਲਜੀਤ ਕੜਵਲ ਨੇ ਦੱਸਿਆ ਕਿ ਮਾਨਸਾ ਸਾਇਕਲ ਗਰੁੱਪ ਦੇ ਸਾਰੇ ਮੈਂਬਰ ਖੂਨਦਾਨ ਕਰਦੇ ਹਨ।ਸਮੇਂ ਸਮੇਂ ਤੇ ਖੂਨਦਾਨ ਕੈਂਪ ਲਗਾਏ ਜਾਂਦੇ ਹਨ ਅਤੇ ਜਰੂਰਤਮੰਦ ਮਰੀਜਾਂ ਲਈ ਐਮਰਜੈਂਸੀ ਹਾਲਤ ਵਿੱਚ ਮੌਕੇ ਤੇ ਜਾ ਕੇ ਖੂਨਦਾਨ ਕੀਤਾ ਜਾਂਦਾ ਹੈ।ਸੰਜੀਵ ਪਿੰਕਾ ਨੇ ਕਿਹਾ ਕਿ ਹਰੇਕ ਤੰਦਰੁਸਤ ਇਨਸਾਨ ਨੂੰ ਸਾਲ ਵਿੱਚ 4 ਵਾਰ ਖੂਨਦਾਨ ਕਰਨਾ ਚਾਹੀਦਾ ਹੈ ਇਸ ਨਾਲ ਕਿਸੇ ਤਰਾਂ ਦੀ ਕੋਈ ਕਮਜੋਰੀ ਨਹੀ ਆਉਂਦੀ ਅਤੇ ਕਿਸੇ ਮਰੀਜ ਦੀ ਜਾਨ ਬਚਾ ਕੇ ਮਾਨਸਿਕ ਸ਼ਾਤੀ ਮਿਲਦੀ ਹੈ ਖੂਨਦਾਨ ਸਰਵ ਉੱਤਮ ਦਾਨ ਹੈ। ਡਾ:ਸ਼ੁਸ਼ਮਾ ਗੋਇਲ ਨੇ ਦੱਸਿਆ ਕਿ ਸਵੈਇੱਛਕ ਖੂਨਦਾਨੀਆਂ ਦੇ ਸਹਿਯੋਗ ਸਦਕਾ ਮਾਨਸਾ ਦੇ ਸਿਵਲ ਹਸਪਤਾਲ ਦੇ ਬਲੱਡ ਬੈਂਕ ਵਿੱਚ ਕਦੇ ਵੀ ਖੂਨ ਦੀ ਘਾਟ ਮਹਿਸੂਸ ਨਹੀ ਹੋਈ।ਇਸ ਮੌਕੇ ਖੂਨਦਾਨੀ ਪਰਵੀਨ ਟੋਨੀ,ਖੂਨਦਾਨੀ ਰਮਨ ਗੁਪਤਾ,ਅਮਨਦੀਪ ,ਮਾਸਟਰ ਯੋਗਯ ਗੁਪਤਾ ਸਮੇਤ ਮੈਂਬਰ ਹਾਜਰ ਸਨ।

NO COMMENTS